ਨਵੀਂ ਦਿੱਲੀ: ਲੌਕਡਾਊਨ ਨੇ ਭਾਰਤੀ ਪਰਿਵਾਰਾਂ 'ਚ ਗ੍ਰੋਸਰੀ, ਹੋਮ ਅਤੇ ਪਰਸਨਲ ਕੇਅਰ ਪ੍ਰੋਡਕਟਸ ਦੀ ਮੰਗ ਨੂੰ ਕਾਫੀ ਵਧਾ ਦਿੱਤਾ ਹੈ। ਦੱਸ ਦਈਏ ਕਿ ਇੱਕ ਰਿਪੋਰਟ ਮੁਤਾਬਕ ਅਪਰੈਲ-ਜੂਨ ਤਿਮਾਹੀ 'ਚ ਇਹ ਦੋ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਰਿਸਰਚ ਫਾਰਮ kantar ਮੁਤਾਬਕ ਲੌਕਡਾਊਨ ਦੌਰਾਨ ਲੋਕਾਂ ਨੇ ਇਨ੍ਹਾਂ ਚੀਜ਼ਾਂ ਦਾ ਸਟੌਕ ਵਧਾ ਦਿੱਤਾ ਹੈ।
Kantar ਦੀ ਇੱਕ ਰਿਪੇਰਟ ਮੁਤਾਬਕ ਅਪਰੈਲ ਤੋਂ ਜੂਨ ਦਰਮਿਆਨ ਐਫਐਮਸੀਜੀ ਦਾ ਮਾਰਕੀਟ ਵੈਲੀਯੂਮ ਦੇ ਹਿਸਾਬ ਨਾਲ 4.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਵੈਲਿਊ ਦੇ ਹਿਸਾਬ ਨਾਲ 8.5 ਪ੍ਰਤੀਸ਼ਤ ਵਧਿਆ ਹੈ। ਭਾਰਤੀ ਪਰਿਵਾਰਾਂ ਦੀ ਖਰੀਦਦਾਰੀ ਮੁਤਾਬਕ, ਇਸ ਮਿਆਦ ਦੇ ਦੌਰਾਨ ਉਨ੍ਹਾਂ ਦੀ ਖਰੀਦਾਰੀ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਕੰਪਨੀਆਂ ਦੀਆਂ ਵਿੱਕਰੀਆਂ ਜਿਨ੍ਹਾਂ ਦੀਆਂ ਡਿਸਟ੍ਰੀਬਿਊਸ਼ਨ ਚੈਨ ਬਾਹਰੀ ਖਰੀਦਾਂ 'ਤੇ ਜ਼ਿਆਦਾ ਨਿਰਭਰ ਨਹੀਂ ਸੀ, ਉਨ੍ਹਾਂ ਨੇ ਵਿਕਰੀ 'ਚ ਖਾਸਾ ਵਾਧਾ ਕੀਤਾ।
ਬਿਸਕੁਟ, ਸਨੈਕਸ ਅਤੇ ਘਰੇਲੂ ਦੇਖਭਾਲ ਦੇ ਉਤਪਾਦਾਂ ਦੀ ਵਿਕਰੀ ਵਧੀ:
ਸਨਫਿਸਟ ਬਿਸਕੁਟ ਅਤੇ ਬਿੰਗੋ ਦੀ ਨਿਰਮਾਤਾ ਆਈਟੀਸੀ ਦਾ ਕਹਿਣਾ ਹੈ ਕਿ ਨੂਡਲਜ਼, ਬਿਸਕੁਟ ਅਤੇ ਡੇਅਰੀ ਉਤਪਾਦਾਂ ਨੇ ਜੂਨ ਵਿੱਚ ਚੰਗੀ ਵਿੱਕਰੀ ਕੀਤੀ ਹੈ। ਲੌਕਡਾਊਨ ਦੌਰਾਨ ਖਾਣ ਵਾਲੇ ਤੇਲ ਦੀ ਖਪਤ ਵੀ ਵਧੀ ਜਿਸ ਦਾ ਕਾਰਨ ਘਰਾਂ ਵਿਚ ਵਧੇਰੇ ਭੋਜਨ ਬਣਨਾ ਹੈ। ਦੱਸ ਦਈਏ ਕਿ ਆਈਟੀਸੀ ਨੇ ਕਿਹਾ ਕਿ ਇਸ ਦੌਰਾਨ ਹੇਅਰ ਆਇਲ ਦੀ ਵਿਕਰੀ ਵੀ ਕਾਫ਼ੀ ਵਧੀ ਹੈ।
ਕੋਰੋਨਾ ਦੇ ਟੀਕੇ ਨੇ ਲਾਈ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ, ਭਾਰੀ ਗਿਰਾਵਟ ਮਗਰੋਂ ਜਾਣੋ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਲੌਕਡਾਊਨ ਕਰਕੇ ਵਧੀ ਕਰਿਆਨੇ ਅਤੇ ਹੋਮ ਕੇਅਰ ਪ੍ਰੋਡਕਟਸ ਦੀ ਮੰਗ, ਖਪਤ ਦੋ ਸਾਲਾਂ ਦੇ ਟੌਪ 'ਤੇ
ਏਬੀਪੀ ਸਾਂਝਾ
Updated at:
12 Aug 2020 05:38 PM (IST)
ਅਪਰੈਲ ਤੋਂ ਜੂਨ ਦੇ ਵਿਚਕਾਰ ਐਫਐਮਸੀਜੀ ਵਿੱਚ ਮਾਰਕੀਟ ਦੀ ਮਾਤਰਾ ਦੇ ਹਿਸਾਬ ਨਾਲ 4.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਵੈਲਿਊ ਦੇ ਹਿਸਾਬ ਨਾਲ 8.5 ਪ੍ਰਤੀਸ਼ਤ ਵਧਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -