ਮਮਤਾ ਬੈਨਰਜੀ ਦੀ ਟੀਐਮਸੀ ਪਾਰਟੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਇਸ ਵਾਰ ਪੱਛਮੀ ਬੰਗਾਲ 'ਚ ਭਾਜਪਾ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਸੀ। ਕੋਰੋਨਾ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਣੇ ਸਾਰੇ ਵੱਡੇ ਨੇਤਾਵਾਂ ਨੇ ਉਥੇ ਰੈਲੀਆਂ ਕੀਤੀਆਂ ਸੀ। ਪਰ ਮਮਤਾ ਬੈਨਰਜੀ ਦੀ ਟੀਐਮਸੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।


 


ਸਾਰੇ ਨੇਤਾ ਅਤੇ ਮਸ਼ਹੂਰ ਲੋਕ ਚੋਣ ਨਤੀਜਿਆਂ ਬਾਰੇ ਆਪਣੀ ਫੀਡਬੈਕ ਦੇ ਰਹੇ ਹਨ। ਹਰ ਵਾਰ ਦੀ ਤਰ੍ਹਾਂ ਕੰਗਨਾ ਰਣੌਤ ਨੇ ਵੀ ਭਾਜਪਾ ਦੀ ਸੰਭਾਵਿਤ ਹਾਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਫਿਰ ਸਮਾਜਿਕ ਪਾੜੇ ਵਾਲਾ ਹਿੰਦੂ-ਮੁਸਲਿਮ 'ਤੇ ਫਿਰਕੂ ਟਵੀਟ ਕੀਤਾ ਹੈ। ਕੰਗਨਾ ਨੇ ਪੱਛਮੀ ਬੰਗਾਲ ਦੀ ਤੁਲਨਾ ਕਸ਼ਮੀਰ ਨਾਲ ਕੀਤੀ।


 


ਕੰਗਨਾ ਨੇ ਲਿਖਿਆ “ਬੰਗਲਾਦੇਸ਼ੀ ਅਤੇ ਰੋਹਿੰਗਿਆ ਮਮਤਾ ਦੀ ਸਭ ਤੋਂ ਵੱਡੀ ਤਾਕਤ ਹਨ… ਜਿਵੇਂ ਕਿ ਰੁਝਾਨ ਵੇਖੇ ਜਾ ਰਹੇ ਹਨ, ਅਜਿਹਾ ਲਗਦਾ ਹੈ ਕਿ ਹੁਣ ਹਿੰਦੂ ਬਹੁਗਿਣਤੀ 'ਚ ਉਥੇ ਨਹੀਂ ਰਹੇ। ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਭਾਰਤ 'ਚ ਸਭ ਤੋਂ ਗਰੀਬ ਅਤੇ ਵਾਂਝੇ ਹਨ, ਚੰਗੀ ਗੱਲ ਹੈ ਕਿ ਇਕ ਹੋਰ ਕਸ਼ਮੀਰ ਬਣਾਇਆ ਜਾ ਰਿਹਾ ਹੈ… ”



ਕੰਗਨਾ ਆਪਣੇ ਇਸ ਟਵੀਟ ਤੋਂ ਬਾਅਦ ਬਹੁਤ ਟ੍ਰੋਲ ਹੋ ਰਹੀ ਹੈ। ਤੁਸੀਂ ਵੀ ਦੇਖੋ ਯੂਜ਼ਰਸ ਦੇ ਇਹ ਟਵੀ।