ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਦੁਨੀਆਂ ਭਰ 'ਚ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਜ਼ਾਹਰ ਕੀਤੀ ਹੈ। WHO ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮ ਹੋਣ ਨਾਲ ਕੋਰੋਨਾ ਮਾਮਲਿਆਂ 'ਚ ਮੁੜ ਤੋਂ ਇਜ਼ਾਫਾ ਹੁੰਦਾ ਦੇਖਿਆ ਗਿਆ ਹੈ ਜੋ ਅੱਗੇ ਵੀ ਜਾਰੀ ਰਹਿ ਸਕਦਾ ਹੈ।

WHO ਨੇ ਕਿਹਾ ਸੰਘਣੀ ਆਬਾਦੀ ਵਾਲੇ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਫੈਲਣ ਦੇ ਕਾਰਨ ਰੋਜ਼ਾਨਾ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਤੇ ਅਮਰੀਕਾ ਸਣੇ ਕੁਝ ਦੇਸ਼ਾਂ ਨੇ ਮਾਮਲਿਆਂ 'ਚ ਵਾਧੇ ਦਾ ਕਾਰਨ ਜ਼ਿਆਦਾ ਜਾਂਚ ਨੂੰ ਦੱਸਿਆ ਹੈ। ਅਜਿਹੇ 'ਚ WHO ਦੇ ਹੰਗਾਮੀ ਸਥਿਤੀ ਦੇ ਮੁਖੀ ਮਾਇਕਲ ਰਿਆਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।

WHO ਦਾ ਕਹਿਣਾ ਹੈ ਕਿ ਮਹਾਮਾਰੀ ਖਤਰਨਾਕ ਗੇੜ 'ਚ ਹੈ ਤੇ ਇਸ ਨੂੰ ਰੋਕਣ ਲਈ ਪਾਬੰਦੀਆਂ ਦੀ ਲੋੜ ਹੈ। WHO ਮੁਖੀ ਟੇਡਰੋਸ ਅਧਾਨਮ ਨੇ ਕਿਹਾ ਵਾਇਰਸ ਅਜੇ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਸੋਸ਼ਲ ਡਿਸਟੈਂਸਿੰਗ, ਹੱਥ ਧੋਣ ਜਿਹੇ ਕਦਮ ਅਜੇ ਵੀ ਮਹੱਤਵਪੂਰਨ ਹਨ।

ਇਹ ਵੀ ਪੜ੍ਹੋ:

ਅਮਰੀਕਾ 'ਚ ਕੋਰੋਨਾ ਵਾਇਰਸ ਦਾ ਕਹਿਰ, ਸਵਾ ਲੱਖ ਲੋਕਾਂ ਦੀ ਮੌਤ

ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ