Anand Mahindra Shares Video: ਹਰ ਕਿਸੇ ਦੀ ਆਪਣੀ ਸੰਘਰਸ਼ ਭਰੀ ਕਹਾਣੀ ਹੁੰਦੀ ਹੈ। ਕਿਸੇ ਦੀ ਜ਼ਿੰਦਗੀ ਵਿੱਚ ਜ਼ਿੰਮੇਵਾਰੀਆਂ ਦੇਰ ਨਾਲ ਆਉਂਦੀਆਂ ਹਨ ਤੇ ਕੋਈ ਛੋਟੀ ਉਮਰ ਵਿੱਚ ਹੀ ਇਨ੍ਹਾਂ ਵਿੱਚ ਫਸ ਜਾਂਦਾ ਹੈ। ਬਿਜ਼ਨੈੱਸਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਉਨ੍ਹਾਂ ਨੇ ਇੱਕ ਅਜਿਹੀ ਖ਼ਬਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ।
ਇਹ ਕਹਾਣੀ ਅੰਮ੍ਰਿਤਸਰ ਦੇ ਦੋ ਬੱਚਿਆਂ ਦੀ ਹੈ, ਜਿਨ੍ਹਾਂ ਦੇ ਸਿਰ ਤੋਂ ਛੋਟੀ ਉਮਰ ਵਿੱਚ ਹੀ ਪਿਤਾ ਦਾ ਪਰਛਾਵਾਂ ਨਹੀਂ ਰਿਹਾ ਤੇ ਦੋਵੇਂ ਇਕੱਠੇ ਹੋ ਕੇ ਪਿਤਾ ਦਾ ਨਵਾਂ ਕਾਰੋਬਾਰ ਸੰਭਾਲ ਰਹੇ ਹਨ। ਵੀਡੀਓ 17 ਸਾਲਾ ਜਸ਼ਨਦੀਪ ਸਿੰਘ ਤੇ 11 ਸਾਲਾ ਅੰਸ਼ਦੀਪ ਸਿੰਘ ਦੀ ਕਹਾਣੀ ਦੱਸਦੀ ਹੈ, ਜੋ ਅੰਮ੍ਰਿਤਸਰ ਵਿੱਚ ਟਾਪ ਗਰਿੱਲ ਨਾਂ ਦਾ ਇੱਕ ਰੈਸਟੋਰੈਂਟ ਚਲਾਉਂਦੇ ਹਨ।
ਇੱਥੇ ਵੀਡੀਓ ਦੇਖੋ:
ਵੀਡੀਓ ਮੁਤਾਬਕ ਦੋਵਾਂ ਬੱਚਿਆਂ ਦੇ ਪਿਤਾ ਨੇ ਕੁਝ ਮਹੀਨੇ ਪਹਿਲਾਂ ਰੈਸਟੋਰੈਂਟ ਸ਼ੁਰੂ ਕੀਤਾ ਸੀ ਪਰ 26 ਦਸੰਬਰ 2021 ਨੂੰ ਉਨ੍ਹਾਂ ਦੀ ਮੌਤ ਹੋ ਗਈ। ਹੁਣ ਦੋਵੇਂ ਬੱਚੇ ਇਕੱਠੇ ਰੈਸਟੋਰੈਂਟ ਚਲਾਉਂਦੇ ਹਨ ਤੇ ਉਨ੍ਹਾਂ ਲਈ ਕਿਰਾਇਆ ਦੇਣਾ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਸਾਰਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇੱਥੇ ਆ ਕੇ ਖਾਣਾ ਖਾਓ। ਵੀਡੀਓ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਵਾਅਦਾ ਕੀਤਾ ਹੈ ਕਿ ਜਦੋਂ ਉਹ ਉੱਥੇ ਆਉਣਗੇ ਤਾਂ ਇੱਥੇ ਖਾਣਾ ਜ਼ਰੂਰ ਖਾਣਗੇ।
ਵੀਡੀਓ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, 'ਇਹ ਬੱਚੇ ਸਭ ਤੋਂ ਚੁਸਤ ਲੋਕਾਂ ਚੋਂ ਇੱਕ ਹਨ, ਜਿਨ੍ਹਾਂ ਨੂੰ ਮੈਂ ਜ਼ਰੂਰ ਕਿਤੇ ਨਾ ਕਿਤੇ ਦੇਖਿਆ ਹੈ। ਹੋ ਸਕਦਾ ਹੈ ਕਿ ਜਲਦੀ ਹੀ ਮੈਂ ਉਸ ਦੇ ਰੈਸਟੋਰੈਂਟ ਵਿੱਚ ਆਵਾਂ ਤੇ ਲੋਕਾਂ ਦੀ ਕਤਾਰ ਵਿੱਚ ਦਿਖਾਈ ਦੇਵਾਂ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੇਰ ਰਾਤ ਫਿਰ ਨਜ਼ਰ ਆਇਆ ਡ੍ਰੋਨ, BSF ਚਲਾ ਰਿਹਾ ਸਰਚ ਆਪਰੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin