ਦੀਪੇਂਦਰ ਹੁੱਡਾ ਨੇ ਭਰਿਆ ਰਾਜ ਸਭਾ ਸੀਟ ਲਈ ਨਾਮਜ਼ਦਗੀ ਪੱਤਰ, ਜੋਤੀਰਾਦਿੱਤਿਆ ਸਿੰਧਿਆ ਦੇ ਪਾਰਟੀ ਛੱਡਣ ਨੂੰ ਦੱਸਿਆ ਮੰਦਭਾਗਾ

ਏਬੀਪੀ ਸਾਂਝਾ Updated at: 01 Jan 1970 05:30 AM (IST)

ਹਰਿਆਣਾ ਦੀ ਰਾਜ ਸਭਾ ਸੀਟ ਦੇ ਲਈ ਕਾਂਗਰਸ ਦੇ ਵੱਲੋਂ ਅੱਜ ਸਾਬਕਾ ਸਾਂਸਦ ਦੀਪੇਂਦਰ ਹੁੱਡਾ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ।

NEXT PREV
ਅਸ਼ਰਫ ਢੁੱਡੀ
ਚੰਡੀਗੜ੍ਹ: ਹਰਿਆਣਾ ਦੀ ਰਾਜ ਸਭਾ ਸੀਟ ਦੇ ਲਈ ਕਾਂਗਰਸ ਦੇ ਵੱਲੋਂ ਅੱਜ ਸਾਬਕਾ ਸਾਂਸਦ ਦੀਪੇਂਦਰ ਹੁੱਡਾ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ । ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਭੁਪੇਂਦਰ ਹੁੱਡਾ ਅਤੇ ਹਰਿਆਣਾ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ ।


ਦਪੇਂਦਰ ਹੁੱਡਾ ਨੇ ਕਿਹਾ ਕਿ 

ਸੂਬਾ ਕਾੰਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਦੇ ਨਾਲ ਉਨ੍ਹਾਂ ਦੀ ਕੋਈ ਨਾਰਾਜ਼ਗੀ ਨਹੀਂ ਹੈ । ਕਾਂਗਰਸ ਪਾਰਟੀ ਇੱਕ ਪਰਿਵਾਰ ਦੀ ਤਰ੍ਹਾਂ ਹੈ। ਸ੍ਰੀ ਮਤੀ ਸੋਨੀਆ ਗਾਂਧੀ ਦੇ ਹੇਠ ਅਸੀਂ ਇੱਕਜੁਟ ਹਾਂ। ਜਦੋ ਟਿਕਟ ਦਾ ਫੈਸਲਾ ਹੋਇਆ ਤਾਂ ਮੈਂ ਸਭ ਤੋ ਪਹਿਲਾ ਕੁਮਾਰੀ ਸ਼ੈਲਜਾ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਹੈ।-


ਉਨ੍ਹਾਂ ਕਿਹਾ ਕਿ 

ਅਸੀਂ ਸਭ ਮਿਲ ਕੇ ਹਰਿਆਣਾ ਦੇ ਲਈ ਕੰਮ ਕਰਾਂਗੇ। ਮੈਂ ਰਾਜਸਭਾ ਪਹੁੰਚ ਕੇ ਲੋਕਾਂ ਦੀ ਆਵਾਜ਼ ਨੂੰ ਸੰਸਦ ਦੇ ਵਿੱਚ ਪਹੁੰਚਾਉਗਾ। ਮੱਧ ਪ੍ਰਦੇਸ਼ ਵਿੱਚ ਜੋਤੀਰਾਦਿੱਤਿਆ ਸਿੰਧਿਆ ਦੇ ਪਾਰਟੀ ਛੱਡਣ ਦੇ ਸਵਾਲ ਤੇ ਦੀਪੇਂਦਰ ਹੁੱਡਾ ਨੇ ਕਿਹਾ ਕਿ ਜੋ ਵੀ ਹੋਇਆ ਉਹ ਬਹੁਤ ਮੰਦਭਾਗਾ ਹੈ। ਪਾਰਟੀ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਸੀ।-


ਪਰ ਨਾਲ ਹੀ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਪਾਰਟੀ ਵਿੱਚ ਲੋਕਾਂ ਦਾ ਆਉਣਾ ਜਾਣਾ ਲਗਿਆ ਰਹਿੰਦਾ ਹੈ। ਪਿਤਾ ਭੁਪੇਂਦਰ ਹੁੱਡਾ ਵੱਲੋਂ ਪਾਰਟੀ ਹਾਈਕਮਾਨ ਦੇ ਨਾਲ ਰਾਜ ਸਭਾ ਸੀਟ ਨੂੰ ਲੈ ਕੇ ਨੈਗੋਸੀਏਸ਼ਨ ਕੀਤੀ ਗਈ ਸੀ ਜਾਂ ਨਹੀਂ ਇਸ ਸਵਾਲ ਤੇ ਦੀਪੇਂਦਰ ਹੁੱਡਾ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਪਰਿਵਾਰ ਹੈ ਤੇ ਮੈਂ ਪਾਰਟੀ ਹਾਈਕਮਾਨ ਦਾ ਅਤੇ ਕੁਮਾਰੀ ਸ਼ੈਲਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੋਕਾ ਦਿਤਾ ਹੈ। 26 ਮਾਰਚ 2020 ਨੂੰ ਰਾਜਸਭਾ ਦੀਆਂ 56 ਸੀਟਾਂ ਦੇ ਲਈ ਚੋਣਾਂ ਹੋਣਗੀਆਂ।

- - - - - - - - - Advertisement - - - - - - - - -

© Copyright@2024.ABP Network Private Limited. All rights reserved.