ਨਵੀਂ ਦਿੱਲੀ: ਬਿਨਾ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਘਰ ਵਿਚ ਵਰਤੇ ਜਾਂਦੇ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਹੁਣ 834 ਰੁਪਏ ਹੋ ਗਈ ਹੈ। ਪਹਿਲਾਂ ਐਲਪੀਜੀ ਦੀ ਕੀਮਤ 809 ਰੁਪਏ ਸੀ। ਹਾਲਾਂਕਿ ਅਪ੍ਰੈਲ ਵਿੱਚ ਸਿਲੰਡਰ 10 ਰੁਪਏ ਸਸਤਾ ਹੋ ਗਿਆ ਸੀ, ਉਸ ਤੋਂ ਬਾਅਦ ਮਈ-ਜੂਨ ਵਿੱਚ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ।


ਦਿੱਲੀ ਤੋਂ ਇਲਾਵਾ ਅੱਜ ਤੋਂ ਕੋਲਕਾਤਾ ਵਿੱਚ ਐਲਪੀਜੀ ਸਿਲੰਡਰ 861 ਰੁਪਏ ਵਿੱਚ ਵਿਕ ਰਿਹਾ ਹੈ। ਇਸ ਦੇ ਨਾਲ ਹੀ ਮੁੰਬਈ ਤੇ ਚੇਨਈ ਵਿੱਚ ਸਿਲੰਡਰ ਦੀ ਕੀਮਤ ਕ੍ਰਮਵਾਰ 834 ਰੁਪਏ ਅਤੇ 850 ਰੁਪਏ ਹੈ।


ਇਸ ਸਾਲ ਕਿੰਨਾ ਵਧਿਆ ਰੇਟ?


ਇਸ ਸਾਲ 1 ਜਨਵਰੀ ਨੂੰ ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 694 ਰੁਪਏ ਸੀ। 1 ਜੁਲਾਈ ਨੂੰ, ਇਹ ਕੀਮਤ 834 ਰੁਪਏ ਹੈ, ਜਿਸ ਦਾ ਮਤਲਬ ਹੈ ਕਿ ਇਸ ਸਾਲ ਘਰੇਲੂ ਗੈਸ ਦੀ ਕੀਮਤ ਵਿਚ 138 ਰੁਪਏ ਦਾ ਵਾਧਾ ਹੋਇਆ ਹੈ। 4 ਫਰਵਰੀ ਨੂੰ ਕੀਮਤ 719 ਰੁਪਏ ਪ੍ਰਤੀ ਸਿਲੰਡਰ ਕੀਤੀ ਗਈ ਸੀ।


ਇਸ ਤੋਂ ਬਾਅਦ 15 ਫਰਵਰੀ ਨੂੰ ਕੀਮਤ 769 ਰੁਪਏ ਅਤੇ 25 ਫਰਵਰੀ ਨੂੰ 794 ਰੁਪਏ ਕੀਤੀ ਗਈ ਸੀ। 1 ਮਾਰਚ ਨੂੰ ਸਿਲੰਡਰ ਦੀ ਕੀਮਤ ਘਟਾ ਕੇ 819 ਰੁਪਏ ਕਰ ਦਿੱਤੀ ਗਈ ਸੀ। ਅਪਰੈਲ ਵਿਚ 10 ਰੁਪਏ ਕਟੌਤੀ ਕੀਤੀ ਗਈ ਹੈ। ਇਸ ਤੋਂ ਬਾਅਦ ਹੁਣ ਜੁਲਾਈ ਵਿਚ ਇਹ ਕੀਮਤ 834 ਰੁਪਏ ਰਹਿ ਗਈ ਹੈ।


ਇਸ ਦੇ ਨਾਲ ਹੀ ਦਿੱਲੀ ਵਿਚ 19 ਕਿਲੋਗ੍ਰਾਮ ਸਿਲੰਡਰ ਦੀ ਕੀਮਤ 76.50 ਰੁਪਏ ਵਧ ਕੇ 1550 ਰੁਪਏ ਹੋ ਗਈ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ 1 ਜੂਨ ਨੂੰ ਦਿੱਲੀ ਵਿੱਚ ਇਸ ਸਿਲੰਡਰ ਦੀ ਕੀਮਤ ਵਿੱਚ 122 ਰੁਪਏ ਦੀ ਕਮੀ ਆਈ ਸੀ। ਇਸ ਸਮੇਂ ਕੋਲਕਾਤਾ, ਮੁੰਬਈ, ਚੇਨਈ ਵਿੱਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਕ੍ਰਮਵਾਰ 1651.50, 1507, 1687.50 ਰੁਪਏ ਹੈ।


ਇਹ ਵੀ ਪੜ੍ਹੋ: New Rules: ATM ’ਚੋਂ ਪੈਸੇ ਕਢਵਾਉਣ ਤੋਂ ਲੈ ਕੇ TDS ਤੱਕ ਅੱਜ ਤੋਂ ਬਦਲਣਗੇ ਇਹ ਨਿਯਮ, ਜਾਣੋ ਤੁਹਾਡੇ ’ਤੇ ਪੈ ਸਕਦਾ ਕਿੰਨਾ ਕੁ ਅਸਰ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904