ਮੁੰਬਈ: ਕਰਜ਼ੇ ਦੇ ਬੋਝ ਹੇਠ ਦੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫ਼੍ਰਾਸਟਰੱਕਚਰ ਨੇ ਦਿੱਲੀ ਮੈਟਰੋ (ਡੀਐਮਆਰਸੀ – DMRC) ਖਿਲਾਫ ਮਾਮਲੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਰਿਲਾਇੰਸ ਇਨਫ਼੍ਰਾਸਟਰੱਕਚਰ ਨੂੰ ਦਿੱਲੀ ਮੈਟਰੋ ਤੋਂ ਕੁੱਲ 4,600 ਕਰੋੜ ਰੁਪਏ ਮਿਲਣਗੇ।
ਇਸ ਮਾਮਲੇ 'ਚ ਕੰਪਨੀ ਨੇ ਦਿੱਲੀ ਮੈਟਰੋ 'ਤੇ ਇਕਰਾਰਨਾਮੇ ਭਾਵ ਕੌਂਟ੍ਰੈਕਟ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ ਤੇ ਇਸ ਤੋਂ 2,800 ਕਰੋੜ ਰੁਪਏ ਦੀ ਟਰਮੀਨੇਸ਼ਨ ਫੀਸ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਾਮਲਾ ਅਦਾਲਤਾਂ ਵਿੱਚ ਘੁੰਮਦਾ ਰਿਹਾ ਅਤੇ ਅੱਜ ਸੁਪਰੀਮ ਕੋਰਟ ਨੇ ਕੰਪਨੀ ਦੇ ਦਾਅਵੇ ਨੂੰ ਬਰਕਰਾਰ ਰੱਖਿਆ ਹੈ। ਹੁਣ ਡੀਐਮਆਰਸੀ (DMRC) ਨੂੰ ਵਿਆਜ ਤੇ ਨੁਕਸਾਨ ਦੇ ਨਾਲ ਰਕਮ ਵਾਪਸ ਕਰਨ ਦੇ ਆਦੇਸ਼ ਦਿੱਤੇ ਗਏ ਹਨ.
ਕੀ ਹੈ ਮਾਮਲਾ?
ਬਿਲਡ ਆਪਰੇਟ ਟ੍ਰਾਂਸਫਰ (ਬੀਓਟੀ) ਦੇ ਆਧਾਰ 'ਤੇ ਦਿੱਲੀ ਏਅਰਪੋਰਟ ਐਕਸਪ੍ਰੈਸ ਬਣਾਉਣ ਲਈ ਰਿਲਾਇੰਸ ਇਨਫ਼੍ਰਾਸਟਰੱਕਚਰ ਤੇ ਡੀਐਮਆਰਸੀ ਵਿਚਕਾਰ ਇੱਕ ਸੌਦਾ ਸਹੀਬੱਧ ਕੀਤਾ ਗਿਆ ਸੀ. ਉਦੋਂ ਰਿਲਾਇੰਸ ਇਨਫ਼੍ਰਾ ਨੇ ਦਿੱਲੀ ਮੈਟਰੋ 'ਤੇ ਸਮਝੌਤੇ ਨੂੰ ਤੋੜਨ ਦਾ ਦੋਸ਼ ਲਗਾਇਆ ਸੀ ਤੇ ਇਸ ਨੂੰ ਰੱਦ ਕਰ ਦਿੱਤਾ ਸੀ ਅਤੇ ਟਰਮੀਨੇਸ਼ਨ ਫੀਸ ਦੀ ਮੰਗ ਕੀਤੀ ਸੀ।
ਇਸ ਮਾਮਲੇ ਵਿੱਚ, ਡੀਐਮਆਰਸੀ ਨੇ ਆਰਬਿਟਰੇਸ਼ਨ (ਸਾਲਸੀ) ਸ਼ੁਰੂ ਕਰਨ ਲਈ ਇਸ ਨਾਲ ਜੁੜੀ ਧਾਰਾ ਦਾ ਸਹਾਰਾ ਲਿਆ ਸੀ। ਸਾਲ 2017 ਵਿੱਚ, ਆਰਬਿਟਰੇਸ਼ਨ ਟ੍ਰਿਬਿਊਨਲ ਨੇ ਡੀਐਮਆਰਸੀ ਦੇ ਵਿਰੁੱਧ ਇੱਕ ਆਦੇਸ਼ ਜਾਰੀ ਕੀਤਾ ਸੀ। ਟ੍ਰਿਬਿਊਨਲ ਨੇ ਉਸ ਨੂੰ ਵਿਆਜ ਅਤੇ ਹਰਜਾਨੇ ਨਾਲ 2,800 ਕਰੋੜ ਰੁਪਏ ਦਾ ਸਾਲਸੀ ਪੁਰਸਕਾਰ ਅਦਾ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ, 2018 ਵਿੱਚ, ਦਿੱਲੀ ਹਾਈ ਕੋਰਟ ਦੇ ਸਿੰਗਲ ਜੱਜ ਬੈਂਚ ਨੇ ਟ੍ਰਿਬਿਊਨਲ ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਤੇ ਮੁਆਵਜ਼ਾ ਅਦਾ ਕਰਨ ਲਈ ਕਿਹਾ।
ਅਗਲੇ ਸਾਲ ਭਾਵ 2019 ਵਿੱਚ, ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸਾਲਸੀ ਪੁਰਸਕਾਰ ਨੂੰ ਰੱਦ ਕਰ ਦਿੱਤਾ। ਫਿਰ ਇਸ ਹੁਕਮ ਨੂੰ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫ਼੍ਰਾਸਟਰੱਕਚਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹੁਣ ਰਿਲਾਇੰਸ ਇਨਫ਼ਾ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਰਾਹਤ ਮਿਲੀ ਹੈ। ਸੁਪਰੀਮ ਕੋਰਟ ਦਾ ਇਹ ਹੁਕਮ ਅਨਿਲ ਅੰਬਾਨੀ ਲਈ ਬਹੁਤ ਮਹੱਤਵਪੂਰਨ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦੀਆਂ ਦੂਰਸੰਚਾਰ ਕੰਪਨੀਆਂ ਦੀਵਾਲੀਆ ਐਲਾਨੇ ਜਾਣ ਕੰਢੇ ਹਨ।
ਰਿਲਾਇੰਸ ਇਨਫ਼੍ਰਾ ਦੇ ਸ਼ੇਅਰਾਂ 'ਚ ਤੇਜ਼ੀ
ਇਸ ਤੋਂ ਬਾਅਦ ਅੱਜ ਰਿਲਾਇੰਸ ਇਨਫ਼੍ਰਾ ਦੇ ਸ਼ੇਅਰਾਂ 'ਚ ਜ਼ੋਰਦਾਰ ਉਛਾਲ ਦੇਖਣ ਨੂੰ ਮਿਲਿਆ। 72 ਦੇ ਪੱਧਰ 'ਤੇ ਖੁੱਲ੍ਹਣ ਤੋਂ ਬਾਅਦ, ਦੁਪਹਿਰ 2.22 ਵਜੇ ਬੌਂਬੇ ਸਟਾਕ ਐਕਸਚੇਂਜ' ਤੇ ਕੰਪਨੀ ਦਾ ਸ਼ੇਅਰ 3.50 ਅੰਕ ਜਾਂ 4.95 ਫੀਸਦੀ ਵਧ ਕੇ 74.15 'ਤੇ ਪਹੁੰਚ ਗਿਆ। ਕੰਪਨੀ ਦਾ ਬਾਜ਼ਾਰ ਪੂੰਜੀਕਰਣ 1950.07 ਕਰੋੜ ਰੁਪਏ ਹੈ।
ਕਰਜ਼ੇ ’ਚ ਡੁੱਬੇ ਅਨਿਲ ਅੰਬਾਨੀ ਨੂੰ ਵੱਡੀ ਰਾਹਤ, ਦਿੱਲੀ ਮੈਟਰੋ ਕੇਸ ’ਚ ਮਿਲਣਗੇ 4,600 ਕਰੋੜ ਰੁਪਏ
ਏਬੀਪੀ ਸਾਂਝਾ
Updated at:
12 Sep 2021 02:51 PM (IST)
ਕਰਜ਼ੇ ਦੇ ਬੋਝ ਹੇਠ ਦੱਬੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਇਨਫ਼੍ਰਾਸਟਰੱਕਚਰ ਨੇ ਦਿੱਲੀ ਮੈਟਰੋ (ਡੀਐਮਆਰਸੀ – DMRC) ਖਿਲਾਫ ਮਾਮਲੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ
Anil Ambani
NEXT
PREV
Published at:
12 Sep 2021 02:51 PM (IST)
- - - - - - - - - Advertisement - - - - - - - - -