ਵਾਸ਼ਿੰਗਟਨ: ਕੋਰੋਨਾ ਵਾਇਰਸ ਨੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਤੇ ਬੁਰੀ ਤਰ੍ਹਾਂ ਕਹਿਰ ਢਾਹਿਆ ਹੈ। ਮੰਗਲਵਾਰ ਅਮਰੀਕਾ 'ਚ ਕੋਰੋਨਾ ਦੇ 35,991 ਨਵੇਂ ਮਾਮਲੇ ਸਾਹਮਣੇ ਆਏ ਤੇ 863 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਬ੍ਰਾਜ਼ੀਲ 'ਚ ਪ੍ਰਤੀ ਦਿਨ ਅਮਰੀਕਾ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ।


ਵਰਲਡੋਮੀਟਰ ਮੁਤਾਬਕ ਬੁੱਧਵਾਰ ਸਵੇਰ ਤਕ ਅਮਰੀਕਾ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 24 ਲੱਖ, 24 ਹਜ਼ਾਰ ਤੋਂ ਪਾਰ ਹੋ ਗਿਆ। ਜਦਕਿ ਮੌਤਾਂ ਦੀ ਗਿਣਤੀ 01,23,473 ਹੋ ਚੁੱਕੀ ਹੈ। ਇਸ ਦੌਰਾਨ ਅਮਰੀਕਾ 'ਚ 10 ਲੱਖ ਦੇ ਕਰੀਬ ਲੋਕ ਠੀਕ ਵੀ ਹੋਏ ਹਨ।


ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਭ ਤੋਂ ਜ਼ਿਆਦਾ 04,12,636 ਕੇਸ ਸਾਹਮਣੇ ਆਏ ਅਤੇ 31,314 ਲੋਕ ਮਾਰੇ ਗਏ। ਇਸ ਤੋਂ ਬਾਅਦ ਕੈਲੇਫੋਰਨੀਆ 'ਚ 01,90,598 ਮਰੀਜ਼ਾਂ 'ਚੋਂ 5,633 ਲੋਕਾਂ ਦੀ ਜਾਨ ਗਈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੰਘਣੀ ਆਬਾਦੀ ਵਾਲੇ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਰਿਕਾਰਡ ਮਾਮਲੇ ਸਾਹਮਣੇ ਆ ਰਹੇ ਹਨ।


ਇਹ ਵੀ ਪੜ੍ਹੋ:


ਪਤੰਜਲੀ ਦਾ ਦਾਅਵਾ ਕੋਰੋਨਾ ਦੀ ਤਿਆਰ ਕੀਤੀ ਦਵਾਈ ਸਹੀ, ਸਰਕਾਰ ਵੱਲੋਂ ਵਿਗਿਆਪਨ 'ਤੇ ਰੋਕ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ