ਨਵੀਂ ਦਿੱਲੀ: ਘਰੇਲੂ ਗੈਸ ਸਿਲੰਡਰਾਂ ਦੀ ਕੀਮਤ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਤੇਲ ਕੰਪਨੀਆਂ ਵੱਲੋਂ ਸਿਲੰਡਰ 'ਤੇ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਐਲਪੀਜੀ ਦੀਆਂ ਕੀਮਤਾਂ ਵਿੱਚ ਤਾਜ਼ਾ ਵਾਧੇ ਤੋਂ ਬਾਅਦ ਹੁਣ ਦਿੱਲੀ ਵਿੱਚ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 859.5 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 1 ਜੁਲਾਈ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 25.50 ਰੁਪਏ ਦਾ ਵਾਧਾ ਕੀਤਾ ਗਿਆ ਸੀ।


ਇਸ ਸਾਲ 165 ਰੁਪਏ ਦਾ ਵਾਧਾ ਹੋਇਆ


ਜੂਨ ਮਹੀਨੇ ਵਿੱਚ ਦਿੱਲੀ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 809 ਰੁਪਏ ਸੀ, ਜੋ 1 ਜੁਲਾਈ ਨੂੰ ਵਧ ਕੇ 834 ਰੁਪਏ ਹੋ ਗਈ। ਦੂਜੇ ਪਾਸੇ, ਜੇਕਰ ਅਸੀਂ 1 ਜਨਵਰੀ ਤੋਂ ਅੱਜ ਤੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਅੱਠ ਮਹੀਨਿਆਂ ਵਿੱਚ ਸਿਲੰਡਰਾਂ ਦੀਆਂ ਕੀਮਤਾਂ ਵਿੱਚ 165 ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।


ਕੀਮਤ ਵਿੱਚ ਵਾਧੇ ਤੋਂ ਬਾਅਦ 14.2 ਕਿਲੋ ਦਾ ਐਲਪੀਜੀ ਸਿਲੰਡਰ ਹੁਣ ਕੋਲਕਾਤਾ ਵਿੱਚ 886 ਰੁਪਏ ਵਿੱਚ ਅਤੇ ਮੁੰਬਈ ਵਿੱਚ 859.5 ਰੁਪਏ ਵਿੱਚ ਮਿਲੇਗਾ। ਇਸ ਦੇ ਨਾਲ ਹੀ, ਇੱਕ ਘਰੇਲੂ ਗੈਸ ਸਿਲੰਡਰ ਲਖਨਊ ਵਿੱਚ 897.5 ਰੁਪਏ ਵਿੱਚ ਉਪਲਬਧ ਹੋਵੇਗਾ।


ਦੱਸ ਦੇਈਏ ਕਿ ਤੇਲ ਕੰਪਨੀਆਂ ਹਰ ਮਹੀਨੇ ਰਸੋਈ ਗੈਸ ਸਿਲੰਡਰਾਂ ਦੀ ਕੀਮਤ ਦੀ ਸਮੀਖਿਆ ਕਰਦੀਆਂ ਹਨ ਤੇ ਉਸ ਤੋਂ ਬਾਅਦ ਕੀਮਤ ਵਧਾਉਣ ਜਾਂ ਘਟਾਉਣ ਦਾ ਫੈਸਲਾ ਲੈਂਦੀਆਂ ਹਨ। ਹਰ ਰਾਜ ਵਿੱਚ ਟੈਕਸ ਵੱਖਰਾ ਹੁੰਦਾ ਹੈ, ਜਿਸ ਕਾਰਨ ਇਸ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਕੇਂਦਰ ਸਰਕਾਰ ਗਾਹਕਾਂ ਨੂੰ ਇੱਕ ਸਾਲ ਵਿੱਚ 12 ਘਰੇਲੂ ਸਿਲੰਡਰਾਂ 'ਤੇ ਸਬਸਿਡੀ ਦਿੰਦੀ ਹੈ। ਜੇ ਕੋਈ ਗਾਹਕ ਇਸ ਤੋਂ ਜ਼ਿਆਦਾ ਸਿਲੰਡਰ ਦੀ ਖਪਤ ਕਰਦਾ ਹੈ, ਤਾਂ ਉਸ ਨੂੰ ਇਸ ਨੂੰ ਬਾਜ਼ਾਰ ਕੀਮਤ ਤੇ ਖਰੀਦਣਾ ਪਏਗਾ।


ਇਹ ਵੀ ਪੜ੍ਹੋ: Shashi Tharoor ਨੂੰ ਵੱਡੀ ਰਾਹਤ, Delhi Court ਨੇ ਸੁਨੰਦਾ ਪੁਸ਼ਕਰ ਮੌਤ ਮਾਮਲੇ 'ਚ ਕੀਤਾ ਬਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904