e-SHRAM Card Registration: ਭਾਰਤ 'ਚ ਇੱਕ ਵੱਡੀ ਆਬਾਦੀ ਅਸੰਗਠਿਤ ਖੇਤਰ (Unorganised Sector Worker) ਦੇ ਮਜ਼ਦੂਰਾਂ ਨਾਲ ਜੁੜੀ ਹੋਈ ਹੈ। ਅਜਿਹੇ 'ਚ ਕੋਰੋਨਾ ਮਹਾਮਾਰੀ (Corona Pandemic) ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਦੀ ਮਦਦ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਬਹੁਤ ਹੀ ਖ਼ਾਸ ਸਕੀਮ ਸ਼ੁਰੂ ਕੀਤੀ ਹੈ।


ਇਸ ਸਕੀਮ ਦਾ ਨਾਂਅ ਈ-ਸ਼੍ਰਮ ਯੋਜਨਾ (e-shram card yojana) ਹੈ। ਇਸ ਯੋਜਨਾ ਤਹਿਤ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਆਪਣਾ ਰਜਿਸਟ੍ਰੇਸ਼ਨ (e-shram card Registration) ਕਰਨ ਦੀ ਸਹੂਲਤ ਮਿਲੀ ਹੈ। ਈ-ਸ਼੍ਰਮ ਪੋਰਟਲ (e-Shram Portal) 'ਚ ਹੁਣ ਤੱਕ 24 ਕਰੋੜ ਮਜ਼ਦੂਰਾਂ ਨੇ ਆਪਣੀ ਰਜਿਸਟ੍ਰੇਸ਼ਨ (e-shram card Registration) ਕਰਵਾਈ ਹੈ। ਸਰਕਾਰ ਦਾ ਟੀਚਾ ਹੈ ਕਿ ਘੱਟੋ-ਘੱਟ 38 ਕਰੋੜ ਕਾਮੇ ਇਸ ਯੋਜਨਾ ਨਾਲ ਜੁੜ ਕੇ ਇਸ ਕਾਰਡ ਦਾ ਲਾਭ ਲੈ ਸਕਦੇ ਹਨ।


ਇਸ ਸਕੀਮ ਤਹਿਤ ਸਰਕਾਰ ਕਮਜ਼ੋਰ ਆਮਦਨ ਵਰਗ ਦੇ ਲੋਕਾਂ ਦੀ ਮਦਦ ਕਰਦੀ ਹੈ। ਇਸ ਸਕੀਮ ਰਾਹੀਂ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ (Financial Help), ਮੁਫ਼ਤ ਜਾਂ ਸਸਤਾ ਰਾਸ਼ਨ, ਬੀਮਾ ਸਹੂਲਤ, ਡਾਕਟਰੀ ਸਹਾਇਤਾ (Medical Help) ਆਦਿ ਮਿਲਦੀ ਹੈ। ਇਸ ਸਕੀਮ ਰਾਹੀਂ ਸਰਕਾਰ ਵੱਲੋਂ ਵਿੱਤੀ ਮਦਦ (Financial Help From government) ਮਜ਼ਦੂਰਾਂ ਦੇ ਖਾਤੇ 'ਚ ਭੇਜੀ ਜਾਂਦੀ ਹੈ ਪਰ ਕਈ ਵਾਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਮਦਦ ਰਾਸ਼ੀ ਪ੍ਰਾਪਤ ਹੋਈ ਹੈ ਜਾਂ ਨਹੀਂ।


ਜੇਕਰ ਤੁਹਾਡੇ ਬੈਂਕ ਖਾਤੇ (Bank Account) ਵਿੱਚ ਪੈਸੇ ਨਹੀਂ ਆਏ ਹਨ ਤਾਂ ਇਸ ਦਾ ਕਾਰਨ ਹੈ ਕਿ ਤੁਹਾਡਾ ਕਾਰਡ ਰੱਦ (e-SHRAM Card Rejected) ਹੋ ਗਿਆ ਹੈ। ਤਾਂ ਆਓ ਅਸੀਂ ਤੁਹਾਨੂੰ ਉਹ ਤਰੀਕਾ ਦੱਸਦੇ ਹਾਂ ਜਿਸ ਰਾਹੀਂ ਤੁਸੀਂ ਈ-ਸ਼੍ਰਮ ਕਾਰਡ ਯੋਜਨਾ (e-SHRAM Card Yojana) ਦੇ ਤਹਿਤ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ -


ਇਸ ਕਾਰਨ ਈ-ਸ਼ਰਮ ਕਾਰਡ ਰੱਦ ਹੋ ਸਕਦਾ


ਦੱਸ ਦੇਈਏ ਕਿ ਜੇਕਰ ਕੋਈ ਵਿਅਕਤੀ ਸਰਕਾਰੀ ਪੈਨਸ਼ਨਰ ਜਾਂ ਕਿਸੇ ਹੋਰ ਸਰਕਾਰੀ ਸਕੀਮ ਦਾ ਲਾਭ ਲੈ ਰਿਹਾ ਹੈ ਤਾਂ ਉਸ ਦੀ ਈ-ਸ਼ਰਮ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ। ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਯੋਜਨਾ ਦਾ ਲਾਭ ਸਿਰਫ਼ ਅਸੰਗਠਿਤ ਖੇਤਰ ਦੇ ਮਜ਼ਦੂਰ ਹੀ ਲੈ ਸਕਦੇ ਹਨ।


ਇਸ ਤਰ੍ਹਾਂ ਚੈੱਕ ਕਰੋ ਕਿ ਕਿਸ਼ਤ ਦੇ ਪੈਸੇ ਆਏ ਜਾਂ ਨਹੀਂ -


ਦੱਸ ਦੇਈਏ ਕਿ ਮਜ਼ਦੂਰਾਂ ਦੀ ਮਦਦ ਲਈ ਸਰਕਾਰ ਈ-ਸ਼ਰਮ ਕਾਰਡ ਦੀ ਕਿਸ਼ਤ ਦੇ 1000 ਰੁਪਏ ਭੇਜਦੀ ਹੈ। ਤੁਸੀਂ ਇਨ੍ਹਾਂ ਪੈਸਿਆਂ ਨੂੰ ਨੈੱਟ ਬੈਂਕਿੰਗ (Net Banking) ਜਾਂ ਆਪਣੀ ਬੈਂਕਿੰਗ ਐਪ (Banking App) ਦੀ ਮਦਦ ਨਾਲ ਚੈੱਕ ਕਰ ਸਕਦੇ ਹੋ।



  • ਤੁਹਾਨੂੰ ਬੈਂਕ ਟ੍ਰਾਂਜੈਕਸ਼ਨ ਤੋਂ ਪਤਾ ਲੱਗ ਜਾਵੇਗਾ ਕਿ ਕਿਸ਼ਤ ਦੇ ਪੈਸੇ ਆਏ ਹਨ ਜਾਂ ਨਹੀਂ।

  • ਜੇਕਰ ਤੁਸੀਂ ਚਾਹੋ ਤਾਂ ਬੈਂਕ ਦੇ ਕਸਟਮਰ ਕੇਅਰ (Bank Customer Care) ਨਾਲ ਗੱਲ ਕਰਕੇ ਖ਼ਾਤੇ 'ਚ ਪੈਸੇ ਦੀ ਜਾਣਕਾਰੀ ਵੀ ਲੈ ਸਕਦੇ ਹੋ।

  • ਇਸ ਤੋਂ ਇਲਾਵਾ ਬੈਂਕ ਦੇ ਟੋਲ ਫ੍ਰੀ ਨੰਬਰ (Toll Free Number) 'ਤੇ ਕਾਲ ਕਰਕੇ ਵੀ ਤੁਸੀਂ ਖਾਤੇ 'ਚ ਪੈਸੇ ਦੀ ਜਾਣਕਾਰੀ ਲੈ ਸਕਦੇ ਹੋ।

  • ਇਸ ਤੋਂ ਇਲਾਵਾ ਏਟੀਐਮ ਕਾਰਡ (ATM Card) ਦੀ ਮਦਦ ਨਾਲ ਤੁਸੀਂ ਬੈਂਕ ਖਾਤੇ 'ਚ ਪੈਸਿਆਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ।

  • ਇਸ ਤੋਂ ਇਲਾਵਾ ਤੁਸੀਂ ਬੈਂਕ ਪਾਸਬੁੱਕ ਨੂੰ ਅਪਡੇਟ ਕਰਕੇ ਈ-ਸ਼੍ਰਮ ਕਾਰਡ (E-Shram Card) ਦੀ ਕਿਸ਼ਤ ਵੀ ਪਤਾ ਕਰ ਸਕਦੇ ਹੋ।



ਇਹ ਵੀ ਪੜ੍ਹੋ: ਮਹਿੰਦਰਾ ਕੰਪਨੀ ਦੇ ਮਾਲਕ ਨੇ ਸ਼ੇਅਰ ਕੀਤੀ ਅੰਮ੍ਰਿਤਸਰ ਦੇ ਦੋ ਬੱਚਿਆਂ ਦੀ ਭਾਵੁਕ ਕਹਾਣੀ! ਛੋਟੀ ਉਮਰੇ ਰੱਬ ਨੇ ਖੋਹਿਆ ਪਿਤਾ ਦਾ ਸਾਥ, ਫਿਰ ਵੀ ਹਿੰਮਤ ਨੂੰ ਸਲਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904