ਨਵੀਂ ਦਿੱਲੀ: ਪਤੰਜਲੀ ਵੱਲੋਂ ਤਿਆਰ ਕੀਤੀ ਦਵਾਈ ਨੂੰ ਕੋਰੋਨਾ ਵਾਇਰਸ ਦੀ ਦਵਾਈ ਦੱਸਣ 'ਤੇ ਲਾਂਚ ਕੀਤੀ ਕੋਰੋਨਿਲ ਵਿਵਾਦਾਂ 'ਚ ਘਿਰ ਗਈ ਹੈ। ਸਰਕਾਰ ਵੱਲੋਂ ਇਸ ਦਵਾਈ ਦੇ ਪ੍ਰਚਾਰ-ਪ੍ਰਸਾਰ 'ਤੇ ਰੋਕ ਲਾ ਦਿੱਤੀ ਗਈ ਹੈ। ਓਧਰ ਪਤੰਜਲੀ ਦਾ ਦਾਅਵਾ ਕਿ ਇਹ ਦਵਾਈ ਪੂਰੀ ਤਰ੍ਹਾਂ ਸਹੀ ਹੈ।


ਉੱਤਰਾਖੰਡ ਸਰਕਾਰ ਦਾ ਕਹਿਣਾ ਹੈ ਕਿ "ਪਤੰਜਲੀ ਨੂੰ ਸਿਰਫ਼ ਇਮਿਊਨਿਟੀ ਵਧਾਉਣ ਲਈ ਬੂਸਟਰ ਬਣਾਉਣ ਲਈ ਕਿਹਾ ਗਿਆ ਸੀ। ਪਤੰਜਲੀ ਨੇ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕਿਵੇਂ ਕਰ ਲਿਆ।" ਏਨਾ ਹੀ ਨਹੀਂ ਪਤੰਜਲੀ ਵੱਲੋਂ ਦਵਾਈ ਦਾ ਵਿਗਿਆਪਨ ਵੀ ਜਾਰੀ ਕਰ ਦਿੱਤਾ ਗਿਆ। ਇਸ ਮੁੱਦੇ 'ਤੇ ਹੁਣ ਪਤੰਜਲੀ ਨੂੰ ਆਯੁਸ਼ ਡਰੱਗਜ਼ ਲਾਇਸੰਸ ਅਥਾਰਿਟੀ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ।


ਆਯੁਰਵੇਦ ਡਰੱਗਜ਼ ਲਾਇਸੰਸ ਅਥਾਰਿਟੀ ਦੇ ਮੁਖੀ ਡਾ.ਵਾਈਐਸ ਰਾਵਤ ਨੇ ਦੱਸਿਆ ਕਿ ਪਤੰਜਲੀ ਨੂੰ ਇਮਿਊਨਿਟੀ ਬੂਸਟਰ, ਬੁਖ਼ਾਰ ਤੇ ਖੰਘ ਦੀ ਦਵਾਈ ਬਣਾਉਣ ਦਾ ਲਾਇਸੰਸ ਦਿੱਤਾਾ ਗਿਆ ਸੀ। ਕੋਰੋਨਾ ਵਾਇਰਸ ਦੀ ਦਵਾਈ ਸਬੰਧੀ ਕੋਈ ਗੱਲ ਨਹੀਂ ਹੋਈ।


ਅਜਿਹੇ 'ਚ ਕੇਂਦਰੀ ਆਯੁਸ਼ ਮੰਤਰਾਲੇ ਵੱਲੋਂ ਦਵਾਈ ਦੇ ਵਿਗਿਆਪਨ 'ਤੇ ਰੋਕ ਲਾ ਦਿੱਤੀ ਗਈ ਹੈ। ਓਧਰ ਆਚਾਰਯ ਬਾਲਕ੍ਰਿਸ਼ਨ ਦਾ ਦਾਅਵਾ ਹੈ ਕਿ ਸਾਡਾ ਦਵਾਈ ਪ੍ਰਤੀ ਦਾਅਵਾ ਪੂਰੀ ਤਰ੍ਹਾਂ ਸਹੀ ਹੈ। ਕੇਂਦਰੀ ਆਯੁਸ਼ ਮੰਤਰਾਲੇ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ