DCB Happy Savings Account: ਜੇ ਤੁਸੀਂ UPI ਟ੍ਰਾਂਜੈਕਸ਼ਨ (Upi Transactions) 'ਤੇ ਕੈਸ਼ਬੈਕ ਲੈਣਾ ਚਾਹੁੰਦੇ ਹੋ, ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, ਹਾਲ ਹੀ ਵਿੱਚ ਨਿੱਜੀ ਖੇਤਰ ਦੇ ਡੀਸੀਬੀ ਬੈਂਕ  (DCB Bank) ਦੁਆਰਾ ‘ਹੈਪੀ ਸੇਵਿੰਗ ਅਕਾਉਂਟ’ (DCB Happy Savings Account) ਲਾਂਚ ਕੀਤਾ ਗਿਆ ਹੈ। ਇਸ ਬਚਤ ਖਾਤੇ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਖਾਤੇ ਰਾਹੀਂ UPI ਟ੍ਰਾਂਜੈਕਸ਼ਨ ਕਰਕੇ ਹਰ ਮਹੀਨੇ 625 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਹ ਕੈਸ਼ਬੈਕ ਬੈਂਕ ਵੱਲੋਂ ਸਿਰਫ਼ ਡੈਬਿਟ ਲੈਣ-ਦੇਣ 'ਤੇ ਹੀ ਦਿੱਤਾ ਜਾਵੇਗਾ।


DCB ਬੈਂਕ ਦੇ ਅਨੁਸਾਰ, ਹੈਪੀ ਸੇਵਿੰਗਜ਼ ਖਾਤੇ ਤੋਂ UPI ਰਾਹੀਂ ਡੈਬਿਟ ਲੈਣ-ਦੇਣ 'ਤੇ ਵਿੱਤੀ ਸਾਲ ਵਿੱਚ 7,500 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਂਦਾ ਹੈ। ਇਸ ਦੇ ਲਈ ਘੱਟੋ-ਘੱਟ 500 ਰੁਪਏ ਦਾ UPI ਟ੍ਰਾਂਜੈਕਸ਼ਨ ਕਰਨਾ ਹੋਵੇਗਾ।


ਇਹ ਵੀ ਪੜ੍ਹੋ : Agriculture Budget: ਅੰਤਰਿਮ ਬਜਟ ਖੇਤੀ ਸੈਕਟਰ ਲਈ ਹੋਵੇਗਾ ਬੇਹੱਦ ਖ਼ਾਸ, ਕੀ 2019 ਦੀ ਤਰ੍ਹਾਂ ਲਿਆਂਦੀ ਜਾਵੇਗੀ ਨਵੀਂ ਗੇਮ ਚੇਂਜਰ ਸਕੀਮ?, ਜਾਣੋ


ਇੱਕ ਸਾਲ ਵਿੱਚ ਵੱਧ ਤੋਂ ਵੱਧ 7,500 ਰੁਪਏ ਦਾ ਕੈਸ਼ਬੈਕ


ਕੈਸ਼ਬੈਕ ਤਿਮਾਹੀ ਵਿੱਚ ਕੀਤੇ ਗਏ ਲੈਣ-ਦੇਣ ਦੇ ਆਧਾਰ 'ਤੇ ਦਿੱਤਾ ਜਾਵੇਗਾ ਅਤੇ ਇੱਕ ਤਿਮਾਹੀ ਦੀ ਸਮਾਪਤੀ ਤੋਂ ਬਾਅਦ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ। ਹੈਪੀ ਸੇਵਿੰਗ ਖਾਤਾ ਧਾਰਕਾਂ ਨੂੰ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 625 ਰੁਪਏ ਅਤੇ ਇੱਕ ਸਾਲ ਵਿੱਚ ਵੱਧ ਤੋਂ ਵੱਧ 7,500 ਰੁਪਏ ਦਾ ਕੈਸ਼ਬੈਕ ਮਿਲੇਗਾ।


 


ਇਹ ਵੀ ਪੜ੍ਹੋ : BLS E-Services IPO: ਵੱਧ ਕਮਾਈ ਕਰਵਾ ਸਕਦੈ 30 ਜਨਵਰੀ ਨੂੰ ਖੁੱਲ੍ਹਣ ਵਾਲਾ ਇਹ IPO! ਜਾਣੋ ਕੀਮਤ ਬੈਂਡ ਤੇ ਹੋਰ ਵੇਰਵੇ


DCB ਹੈਪੀ ਸੇਵਿੰਗ ਅਕਾਉਂਟ ਦੀਆਂ ਵਿਸ਼ੇਸ਼ਤਾਵਾਂ


DCB ਹੈਪੀ ਸੇਵਿੰਗਜ਼ ਖਾਤੇ ਲਈ 10,000 ਰੁਪਏ ਦੀ ਘੱਟੋ-ਘੱਟ ਔਸਤ ਤਿਮਾਹੀ ਬੈਲੇਂਸ (AQB) ਦੀ ਲੋੜ ਹੁੰਦੀ ਹੈ। UPI ਟ੍ਰਾਂਜੈਕਸ਼ਨ 'ਤੇ ਕੈਸ਼ਬੈਕ ਪ੍ਰਾਪਤ ਕਰਨ ਲਈ, ਤੁਹਾਨੂੰ ਖਾਤੇ ਵਿੱਚ ਘੱਟੋ-ਘੱਟ 25,000 ਰੁਪਏ ਦਾ ਬੈਲੇਂਸ ਰੱਖਣਾ ਹੋਵੇਗਾ। ਇਸ ਖਾਤੇ ਨਾਲ ਤੁਹਾਨੂੰ ਅਸੀਮਤ ਮੁਫਤ RTGS, NEFT ਅਤੇ IMPS ਸੁਵਿਧਾਵਾਂ ਮਿਲਣਗੀਆਂ। ਇਸ ਤੋਂ ਇਲਾਵਾ, ਤੁਸੀਂ ਡੀਸੀਬੀ ਬੈਂਕ ਦੇ ਕਿਸੇ ਵੀ ਏਟੀਐਮ ਤੋਂ ਮੁਫਤ ਵਿੱਚ ਅਸੀਮਤ ਟ੍ਰਾਂਜੈਕਸ਼ਨ ਕਰ ਸਕਦੇ ਹੋ।


,


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 


 

 


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ