ਨਿਊਯਾਰਕ ਵੀਰਵਾਰ ਨੂੰ ਭਾਰੀ ਹੜ੍ਹ ਤੇ ਭਾਰੀ ਮੀਂਹ ਨੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਤੂਫਾਨ ਈਡਾ ਨੇ ਅਮਰੀਕਾ ਦੇ ਉੱਤਰ-ਪੂਰਬੀ ਰਾਜਾਂ ਵਿੱਚ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ ਤੇ ਨਿਊਯਾਰਕ ਅਤੇ ਗੁਆਂਢੀ ਨਿਊ ਜਰਸੀ ਵਿੱਚ ਐਮਰਜੈਂਸੀ ਐਲਾਨੀ ਗਈ ਹੈ।


ਤੂਫਾਨ ਈਡਾ ਹਫ਼ਤੇ ਦੇ ਅਖੀਰ ਵਿੱਚ ਲੁਈਸਿਆਨਾ ਨਾਲ ਟੱਕਰਾਇਆ, ਜਿਸ ਕਾਰਨ ਹੜ੍ਹ ਤੇ ਚੱਕਰਵਾਤੀ ਤੂਫਾਨ ਕਰਕੇ ਭਾਰੀ ਨੁਕਸਾਨ ਹੋਇਆ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਵੀਰਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, 'ਮੈਂ ਅੱਜ ਰਾਤ ਦੇ ਤੂਫਾਨ ਨਾਲ ਪ੍ਰਭਾਵਿਤ ਨਿਊਯਾਰਕ ਦੇ ਲੋਕਾਂ ਦੀ ਮਦਦ ਲਈ ਐਮਰਜੈਂਸੀ ਦਾ ਐਲਾਨ ਕਰ ਰਹੀ ਹਾਂ।'


ਤੂਫਾਨ ਨੇ ਅਮਰੀਕਾ ਦੀ ਵਿੱਤੀ ਤੇ ਆਰਥਿਕ ਰਾਜਧਾਨੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ, ਭਾਰੀ ਹੜ੍ਹਾਂ ਨਾਲ ਬਰੁਕਲਿਨ ਤੇ ਕੁਈਨਜ਼ ਵਰਗੇ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ।


ਨਿਊਯਾਰਕ ਸਿਟੀ ਦੀ ਐਮਰਜੈਂਸੀ ਨੋਟੀਫਿਕੇਸ਼ਨ ਬਾਡੀ ਨੇ ਕਿਹਾ, 'ਹੁਣ ਪਨਾਹ ਲਿਓ, ਕਿਉਂਕਿ ਇਨ੍ਹਾਂ ਲੋਕਾਂ ਲਈ ਉੱਡਣ ਵਾਲਾ ਮਲਬਾ ਖ਼ਤਰਨਾਕ ਹੋਵੇਗਾ। ਨਾਲ ਹੀ ਹੇਠਲੀ ਮੰਜ਼ਲ ਤੇ ਖਿੜਕੀਆਂ ਤੋਂ ਦੂਰ ਰਹੋ।'


ਇਸਦੇ ਨਾਲ ਹੀ ਨੇੜਲੇ ਨੇਵਾਰਕ, ਲਾਗੁਆਰਡੀਆ ਤੇ ਜੌਨ ਐਫ ਕੈਨੇਡੀ ਹਵਾਈ ਅੱਡੇ ਤੋਂ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹੜ੍ਹਾਂ ਕਰਕੇ ਮੈਨਹਟਨ, ਬ੍ਰੌਨਕਸ ਅਤੇ ਕਵੀਨਸ ਸਮੇਤ ਪ੍ਰਮੁੱਖ ਮਹਾਨਗਰ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਸ਼ਹਿਰ ਵਿੱਚ ਅਚਾਨਕ ਹੜ੍ਹਾਂ ਦੀ ਚਿਤਾਵਨੀ ਜਾਰੀ ਕੀਤੀ ਗਈ ਤੇ ਲੋਕਾਂ ਨੂੰ ਉੱਚੀ ਥਾਂ 'ਤੇ ਜਾਣ ਲਈ ਕਿਹਾ ਗਿਆ


ਅਮਰੀਕਾ ਦੀ ਰਾਜਧਾਨੀ ਤੋਂ ਲਗਪਗ 50 ਕਿਲੋਮੀਟਰ ਦੂਰ ਅੰਨਾਪੋਲਿਸ ਵਿੱਚ ਚੱਕਰਵਾਤ ਕਾਰਨ ਦਰੱਖਤ ਉਖੜ ਗਏ ਤੇ ਬਿਜਲੀ ਦੇ ਖੰਭੇ ਵੀ ਜ਼ਮੀਨ 'ਤੇ ਡਿੱਗ ਗਏ। ਮੈਰੀਲੈਂਡ ਵਿੱਚ ਹੜ੍ਹ ਕਾਰਨ 19 ਸਾਲਾ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਇੱਕ ਇਮਾਰਤ 'ਚ ਪਾਣੀ ਭਰ ਗਿਆ ਜਿਸ ਤੋਂ ਬਾਅਦ ਇੱਕ ਵਿਅਕਤੀ ਲਾਪਤਾ ਹੈ ਜਿਸ ਤੋਂ ਬਾਅਦ ਈਡਾ ਤੋਂ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ।


ਇਹ ਵੀ ਪੜ੍ਹੋ: Punjab Congress: ਦਿੱਲੀ ਦਰਬਾਰ ਤੋਂ ਬੇਰੰਗ ਪਰਤਿਆ ਨਵਜੋਤ ਸਿੱਧੂ, ਹਾਈਕਮਾਨ ਨਾਲ ਮੁਲਾਕਾਤ ਦਾ ਨਹੀਂ ਮਿਲਿਆ ਸਮਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904