ਕੋਲਕਾਤਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਅਦਾਕਾਰੀ ਜਾਂ ਫਿਲਮਾਂ ਨਾਲੋਂ ਵੱਧ ਵਿਵਾਦਪੂਰਨ ਮੁੱਦਿਆਂ 'ਤੇ ਬਿਆਨ ਦੇਣ ਲਈ ਚਰਚਾ ’ਚ ਬਣੀ ਰਹਿੰਦੀ ਹੈ। ਕੰਗਨਾ ਨੇ ਹਾਲ ਹੀ ’ਚ ਇੱਕ ਟਵੀਟ ਕੀਤਾ ਸੀ। ਉਸ ਦਾ ਟਵੀਟ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਇਆ ਸੀ। ਇਹ ਟਵੀਟ ਕੰਗਨਾ ਲਈ ਮੁਸੀਬਤ ਬਣ ਗਿਆ ਹੈ ਕਿਉਂਕਿ ਉਸ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ।


ਕੋਲਕਾਤਾ ਪੁਲਿਸ ਨੇ ਕੰਗਨਾ ਰਨੌਤ ਖਿਲਾਫ਼ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਰਾਹੀਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਸੌਮਨ ਮਿੱਤਰਾ ਨੂੰ ਇਕ ਸ਼ਿਕਾਇਤ ਭੇਜੀ ਹੈ। ਆਪਣੀ ਈਮੇਲ ’ਚ ਉਨ੍ਹਾਂ ਕੰਗਨਾ ਰਣੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਨ੍ਹਾਂ ’ਚ ਦੋਸ਼ ਲਾਇਆ ਹੈ ਕਿ ਉਸ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਅਤੇ ਅਪਮਾਨਿਤ ਕੀਤਾ ਹੈ।




ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਇਕ ਟਵੀਟ ’ਚ ਲਿਖਿਆ ਸੀ, “ਬੰਗਲਾਦੇਸ਼ੀ ਅਤੇ ਰੋਹਿੰਗਿਆ ਪੱਛਮੀ ਬੰਗਾਲ ’ਚ ਵੱਡੀ ਗਿਣਤੀ ’ਚ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਉੱਥੇ ਹਿੰਦੂ ਬਹੁਗਿਣਤੀ ’ਚ ਨਹੀਂ ਹਨ ਤੇ ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਬਹੁਤ ਗਰੀਬ ਅਤੇ ਵਾਂਝੇ ਹਨ। ਚੰਗਾ ਹੈ ਕਿ ਦੂਜਾ ਕਸ਼ਮੀਰ ਬਣਨ ਜਾ ਰਿਹਾ ਹੈ।”ਐਡਵੋਕੇਟ ਸੁਮਿਤ ਚੌਧਰੀ ਨੇ ਕੰਗਨਾ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ, “ਜੇ ਸਖਤ


ਕਦਮ ਨਹੀਂ ਚੁੱਕੇ ਜਾਂਦੇ, ਉਸ ਦੀਆਂ ਟਿੱਪਣੀਆਂ ਸਮਾਜ ਵਿੱਚ ਹਿੰਸਾ ਦੀ ਸ਼ੁਰੂਆਤ ਕਰ ਸਕਦੀਆਂ ਹਨ।" ਪੁਲਿਸ ਨੇ ਆਈਪੀਸੀ ਦੀ ਧਾਰਾ 153ਏ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੋਕ ਟਵਿਟਰ ’ਤੇ ਕੰਗਨਾ ਦੇ ਇਨ੍ਹਾਂ ਟਵੀਟਾਂ ਦਾ ਵਿਰੋਧ ਕਰ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਠੀਕ ਦੱਸ ਰਹੇ ਹਨ।


ਇਹ ਵੀ ਪੜ੍ਹੋ: IPL 2021 Suspended: IPL 'ਤੇ ਕੋਰੋਨਾ ਦੀ ਮਾਰ, ਇਸ ਸੀਜ਼ਨ ਦੇ ਸਾਰੇ ਮੈਚ ਮੁਅੱਤਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904