ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਨੇ ਮੰਗਲਵਾਰ ਕੋਰੋਨਾ ਵਾਇਰਸ ਤੋਂ ਬਚਾਉਣ ਵਾਲੀ ਆਯੁਰਵੈਦਿਕ ਦਵਾਈ ਕੋਰੋਨਿਲ ਲਾਂਚ ਕੀਤੀ ਹੈ। ਇਸ ਤੋਂ ਕੁਝ ਘੰਟੇ ਮਗਰੋਂ ਹੀ ਕੇਂਦਰੀ ਆਯੁਸ਼ ਮੰਤਰਾਲੇ ਨੇ ਇਸ 'ਤੇ ਜਾਂਚ ਬਿਠਾ ਦਿੱਤੀ। ਮੰਤਰਾਲੇ ਨੇ ਦਵਾਈ ਦੀ ਜਾਂਚ ਮੁਕੰਮਲ ਹੋਣ ਤਕ ਕੋਰੋਨਿਲ ਦੇ ਵਿਗਿਆਪਨ 'ਤੇ ਰੋਕ ਲਾ ਦਿੱਤੀ ਹੈ।


ਓਧਰ ਇਸ ਮਾਮਲੇ 'ਤੇ ਰਾਮਦੇਵ ਨੇ ਕਿਹਾ ਕਮਿਊਨੀਕੇਸ਼ਨ ਗੈਪ ਸੀ, ਉਹ ਦੂਰ ਹੋ ਗਿਆ ਹੈ। ਦਵਾਈ ਤੇ ਕਲੀਨੀਕਲ ਟ੍ਰਾਇਲ ਦੇ ਜਿੰਨ੍ਹੇ ਵੀ ਸਟੈਂਡਰਡ ਪੈਰੀਮੀਟਰ ਹਨ ਉਹ ਸਾਰੇ ਪੂਰੇ ਕੀਤੇ ਗਏ ਹਨ। ਇਸ ਦੀ ਸਾਰੀ ਜਾਣਕਾਰੀ ਆਯੁਸ਼ ਮੰਤਰਾਲੇ ਨੂੰ ਦੇ ਦਿੱਤੀ ਗਈ ਹੈ। ਮੰਤਰਾਲੇ ਨੇ ਰਾਮਦੇਵ ਦੀ ਕੰਪਨੀ ਤੋਂ ਇਸ ਦਵਾਈ ਬਾਰੇ ਪੂਰੀ ਜਾਣਕਾਰੀ ਉਪਲਬਧ ਕਰਾਉਣ ਲਈ ਕਿਹਾ ਹੈ। ਇਹ ਵੀ ਪੁੱਛਿਆ ਹੈ ਕ ਉਸ ਹਸਪਤਾਲ ਤੇ ਸਾਇਟ ਬਾਰੇ ਦੱਸਿਆ ਜਾਵੇ ਜਿੱਥੇ ਇਸ ਦੀ ਖੋਜ ਹੋਈ।


ਆਯੁਸ਼ ਮੰਤਰਾਲੇ ਨੇ ਕਿਹਾ ਕਿ ਦਵਾਈਆਂ ਲਈ ਪਤੰਜਲੀ ਆਯੁਰਵੈਦ ਲਿਮਿਟਡ ਨੂੰ ਕੋਵਿਡ 19 ਦੇ ਇਲਾਜ ਦੀਆਂ ਦਵਾਈਆਂ ਦੇ ਨਾਂਅ 'ਤੇ ਉਸ ਦੇ ਕੰਪੋਜ਼ਿਸ਼ਨ ਬਾਰੇ ਵਿਸਥਾਰ ਨਾਲ ਦੱਸਣ ਲਈ ਕਿਹਾ ਹੈ। ਮੰਤਰਾਲੇ ਨੇ ਰਿਸਰਚ ਨਾਲ ਜੁੜੇ ਪ੍ਰੋਟੋਕੋਲ, ਸੈਂਪਲ ਸਾਇਜ਼, ਇੰਸਟੀਟਿਊਸ਼ਨਐਥਿਕਸ ਕਮੇਟੀ ਕਲੀਅਰੈਂਸ, ਸੀਟਆਰਆਈ ਰਜਿਸਟ੍ਰੇਸ਼ਨ ਤੇ ਰਿਸਰਚ ਦਾ ਰਿਜ਼ਲਟ ਡਾਟਾ ਮੰਗਿਆ ਹੈ।


ਇਹ ਵੀ ਪੜ੍ਹੋ:

ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ, ਸਵਾ ਲੱਖ ਲੋਕਾਂ ਦੀ ਮੌਤ

WHO ਦੀ ਚਿੰਤਾ ਵਧੀ, ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੀ ਦੱਸੀ ਵਜ੍ਹਾ


ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ