ਨਵੀਂ ਦਿੱਲੀ: ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਮੇਲਿੰਡਾ ਗੇਟਸ ਨੇ ਸ਼ਾਦੀਸ਼ੁਦਾ ਜੀਵਨ ਦੇ 27 ਸਾਲਾਂ ਬਾਅਦ ਵੱਖ ਹੋਣ ਦਾ ਫੈਸਲਾ ਕੀਤਾ ਹੈ। ਬਿਲ ਗੇਟਸ ਅਤੇ ਮੇਲਿੰਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਖਤਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਅਗਲੇ ਪੜਾਅ 'ਚ ਉਹ ਹੁਣ ਇਕੱਠੇ ਨਹੀਂ ਹੋ ਸਕਦੇ।


 


ਫਿਲਹਾਲ, ਦੋਵੇਂ ਇਸ ਫੈਸਲੇ 'ਤੇ ਸਹਿਮਤ ਹੋਏ ਹਨ। ਬਿਲ ਗੇਟਸ ਨੇ ਇਹ ਬਿਆਨ ਟਵਿੱਟਰ 'ਤੇ ਪੋਸਟ ਕੀਤਾ ਹੈ। ਉਨ੍ਹਾਂ ਲਿਖਿਆ ਕਿ, ਅਸੀਂ ਆਪਣੇ ਰਿਸ਼ਤੇ 'ਤੇ ਬਹੁਤ ਸੋਚਵਿਚਾਰ ਕੀਤਾ। ਅੰਤ ਵਿੱਚ ਅਸੀਂ ਇਸ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਨ੍ਹਾਂ ਆਪਣੇ ਬਿਆਨ ਵਿੱਚ ਲਿਖਿਆ ਕਿ, ਸਾਨੂੰ ਘੱਟ ਹੀ ਵਿਸ਼ਵਾਸ ਹੈ ਕਿ ਹੁਣ ਅਸੀਂ ਇਕੱਠੇ ਰਹਿ ਸਕਦੇ ਹਾਂ। ਅਸੀਂ ਦੋਵੇਂ ਆਪਣੀ ਗੋਪਨੀਯਤਾ ਨੂੰ ਵੱਖਰੇ ਤੌਰ 'ਤੇ ਚਾਹੁੰਦੇ ਹਾਂ ਅਤੇ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਵੱਲ ਵਧਣਾ ਚਾਹੁੰਦੇ ਹਾਂ। 



ਹਾਲਾਂਕਿ, ਇਸ ਸਮੇਂ ਆਰਥਿਕ ਸਬੰਧਾਂ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਲੋਕ ਪਰਉਪਕਾਰੀ ਕੰਮਾਂ ਵਿੱਚ ਲੱਗੇ ਇੱਕ ਸੰਗਠਨ ਬਿਲ ਅਤੇ ਮੇਲਿੰਡਾ ਗੇਟਸ ਫਾਉਂਡੇਸ਼ਨ ਦੇ ਟਰੱਸਟੀ ਹਨ। ਇਹ ਸਾਲ 2000 'ਚ ਲਾਂਚ ਕੀਤੀ ਗਈ ਸੀ।