ਕੋਰੋਨਾ ਤੋਂ ਦੇਸ਼ ਵਿੱਚ ਦੂਜੀ ਮੌਤ:
ਮ੍ਰਿਤਕ ਔਰਤ ਪੱਛਮੀ ਦਿੱਲੀ ਦੀ ਵਸਨੀਕ ਸੀ ਜਿਸ ਨੂੰ ਬੁਖਾਰ ਅਤੇ ਖੰਘ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਔਰਤ ਆਪਣੇ ਬੇਟੇ ਦੇ ਸੰਪਰਕ ਵਿੱਚ ਆਈ, ਜੋ 23 ਫਰਵਰੀ ਨੂੰ ਇਟਲੀ ਅਤੇ ਸਵਿਟਜ਼ਰਲੈਂਡ ਦੀ ਯਾਤਰਾ ਤੋਂ ਵਾਪਸ ਪਰਤਿਆ ਸੀ ਅਤੇ ਕੋਰੋਨਾ ਨਾਲ ਸੰਕਰਮਿਤ ਸੀ। 7 ਮਾਰਚ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਔਰਤ ਦੀ 8 ਮਾਰਚ ਨੂੰ ਜਾਂਚ ਕੀਤੀ ਗਈ ਸੀ। ਕੋਰੋਨਾਵਾਇਰਸ ਦੀ ਪੁਸ਼ਟੀ ਉਨ੍ਹਾਂ ਦੀ ਜਾਂਚ ਰਿਪੋਰਟ ਵਿੱਚ ਕੀਤੀ ਗਈ ਸੀ। ਪਰ 13 ਤਰੀਕ ਨੂੰ ਹਸਪਤਾਲ 'ਚ ਔਰਤ ਦੀ ਮੌਤ ਹੋ ਗਈ।
ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ:-
- ਕੋਰੋਨਾਵਾਇਰਸ ਨੂੰ ਦਿੱਲੀ ਵਿੱਚ ਮਹਾਂਮਾਰੀ ਐਲਾਨਿਆ ਗਿਆ ਹੈ।
- ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਕਰਕੇ ਆਈਪੀਐਲ-2020 ਸਣੇ ਸਾਰੀਆਂ ਖੇਡ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।
- ਸਾਰੀਆਂ ਕਾਨਫਰੰਸਾਂ ਅਤੇ ਸੈਮੀਨਾਰ ਰੱਦ ਕਰ ਦਿੱਤੇ ਗਏ ਹਨ।
- ਦਿੱਲੀ ਦੇ ਸਾਰੇ ਸਕੂਲ-ਕਾਲਜ 31 ਮਾਰਚ ਤੱਕ ਬੰਦ ਹਨ।
- ਦਿੱਲੀ ਦੇ ਸਾਰੇ ਸਿਨੇਮਾ ਹਾਲ ਵੀ ਬੰਦ ਕਰ ਦਿੱਤੇ ਗਏ ਹਨ।
- ਦਫਤਰਾਂ ਅਤੇ ਮਾਲਾਂ ਨੂੰ ਸਵੱਛ ਬਣਾਇਆ ਜਾਣਾ ਹੈ।
- ਮੈਟਰੋ ਸਟੇਸ਼ਨ ਅਤੇ ਬੱਸਾਂ ਨੂੰ ਸਵੱਛ ਬਣਾਉਣ ਦੇ ਆਦੇਸ਼।
- ਰਾਸ਼ਟਰਪਤੀ ਭਵਨ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕਰਨ ਦੇ ਨਾਲ ਕੇਂਦਰੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ। 011-23978046 'ਤੇ ਤੁਸੀਂ ਸਿੱਧੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ।