ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਵਿੱਚ ਆਮ ਲੋਕਾਂ 'ਤੇ ਮਹਿੰਗਾਈ ਦੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ। ਇਕੱਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਹੀ ਲੋਕਾਂ ਨੂੰ ਝੰਜੋੜ ਸੁੱਟਿਆ ਹੈ। ਪਿਛਲੇ 18 ਦਿਨਾਂ ਵਿੱਚ ਪੈਟਰੋਲ 8.50 ਰੁਪਏ ਤੇ ਡੀਜ਼ਲ 10.48 ਰੁਪਏ ਮਹਿੰਗਾ ਹੋ ਗਿਆ ਹੈ। ਇਹ ਕੀਮਤ ਦਿੱਲੀ ਦੀ ਹੈ। ਕਈ ਰਾਜਾਂ ਵਿੱਚ ਕੀਮਤਾਂ ਇਸ ਤੋਂ ਵੀ ਜ਼ਿਆਦਾ ਵਧੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਤੇਲ ਕੰਪਨੀਆਂ ਨੇ ਬੁੱਧਵਾਰ ਨੂੰ ਲਗਾਤਾਰ 18ਵੇਂ ਦਿਨ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਇਸ ਵਾਧੇ ਨਾਲ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਵੱਧ ਹੋ ਗਈ। ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 79.76 ਰੁਪਏ ਰਹੀ, ਪਰ ਡੀਜ਼ਲ ਦੀ ਕੀਮਤ 79.40 ਰੁਪਏ ਤੋਂ ਵਧ ਕੇ 79.88 ਰੁਪਏ ਪ੍ਰਤੀ ਲੀਟਰ ਹੋ ਗਈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ਵਿੱਚ ਡੀਜ਼ਲ ਦੀ ਕੀਮਤ 79.40 ਰੁਪਏ ਤੋਂ ਵਧ ਕੇ 79.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 7 ਜੂਨ ਤੋਂ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ 18 ਦਿਨਾਂ ਵਿੱਚ ਦਿੱਲੀ ਵਿੱਚ ਪੈਟਰੋਲ 8.50 ਰੁਪਏ ਤੇ ਡੀਜ਼ਲ 10.48 ਰੁਪਏ ਮਹਿੰਗਾ ਹੋ ਗਿਆ ਹੈ।
ਮਹਿੰਗਾਈ ਦੀ ਸਭ ਤੋਂ ਵੱਡੀ ਮਾਰ! ਪੈਟਰੋਲ 8.50 ਤੇ ਡੀਜ਼ਲ 10.48 ਰੁਪਏ ਮਹਿੰਗਾ
ਏਬੀਪੀ ਸਾਂਝਾ
Updated at:
24 Jun 2020 11:46 AM (IST)
ਕੋਰੋਨਾ ਦੇ ਕਹਿਰ ਵਿੱਚ ਆਮ ਲੋਕਾਂ 'ਤੇ ਮਹਿੰਗਾਈ ਦੀ ਸਭ ਤੋਂ ਵੱਡੀ ਮਾਰ ਪੈ ਰਹੀ ਹੈ। ਇਕੱਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਹੀ ਲੋਕਾਂ ਨੂੰ ਝੰਜੋੜ ਸੁੱਟਿਆ ਹੈ। ਪਿਛਲੇ 18 ਦਿਨਾਂ ਵਿੱਚ ਪੈਟਰੋਲ 8.50 ਰੁਪਏ ਤੇ ਡੀਜ਼ਲ 10.48 ਰੁਪਏ ਮਹਿੰਗਾ ਹੋ ਗਿਆ ਹੈ। ਇਹ ਕੀਮਤ ਦਿੱਲੀ ਦੀ ਹੈ। ਕਈ ਰਾਜਾਂ ਵਿੱਚ ਕੀਮਤਾਂ ਇਸ ਤੋਂ ਵੀ ਜ਼ਿਆਦਾ ਵਧੀਆਂ ਹਨ।
- - - - - - - - - Advertisement - - - - - - - - -