DGCA Order To Airlines: DGCA ਨੇ ਭਾਰਤੀ ਏਅਰਲਾਇੰਸ ਨੂੰ ਆਦੇਸ਼ ਜਾਰੀ ਕੀਤੇ ਹਨ ਕਿ 12 ਸਾਲ ਤੱਕ ਦੇ ਜਵਾਕਾਂ ਨੂੰ ਉਨ੍ਹਾਂ ਦੀ ਮਾਂ ਜਾਂ ਪਿਓ ਨਾਲ ਸੀਟ ਦੇਣਾ ਜ਼ਰੂਰੀ ਹੈ। ਇਸ ਦੇ ਲਈ ਬੱਚਿਆਂ ਨੂੰ ਇੱਕੋ ਪੀਐਨਆਰ ਉੱਤੇ ਹੀ ਯਾਤਰਾ ਕਰਨ ਦੇ ਲਈ ਟਿਕਟ ਅਲਾਟ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੰਪਨੀਆਂ ਨੂੰ ਇਹ ਰਿਕਾਰਡ ਸਾਂਭ ਕੇ ਰੱਖਣਾ ਹੋਵੇਗਾ।


DGCA ਨੇ ਆਪਣੇ ਆਦੇਸ਼ ਵਿੱਚ ਕੀ ਕਿਹਾ ?


ਡੀਜੀਸੀਓ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਏਅਰਲਾਇੰਸ ਨੂੰ ਇਹ ਲਾਜ਼ਮੀ ਕਰਨਾ ਹੋਵੇਗਾ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿੱਚੋਂ ਇੱਕ ਨਾਲ ਸੀਟ ਅਲਾਟ ਕੀਤੀ ਜਾਵੇਗੀ। ਇਸ ਦਾ ਰਿਕਾਰਡ ਵੀ ਰੱਖਿਆ ਜਾਵੇ। ਇਸ ਦੇ ਨਾਲ ਹੀ ਕਿਹਾ ਕਿ ਇਹ ਵੀ ਦੇਖਣਾ ਹੋਵੇਗਾ ਕਿ ਬੱਚਿਆਂ ਦਾ ਪੀਐਨਆਰ ਵੀ ਮਾਤਾ-ਪਿਤਾ ਦੇ ਪੀਐਨਆਰ ਦੇ ਸਮਾਨ ਹੋਵੇ।


ਦਰਅਸਲ,, ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਵਾਈ ਯਾਤਰੀ ਖ਼ਾਸ ਕਰਕੇ ਜੋ ਗਰੁੱਪਾਂ ਵਿੱਚ ਯਾਤਰਾ ਕਰਦੇ ਹਨ ਉਨ੍ਹਾਂ ਵਿੱਚੋਂ ਬੱਚਿਆਂ ਨੂੰ ਵੱਖਰਾ ਬਿਠਾਇਆ ਜਾਂਦਾ ਹੈ। ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਯਾਤਰੀ ਵਾਧੂ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ। ਹਾਲਹੀ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੇ ਨੂੰ ਪੂਰਾ ਸਫ਼ਰ ਉਸ ਦੇ ਮਾਪਿਆਂ ਤੋਂ ਦੂਰ  ਬੇਠਕੇ ਕਰਨਾ  ਪਿਆ


ਆਰਡਰ ਏਅਰ ਟ੍ਰਾਂਸਪੋਰਟ ਸਰਕੂਲਰ ਦੇ ਤਹਿਤ ਜਾਰੀ ਕੀਤਾ


ਸਾਲ 2024 ਦੇ ਏਅਰ ਟਰਾਂਸਪੋਰਟ ਸਰਕੂਲਰ (ਏ.ਟੀ.ਸੀ)-01 ਦੇ ਤਹਿਤ ਜਾਰੀ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ 12 ਸਾਲ ਤੱਕ ਦੇ ਬੱਚਿਆਂ ਨੂੰ ਸਿਰਫ਼ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਹੀ ਸੀਟਾਂ ਅਲਾਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਨਿਯਮ ਉਦੋਂ ਲਾਗੂ ਹੋਵੇਗਾ ਜਦੋਂ ਬੱਚੇ ਦੀ ਸੀਟ ਪਹਿਲਾਂ ਹੀ ਮਾਤਾ-ਪਿਤਾ ਨਾਲ ਨਹੀਂ ਦਿੱਤੀ ਗਈ ਹੈ।


ਵਿਸ਼ਵ ਪੱਧਰ 'ਤੇ, ਏਅਰਲਾਈਨਾਂ ਤਰਜੀਹੀ ਸੀਟ ਦੀ ਚੋਣ ਲਈ ਪੈਸੇ ਵਸੂਲਦੀਆਂ ਹਨ ਅਤੇ ਜੇਕਰ ਯਾਤਰੀ ਅਜਿਹਾ ਨਹੀਂ ਕਰਦਾ ਹੈ, ਤਾਂ ਸੀਟ ਨੂੰ ਪਹਿਲਾਂ ਤੋਂ ਬੁੱਕ ਨਹੀਂ ਕੀਤਾ ਜਾ ਸਕਦਾ ਹੈ। ਇਸ ਸਥਿਤੀ ਵਿੱਚ, ਅਕਸਰ ਸਮੂਹਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਵਿੱਚ, ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਤੋਂ ਵੱਖਰੀਆਂ ਸੀਟਾਂ 'ਤੇ ਬੈਠ ਕੇ ਸਫ਼ਰ ਕਰਨਾ ਪੈਂਦਾ ਹੈ।