ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਜ਼ਿੰਦਗੀ ਦੇ ਨਾਲ-ਨਾਲ ਰੁਜ਼ਗਾਰ ਉੱਤੇ ਮਾਰ ਕਰ ਰਹੀ ਹੈ। ਦੂਜੀ ਲਹਿਰ ਨੂੰ ਕੰਟਰੋਲ ਕਰਨ ਲਈ ਲਾਏ ਲੌਕਡਾਊਨ ਕਾਰਨ 75 ਲੱਖ ਨੌਕਰੀਆਂ ਪ੍ਰਭਾਵਿਤ ਹੋਈਆਂ ਹਨ ਤੇ ਅਪ੍ਰੈਲ ਮਹੀਨੇ ’ਚ ਬੇਰੁਜ਼ਗਾਰੀ ਦੀ ਦਰ 8 ਫੀਸਦੀ ਹੋ ਗਈ ਹੈ। ਇਹ ਪਿਛਲੇ ਚਾਰ ਮਹੀਨਿਆਂ ਦਾ ਸਿਖਰਲਾ ਪੱਧਰ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ ਦੇ ਸੀਈਓ ਮਹੇਸ਼ ਵਿਆਸ ਦਾ ਕਹਿਣਾ ਹੈ ਕਿ ਰੁਜ਼ਗਾਰ ਦੇ ਮੋਰਚੇ 'ਤੇ ਚੁਣੌਤੀਆਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਰਚ ਦੇ ਮੁਕਾਬਲੇ ਅਪ੍ਰੈਲ ’ਚ 75 ਲੱਖ ਨੌਕਰੀਆਂ ਖਤਮ ਹੋ ਗਈਆਂ ਹਨ। ਇਹੀ ਕਾਰਨ ਹੈ ਕਿ ਬੇਰੁਜ਼ਗਾਰੀ ਦੀ ਦਰ ਇੰਨੀ ਤੇਜ਼ੀ ਨਾਲ ਵਧੀ ਹੈ।


ਕੇਂਦਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਬੇਰੁਜ਼ਗਾਰੀ ਦੀ ਦਰ 7.97 ਫੀਸਦੀ ਹੈ। ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 9.78 ਫੀਸਦੀ ਅਤੇ ਪੇਂਡੂ ਖੇਤਰਾਂ ਵਿੱਚ 7.13 ਫੀਸਦੀ ਹੈ। ਮਾਰਚ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 6.50 ਫੀਸਦੀ ਸੀ। ਇਹ ਦਰ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ’ਚ ਘੱਟ ਸੀ, ਪਰ ਕੋਵਿਡ -19 ਦੀ ਦੂਜੀ ਲਹਿਰ ’ਚ ਦੇਸ਼ ਦੇ ਕਈ ਹਿੱਸਿਆਂ ’ਚ ਤਾਲਾਬੰਦੀ ਹੋ ਗਈ। ਸਿਰਫ ਜ਼ਰੂਰੀ ਕੰਮਾਂ ਦੀ ਮਨਜੂਰੀ ਹੈ, ਜਿਸ ਕਾਰਨ ਆਰਥਿਕ ਗਤੀਵਿਧੀਆਂ ਅਤੇ ਰੁਜ਼ਗਾਰ ਪ੍ਰਭਾਵਿਤ ਹੋਇਆ ਹੈ। ਮਹੇਸ਼ ਵਿਆਸ ਦੇ ਅਨੁਸਾਰ ਇਹ ਪਤਾ ਨਹੀਂ ਹੈ ਕਿ ਕੋਵਿਡ ਦਾ ਪੀਕ ਕਦੋਂ ਆਵੇਗਾ, ਪਰ ਰੁਜ਼ਗਾਰ ਦੇ ਮੋਰਚੇ ’ਤੇ ਦਬਾਅ ਵਿਖਾਈ ਦੇਣ ਲੱਗਾ ਹੈ।


ਰੁਜ਼ਗਾਰ ਦੇ ਮੋਰਚੇ 'ਤੇ ਚੁਣੌਤੀਆਂ ਬਣੇ ਰਹਿਣਗੀਆਂ


ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਇਹ ਲੱਗਦਾ ਹੈ ਕਿ ਰੁਜ਼ਗਾਰ ਦੇ ਮੋਰਚੇ ’ਤੇ ਸੰਘਰਸ਼ ਦੀ ਸਥਿਤੀ ਬਣੇਗੀ ਅਤੇ ਮਜ਼ਦੂਰ ਸ਼ਕਤੀ ਦੀ ਭਾਗੀਦਾਰੀ ਵੀ ਘੱਟ ਹੋਵੇਗੀ। ਕੋਰੋਨਾ ਲਹਿਰ ਦੇ ਪਹਿਲੇ ਗੇੜ ’ਚ ਬੇਰੁਜ਼ਗਾਰੀ ਦੀ ਦਰ 24 ਫੀਸਦੀ ਤੱਕ ਪਹੁੰਚ ਗਈ ਸੀ। ਇਸ ਵਾਰ ਵੀ ਅਜਿਹੀ ਸਥਿਤੀ ਆ ਸਕਦੀ ਹੈ। ਦੇਸ਼ ’ਚ ਹਰ ਰੋਜ਼ ਲਾਗ ਦੇ 4 ਲੱਖ ਨਵੇਂ ਕੇਸ ਆ ਰਹੇ ਹਨ ਅਤੇ ਹਰ ਰੋਜ਼ 3000 ਮੌਤਾਂ ਹੋ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ’ਚ ਲੌਕਡਾਊਨ ਹੀ ਆਖਰੀ ਰਾਹ ਹੋਵੇਗਾ।


ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904