ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ 3 ਮਈ ਤੱਕ ਲੌਕਡਾਊਨ ਹੈ। ਜਦਕਿ, ਇਸ ਦੌਰਾਨ ਸਰਕਾਰ ਨੇ ਅੱਜ ਤੋਂ ਬਹੁਤ ਸਾਰੇ ਖੇਤਰਾਂ ‘ਚ ਰਿਆਇਤਾਂ ਦਿੱਤੀਆਂ ਹਨ। ਜਿਨ੍ਹਾਂ ਇਲਾਕਿਆਂ ‘ਚ ਕੁਝ ਰਿਆਇਤ ਦਿੱਤੀ ਗਈ ਹੈ, ਉਨ੍ਹਾਂ ‘ਚ ਈ-ਕਾਮਰਸ ਸ਼ੋਪਿੰਗ ਦਾ ਖੇਤਰ ਵੀ ਹੈ।

ਦੱਸ ਦਈਏ ਕਿ ਨਿਯਮਾਂ ਤਹਿਤ ਸਰਕਾਰ ਵਲੋਂ ਛੋਟ ਦਿੱਤੀ ਗਈ ਹੈ। ਨਿਯਮ ਮੁਤਾਬਕ, ਈ-ਕਾਮਰਸ ਕੰਪਨੀਆਂ ਇਸ ਸਮੇਂ ਆਪਣੇ ਪਲੇਟਫਾਰਮ ਵਲੋਂ ਗੈਰ ਜ਼ਰੂਰੀ ਚੀਜ਼ਾਂ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਹੁਣ ਤੁਸੀਂ ਉਨ੍ਹਾਂ ਚੀਜ਼ਾਂ ਦਾ ਆਨਲਾਈਨ ਆਰਡਰ ਕਰ ਸਕਦੇ ਹੋ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ। ਇਸਦਾ ਸਿੱਧਾ ਮਤਲਬ ਹੈ ਕਿ ਤੁਸੀਂ ਈ-ਕਾਮਰਸ ਕੰਪਨੀਆਂ ਜਿਵੇਂ ਕਿ ਐਮਜੋਨ, ਫਲਿੱਪਕਾਰਟ ਅਤੇ ਸਨੈਪਡੀਲ ਤੋਂ ਅਹਿਮ ਚੀਜ਼ਾਂ ਮੰਗਵਾ ਸਕਦੇ ਹੋ।

ਆਓ ਜਾਣਦੇ ਹਾਂ ਕਿ ਗ੍ਰਾਹਕ ਇੱਥੋਂ ਕਿਹੜੀਆਂ ਚੀਜ਼ਾਂ ਖਰੀਦ ਸਕਦੇ ਹਨ।

  • ਤੁਸੀਂ ਕਈ ਖਾਣ ਪੀਣ ਦੀਆਂ ਚੀਜ਼ਾਂ ਆਨਲਾਈਨ ਆਰਡਰ ਕਰ ਸਕਦੇ ਹੋ ਜਿਵੇਂ ਹੈਲਥ ਡ੍ਰਿੰਕਸ, ਕੁਕਿੰਗ, ਬੇਕਿੰਗ, ਨਾਸ਼ਤੇ ਦਾ ਸਮਾਨ, ਡ੍ਰਾਈ ਫਰੂਟ, ਮਿਠਾਈਆਂ ਅਤੇ ਸਨੈਕਸ, ਸਿਹਤਮੰਦ ਭੋਜਨ।

  • ਇਸ ਸਮੇਂ ਸਭ ਤੋਂ ਅਹਿਮ ਹੈ ਚੰਗੀ ਸਿਹਤ। ਇਸ ਲਈ ਸਰਕਾਰੀ ਨਿਯਮਾਂ ਮੁਤਾਬਕ, ਤੁਸੀਂ ਡਾਕਟਰੀ ਨਾਲ ਸਬੰਧਤ ਚੀਜ਼ਾਂ ਜਿਵੇਂ ਕਿ ਮਾਸਕ, ਸੈਨੀਟਾਈਜ਼ਰ, ਹੈਂਡ ਵਾਸ਼, ਬਲੱਡ ਪ੍ਰੈਸ਼ਰ ਮਾਨੀਟਰ, ਨੇਬੂਲਾਈਜ਼ਰ, ਥਰਮਾਮੀਟਰ ਜਿਹਾ ਸਮਾਨ ਮੰਗਵਾ ਸਕਦੇ ਹੋ।

  • ਇਸਤੋਂ ਇਲਾਵਾ ਨਿੱਜੀ ਸਫਾਈ ਦੀਆਂ ਚੀਜ਼ਾਂ ਜਿਵੇਂ ਕਿ ਓਰਲ ਕੇਅਰ, ਪਰਸਨਲ ਸਫਾਈ, ਸਕੀਨ ਅਤੇ ਹੇਅਰ ਕੇਅਰ, ਸ਼ੇਵ ਕਰਨ ਵਾਲੀਆਂ ਚੀਜ਼ਾਂ ਦਾ ਆਰਡਰ ਵੀ ਕੀਤਾ ਜਾ ਸਕਦਾ ਹੈ।

  • ਇਸ ਤੋਂ ਇਲਾਵਾ ਤੁਸੀਂ ਡਾਇਪਰ, ਫੀਡਿੰਗ ਅਤੇ ਨਰਸਿੰਗ, ਸਿਹਤ ਦਾ ਸਮਾਨ ਪ੍ਰਾਪਤ ਕਰ ਸਕਦੇ ਹੋ।

  • ਤੁਸੀਂ ਪਾਲਤੂ ਜਾਨਵਰ ਨਾਲ ਸਬੰਧਤ ਚੀਜ਼ਾਂ ਅਤੇ ਸਫਾਈ ਵਾਲੀਆਂ ਚੀਜ਼ਾਂ ਜਿਵੇਂ ਜਾਨਵਰਾਂ ਦਾ ਭੋਜਨ, ਡਿਟਰਜੈਂਟ, ਡਿਸ਼ ਕਲੀਨਰ, ਰਸੋਈ ਕਲੀਨਰ, ਸਕ੍ਰੱਬ, ਏਅਰ ਫਰੈਸ਼ਰ ਮੰਗਵਾ ਸਕਦੇ ਹੋ।

  • ਤੁਸੀਂ ਘਰ ਦੀਆਂ ਸਭ ਤੋਂ ਅਹਿਮ ਚੀਜ਼ਾਂ ਜਿਵੇਂ ਆਟਾ, ਦਾਲਾਂ, ਤੇਲ ਖਰੀਦ ਸਕਦੇ ਹੋ।