ਨਵੀਂ ਦਿੱਲੀ: ਭਾਰਤੀ ਸਟਾਕ ਮਾਰਕੀਟ ਨੇ ਅੱਜ ਨਵਾਂ ਇਤਿਹਾਸ ਰਚ ਦਿੱਤਾ ਹੈ ਜੋ ਲੋਕਾਂ ਲਈ ਬਹੁਤ ਹੀ ਸ਼ਾਨਦਾਰ ਹੈ। ਅੱਜ, ਘਰੇਲੂ ਸਟਾਕ ਮਾਰਕੀਟ ਇਤਿਹਾਸਕ ਸਿਖਰ 'ਤੇ ਪਹੁੰਚ ਗਿਆ ਹੈ। ਸੋਮਵਾਰ ਨੂੰ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਵੀ ਸ਼ੇਅਰ ਬਾਜ਼ਾਰ ਦੀ ਛਾਲ ਬੇਹੱਦ ਤੇਜ਼ ਨਜ਼ਰ ਆਈ। ਪ੍ਰੀ ਓਪਨਿੰਗ 'ਚ ਹੀ ਸੈਂਸੇਕਸ 49,000 ਦੇ ਪਾਰ ਹੋ ਗਿਆ ਤੇ ਨਿਫਟੀ ਨੇ ਵੀ 14,500 ਦਾ ਅਹਿਮ ਲੈਵਲ ਪਾਰ ਕਰ ਲਿਆ ਹੈ।

ਅੱਜ ਪ੍ਰੀ ਓਪਨਿੰਗ ਦੇ ਵਕਤ ਸੈਂਸੇਕਸ 233.89 ਅੰਕਾਂ ਦੇ ਉਛਾਲ ਨਾਲ 49016.40 ਦੇ ਪਾਰ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ 216.15 ਅੰਕਾਂ ਦੀ ਤੇਜ਼ੀ ਨਾਲ 14563.40 ਅੰਕਾਂ ਦਾ ਸ਼ਾਨਦਾਰ ਟ੍ਰੇਡ ਵੇਖਿਆ ਜਾ ਰਿਹਾ ਹੈ। ਕੋਰੋਨਾ ਟੀਕੇ ਬਾਰੇ ਵੱਡੀ ਖ਼ਬਰ ਕਾਰਨ, ਸਟਾਕ ਮਾਰਕੀਟ ਦਾ ਸੈਂਟੀਮੇਂਟ ਚੰਗਾ ਹੈ ਤੇ ਨਿਵੇਸ਼ਕ ਨਿਰੰਤਰ ਖਰੀਦਦਾਰੀ ਕਰ ਰਹੇ ਹਨ। ਸਟਾਕ ਮਾਰਕੀਟ ਆਪਣੇ ਆਪ ਉਡਾਣ ਭਰ ਰਹੀ ਹੈ।