ਵਾਸ਼ਿੰਗਟਨ: ਉੱਤਰੀ ਕੈਰੋਲੀਨਾ ਦੇ ਇੱਕ ਹਾਈ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਲਤ ਕਰ ਦਿੱਤਾ ਗਿਆ। ਇਹ ਜਾਣਕਾਰੀ ਦੱਖਣੀ ਅਮਰੀਕੀ ਰਾਜ ਦੀ ਪੁਲਿਸ ਨੇ ਦਿੱਤੀ ਹੈ। ਵਿਭਾਗ ਦੀ ਮੁਖੀ ਕੈਟਰੀਨਾ ਥਾਮਸਨ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ ਪੁਲਿਸ ਨੂੰ ਮਾਊਂਟ ਟੈਬੋਰ ਹਾਈ ਸਕੂਲ ਭੇਜਿਆ ਗਿਆ ਸੀ। ਥੌਮਸਨ ਨੇ ਭਾਵੁਕ ਹੋ ਕੇ ਕਿਹਾ ਕਿ ਅਫਸਰਾਂ ਨੂੰ ਸਕੂਲ ਵਿੱਚ ਇੱਕ ਜ਼ਖ਼ਮੀ ਵਿਦਿਆਰਥੀ ਮਿਲਿਆ ਜਿਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।


ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਬਾਅਦ ਇਸ ਮਹੀਨੇ ਤੋਂ ਅਮਰੀਕੀ ਵਿਦਿਆਰਥੀਆਂ ਨੂੰ ਸਕੂਲ ਆਉਣ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਵੀ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਹਫਤੇ ਇਹ ਦੂਜੀ ਘਟਨਾ ਹੈ ਜਿਸ ਵਿੱਚ ਇੱਕ ਵਿਦਿਆਰਥੀ ਨੂੰ ਗੋਲੀ ਮਾਰੀ ਗਈ ਹੈ।


ਅਜਿਹੀਆਂ ਘਟਨਾਵਾਂ ਸਥਾਨਕ ਮੀਡੀਆ ਰਾਹੀਂ ਰਿਪੋਰਟ ਕੀਤੀਆਂ ਜਾਂਦੀਆਂ ਹਨ ਪਰ ਰਾਸ਼ਟਰੀ ਸੁਰਖੀਆਂ ਹਾਸਲ ਕਰਨ ਵਿੱਚ ਅਸਫਲ ਹੁੰਦੀਆਂ ਹਨ ਪਰ 2018 ਵਿੱਚ ਹੋਏ ਕਤਲੇਆਮ ਨੂੰ ਕੌਣ ਭੁੱਲ ਸਕਦਾ ਹੈ ਜਿਸ ਵਿੱਚ ਫਲੋਰੀਡਾ ਦੇ ਪਾਰਕਲੈਂਡ ਵਿੱਚ 17 ਵਿਦਿਆਰਥੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


ਦੱਸ ਦੇਈਏ ਕਿ ਵਿੰਸਟਨ-ਸਲੇਮ ਪੁਲਿਸ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਨੇ ਗੋਲੀਬਾਰੀ ਦੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਗੇ ਦੀ ਕਾਰਵਾਈ ਜਾਰੀ ਹੈ। ਥੌਂਮਸਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸ਼ੱਕੀ ਵਿਦਿਆਰਥੀ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ ਨਹੀਂ ਕੀਤੀ ਤੇ ਨਾ ਹੀ ਗੋਲੀਬਾਰੀ ਦਾ ਕਾਰਨ ਦੱਸਿਆ।


ਸ਼ੈਰਿਫ ਦੇ ਦਫਤਰ ਦੇ ਫੇਸਬੁੱਕ ਪੇਜ ਮੁਤਾਬਕ, ਸਕੂਲ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਵਿੰਸਟਨ-ਸਲੇਮ ਪੁਲਿਸ ਤੇ ਫੋਰਸਿਥ ਕਾਉਂਟੀ ਸ਼ੈਰਿਫ ਦਫਤਰ ਸੀਨ ਨੂੰ ਸੁਰੱਖਿਅਤ ਕਰ ਜਾਂਚ ਕਰਨਾ ਚਾਹੁੰਦੀ ਹੈ। ਫੈਡਰਲ ਏਜੰਸੀ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਅਲਕੋਹਲ, ਤੰਬਾਕੂ, ਹਥਿਆਰ ਤੇ ਵਿਸਫੋਟਕ ਬਿਊਰੋ ਦੇ ਸ਼ਾਰਲਟ ਫੀਲਡ ਡਿਵੀਜ਼ਨ ਨੇ ਵੀ ਜਵਾਬ ਦਿੱਤਾ ਹੈ।


ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਆਲੇ ਦੁਆਲੇ ਦੇ ਖੇਤਰਾਂ ਦੇ ਸਕੂਲਾਂ ਨੂੰ ਸਾਵਧਾਨੀ ਦੇ ਤੌਰ 'ਤੇ ਲੌਕਡਾਊਨ ਕਰ ਦਿੱਤਾ ਗਿਆ, ਪਰ ਹੋਰ ਕਿਸੇ ਘਟਨਾ ਦੀ ਸੂਚਨਾ ਨਹੀਂ ਮਿਲੀ।


ਇਹ ਵੀ ਪੜ੍ਹੋ: Farmers Protest: ਸਿਆਸੀ ਲੀਡਰਾਂ ਦੇ ਘਿਰਾਓ ਬਾਰੇ ਬਲਬੀਰ ਰਾਜੇਵਾਲ ਨੇ ਕਹੀ ਵੱਡੀ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904