ਨਵੀਂ ਦਿੱਲੀ: ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਪੇਟੈਂਟ ਲਈ ਅਰਜ਼ੀ ਦੇਣ ਵਾਲੇ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਲਈ ਫੀਸ 80 ਫੀਸਦੀ ਘਟਾਉਣ ਦਾ ਐਲਾਨ ਕੀਤਾ ਹੈ। ਇਹ ਸੰਸਥਾਵਾਂ ਦੇਸ਼ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ, ਉਨ੍ਹਾਂ ਨੂੰ ਪੇਟੈਂਟ ਲਈ ਅਰਜ਼ੀ ਦੇਣ ਵੇਲੇ ਇਸ ਛੋਟ ਦਾ ਲਾਭ ਮਿਲੇਗਾ।


ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਪਹਿਲਾਂ 80 ਫੀਸਦੀ ਫੀਸ ਕਟੌਤੀ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਲਈ ਉਪਲਬਧ ਸੀ ਜੋ ਸਰਕਾਰ ਦੀ ਮਲਕੀਅਤ ਹਨ। ਗੋਇਲ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ ਬੇਇਨਸਾਫ਼ੀ ਹੈ।"


ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਕਰਵਾਏ ਬੌਧਿਕ ਸੰਪਤੀ ਬਾਰੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਗੋਇਲ ਨੇ ਕਿਹਾ, “ਹੁਣ ਸਾਰੇ ਮਾਨਤਾ ਪ੍ਰਾਪਤ ਵਿਦਿਅਕ ਅਦਾਰਿਆਂ ਲਈ 80 ਫੀਸਦੀ ਫੀਸ ਕਟੌਤੀ ਉਪਲਬਧ ਹੋਵੇਗੀ।


ਇਹ ਵੀ ਪੜ੍ਹੋ: Sukhbir Badal Yatra: ਸੁਖਬੀਰ ਬਾਦਲ 100 ਰੋਜ਼ਾ ਯਾਤਰਾ 'ਤੇ ਨਿਕਲੇ, ਲੋਕਾਂ ਨੂੰ ਮਿਸ ਕਾਲ ਲਈ ਦਿੱਤਾ ਨੰਬਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI