ਮੁੰਬਈ: ਮਹਾਰਾਸ਼ਟਰ 'ਚ ਵੀ ਕੋਰੋਨਵਾਇਰਸ ਦੇ ਮਾਮਲੇ ਵਧ ਰਹੇ ਹਨ, ਇਸ ਲਈ ਲੋਕ ਚੌਕਸ ਹੋ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਨੇ ਯਾਤਰਾ ਲਈ ਰੇਲਵੇ ਟਿਕਟ ਕਾਉਂਟਰ ਤੋਂ ਟਿਕਟਾਂ ਖਰੀਦਣ ਦੀ ਬਜਾਏ ਐਪ ਰਾਹੀਂ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਇੱਕ ਹਫ਼ਤੇ 'ਚ ਐਪ ਰਾਹੀਂ ਟਿਕਟਾਂ ਖਰੀਦਣ ਵਾਲਿਆਂ ਦੀ ਗਿਣਤੀ ਵਿੱਚ ਸੱਤ ਪ੍ਰਤੀਸ਼ਤ ਵਾਧਾ ਹੋਇਆ ਹੈ।




ਮੁੰਬਈ ਦੀ ਲਾਈਫਲਾਈਨ ਨਾਮਕ ਲੋਕਲ ਟ੍ਰੇਨ 'ਚ ਹਰ ਰੋਜ਼ ਲੱਖਾਂ ਲੋਕ ਯਾਤਰਾ ਕਰਦੇ ਹਨ। ਜਦੋਂ ਕਿ ਮੰਗਲਵਾਰ ਨੂੰ ਲਗਪਗ 40 ਹਜ਼ਾਰ ਲੋਕਾਂ ਨੇ ਐਪ ਰਾਹੀਂ ਟਿਕਟਾਂ ਖਰੀਦੀਆਂ ਸੀ, ਬੁੱਧਵਾਰ ਨੂੰ ਲਗਪਗ 87 ਹਜ਼ਾਰ ਲੋਕਾਂ ਨੇ ਕਾਉਂਟਰਾਂ ਦੀ ਬਜਾਏ ਆਨਲਾਈਨ ਟਿਕਟਾਂ ਖਰੀਦਿਆ।



ਇਸ ਦੇ ਨਾਲ ਹੀ ਰੇਲਵੇ ਦਾ ਮੰਨਣਾ ਹੈ ਕਿ ਇਹ ਗਿਣਤੀ ਹੋਰ ਵਧੇਗੀ। ਆਨਲਾਈਨ ਟਿਕਟ ਖਰੀਦਣ ਵਾਲੇ ਲੋਕ ਇਹ ਦੱਸ ਰਹੇ ਹਨ ਕਿ ਮੁੰਬਈ ਵਿੱਚ ਲੋਕ ਕੋਰੋਨਾਵਾਇਰਸ ਸਬੰਧੀ ਬਹੁਤ ਸਾਵਧਾਨੀ ਵਰਤ ਰਹੇ ਹਨ। ਰੇਲਵੇ ਨਾਲ ਜੁੜੇ ਬਹੁਤ ਸਾਰੇ ਦਫਤਰ ਅਤੇ ਵਿਰਾਸਤੀ ਅਜਾਇਬ ਘਰ ਸਾਵਧਾਨੀ ਕਰਕੇ ਬੰਦ ਕੀਤੇ ਗਏ ਹਨ।