ਬ੍ਰਾਜ਼ੀਲ 'ਚ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਜਿੱਥੇ ਖੋਜੀਆਂ ਨੇ ਸੱਪ ਦੀ ਇਕ ਪ੍ਰਜਾਤੀ ਦੇ ਜ਼ਹਿਰ ਜ਼ਰੀਏ ਕੋਰੋਨਾ ਵਾਇਰਸ ਦੇ ਇਲਾਜ ਦਾ ਹੱਲ ਲੱਭਿਆ ਹੈ।
Jararacussu pit viper ਦੇ ਜ਼ਹਿਰ 'ਚ ਅਜਿਹੇ ਕਣ ਮੌਜੂਦ ਹੁੰਦੇ ਹਨ ਜੋ 75 ਫੀਸਦ ਤਕ ਕੋਰੋਨਾ ਵਾਇਰਸ ਨਾਲ ਲੜਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਦਾ ਮਤਲਬ ਕਿ ਵਿਗਿਆਨੀ ਸੱਪ ਦੇ ਜ਼ਹਿਰ ਤੋਂ ਐਂਟੀ ਕੋਵਿਡ ਡਰੱਗ ਯਾਨੀ ਕਿ ਕੋਵਿਡ ਤੋਂ ਬਚਾਅ ਲਈ ਦਵਾਈ ਬਣਾ ਸਕਦੇ ਹਨ।
ਇਸ ਸਬੰਧੀ ਅਧਿਐਨ Molecules ਜਰਨਲ 'ਚ ਪ੍ਰਕਾਸ਼ਿਤ ਹੋਇਆ ਸੀ। ਜਿੱਥੇ ਯੂਨੀਵਰਸਿਟੀ ਆਫ Sao Paulo 'ਚ ਅਧਿਐਨ ਦੇ ਲੇਖਕਾਂ 'ਚੋਂ ਇਕ ਨੇ ਦੱਸਿਆ ਕਿ ਸੱਪ ਦਾ ਜ਼ਹਿਰ ਬਹੁਤ ਉਸ ਪ੍ਰੋਟੀਨ ਨੂੰ ਮਾਰਨ ਦੇ ਸਮਰੱਥ ਹੈ ਜੋ ਵਾਇਰਸ ਪੈਦਾ ਕਰਦਾ ਹੈ।
ਓਧਰ ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਕੇਰਲ ਵਿੱਚ ਵਧ ਰਹੇ ਹਨ। ਬੁੱਧਵਾਰ ਨੂੰ ਕੇਰਲਾ ਵਿੱਚ ਕੋਵਿਡ ਸੰਕਰਮਣ ਦੇ 32,803 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ 173 ਹੋਰ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ। ਨਵੇਂ ਮਾਮਲਿਆਂ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 40 ਲੱਖ 90 ਹਜ਼ਾਰ 36 ਹੋ ਗਈ ਜਦੋਂਕਿ ਮ੍ਰਿਤਕਾਂ ਦੀ ਗਿਣਤੀ 20,961 ਤੱਕ ਪਹੁੰਚ ਗਈ।
ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 28 ਲੱਖ 57 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 39 ਹਜ਼ਾਰ 529 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 20 ਲੱਖ 28 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਵੱਧ ਹੈ। ਕੁੱਲ 3 ਲੱਖ 89 ਹਜ਼ਾਰ ਲੋਕ ਅਜੇ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਦੇ ਕੁੱਲ ਮਾਮਲੇ - ਤਿੰਨ ਕਰੋੜ 28 ਲੱਖ 57 ਹਜ਼ਾਰ 937
ਕੁੱਲ ਡਿਸਚਾਰਜ - ਤਿੰਨ ਕਰੋੜ 20 ਲੱਖ 28 ਹਜ਼ਾਰ 825
ਕੁੱਲ ਐਕਟਿਵ ਕੇਸ - ਤਿੰਨ ਲੱਖ 89 ਹਜ਼ਾਰ 583
ਕੁੱਲ ਮੌਤ- ਚਾਰ ਲੱਖ 39 ਹਜ਼ਾਰ 529
ਕੁੱਲ ਟੀਕਾਕਰਨ - 66 ਕਰੋੜ 30 ਲੱਖ 37 ਹਜ਼ਾਰ ਡੋਜ਼
66 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਗਈ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, 1 ਸਤੰਬਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ 66 ਕਰੋੜ 30 ਲੱਖ 37 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਆਖਰੀ ਦਿਨ 81.09 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ, ਹੁਣ ਤੱਕ 52 ਕਰੋੜ 50 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਜਦੋਂਕਿ ਬੀਤੇ ਦਿਨ ਲਗਪਗ 20 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸੀ, ਜਿਨ੍ਹਾਂ ਦੀ ਪੌਜ਼ੇਟੀਵਿਟੀ ਰੇਟ 4 ਪ੍ਰਤੀਸ਼ਤ ਤੋਂ ਘੱਟ ਹੈ।
ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.34 ਫੀਸਦੀ ਹੈ ਜਦੋਂਕਿ ਰਿਕਵਰੀ ਰੇਟ 97.51 ਫੀਸਦੀ ਹੈ। ਐਕਟਿਵ ਕੇਸ 1.15 ਫੀਸਦੀ ਹਨ। ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਹੁਣ ਵਿਸ਼ਵ ਵਿੱਚ 7ਵੇਂ ਸਥਾਨ 'ਤੇ ਹੈ। ਸੰਕਰਮਿਤਾਂ ਦੀ ਕੁੱਲ ਗਿਣਤੀ ਦੇ ਮਾਮਲੇ ਵਿੱਚ ਭਾਰਤ ਦੂਜੇ ਸਥਾਨ 'ਤੇ ਹੈ। ਜਦੋਂ ਕਿ ਅਮਰੀਕਾਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: Petrol-Diesel Price Today 2 September: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ 'ਚ ਤੇਲ ਦੀਆਂ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904