LPG Cylinder Price Hike: ਗੈਰ-ਸਬਸਿਡੀ ਵਾਲਾ ਘਰੇਲੂ ਰਸੋਈ ਗੈਸ ਸਿਲੰਡਰ ਦੇਸ਼ ਵਿੱਚ 25 ਰੁਪਏ ਮਹਿੰਗਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਹੁਣ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ ਵਧ ਕੇ 884.50 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 19 ਕਿਲੋ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 75 ਰੁਪਏ ਦਾ ਵਾਧਾ ਹੋਇਆ ਹੈ। ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਗੱਲ ਕਰੀਏ ਤਾਂ ਇਸ ਸਾਲ ਜਨਵਰੀ ਤੋਂ ਹੁਣ ਤੱਕ ਪ੍ਰਤੀ ਸਿਲੰਡਰ 190 ਰੁਪਏ ਮਹਿੰਗਾ ਹੋਇਆ ਹੈ।


ਮਾਰਚ 2014 ਤੋਂ ਹੁਣ ਤੱਕ 474 ਰੁਪਏ ਮਹਿੰਗਾ ਹੋਇਆ ਸਿਲੰਡਰ


ਵੱਡੀ ਗੱਲ ਇਹ ਹੈ ਕਿ 1 ਮਾਰਚ 2014 ਤੋਂ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਦਿੱਲੀ ਵਿੱਚ ਉਦੋਂ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 410.50 ਰੁਪਏ ਸੀ, ਜੋ ਹੁਣ 884.50 ਰੁਪਏ ਹੈ। ਯਾਨੀ ਇਨ੍ਹਾਂ 8 ਸਾਲਾਂ ਦੇ ਅੰਦਰ ਸਿਲੰਡਰ 474 ਰੁਪਏ ਮਹਿੰਗਾ ਹੋ ਗਿਆ ਹੈ। ਜੋ ਕਿ 2014 ਦੀਆਂ ਕੀਮਤਾਂ ਤੋਂ ਜ਼ਿਆਦਾ ਹੈ।


ਘਰ-ਘਰ ਗੈਸ ਸਿਲੰਡਰ ਪਹੁੰਚਾਉਣ ਦੇ ਮਕਸਦ ਨਾਲ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸਦੇ ਨਾਲ ਹੀ ਯੋਗ ਲੋਕਾਂ ਨੇ ਸਬਸਿਡੀ ਛੱਡਣ ਦੀ ਅਪੀਲ ਵੀ ਕੀਤੀ ਸੀ। ਪਰ ਐਲਪੀਜੀ ਦੀਆਂ ਘਰੇਲੂ ਕੀਮਤਾਂ ਨੂੰ ਛੋਟੇ ਵਾਧੇ ਨਾਲ ਮਾਰਕੀਟ ਰੇਟਾਂ ਦੇ ਬਰਾਬਰ ਲਿਆ ਕੇ ਸਰਕਾਰ ਨੇ ਮਈ 2020 ਤੋਂ ਸਬਸਿਡੀ ਖਤਮ ਕਰ ਦਿੱਤੀ।


ਜਾਣੋ ਕਿੱਥੇ ਕਿੰਨੇ ਰੁਪਏ ਵਿੱਚ ਉਪਲਬਧ ਹੈ ਸਿਲੰਡਰ?


ਹੁਣ 14.2 ਕਿਲੋ ਦਾ ਐਲਪੀਜੀ ਸਿਲੰਡਰ ਦਿੱਲੀ-ਮੁੰਬਈ ਵਿੱਚ 884.5 ਰੁਪਏ, ਕੋਲਕਾਤਾ ਵਿੱਚ 911 ਰੁਪਏ ਅਤੇ ਚੇਨਈ ਵਿੱਚ 900.5 ਰੁਪਏ ਵਿੱਚ ਵਿਕ ਰਿਹਾ ਹੈ। ਦਿੱਲੀ ਵਿੱਚ ਹੁਣ ਵਪਾਰਕ ਸਿਲੰਡਰ 1618 ਰੁਪਏ ਦੀ ਬਜਾਏ 1693 ਰੁਪਏ ਵਿੱਚ ਵਿਕ ਰਿਹਾ ਹੈ।


ਇਹ ਵੀ ਪੜ੍ਹੋ: UPCET 2021: UP CET 2021 ਐਡਮਿਟ ਕਾਰਡ ਜਾਰੀ, ਪ੍ਰੀਖਿਆ 5 ਤੇ 6 ਸਤੰਬਰ ਨੂੰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904