ਮੋਗਾ: ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਇੱਕ ਵਾਰ ਫਿਰ ਤੋਂ ਸਾਬਤ ਕੀਤਾ ਹੈ ਕਿ ਉਹ ਰੀਲ ਨਹੀਂ ਸਗੋਂ ਰੀਅਲ ਲਾਈਫ ਹੀਰੋ ਹਨ। ਬੀਤੇ ਲੰਬੇ ਸਮੇਂ ਤੋਂ ਉਹ ਲੋਕਾਂ ਦੀ ਮਦਦ ਕਰਕੇ ਲੋਕਾਂ ਦੇ ਦਿਲਾਂ 'ਚ ਮਸੀਹਾ ਦੀ ਥਾਂ ਲੈ ਚੁੱਕੇ ਹਨ। ਅਤੇ ਹੁਣ ਉਨ੍ਹਾਂ ਨੇ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਬਚਾਈ ਹੈ। ਇਹ ਨੌਜਵਾਨ ਕਾਰ ਹਾਦਸੇ ਤੋਂ ਬਾਅਦ ਗੱਡੀ ਅੰਦਰ ਹੀ ਫਸ ਗਿਆ। ਇਸ ਦੌਰਾਨ ਮੌਕੇ ਤੋਂ ਲੰਘ ਰਹੇ ਸੋਨੂੰ ਸੂਦ ਨੇ ਦੇਖਿਆ ਕਿ ਉਨ੍ਹਾਂ ਨੇ ਆਪਣੇ ਕਾਫਲੇ ਨੂੰ ਰੋਕ ਕੇ ਨੌਜਵਾਨ ਦੀ ਮਦਦ ਲਈ ਪਹੁੰਚੇ।


ਇਸ ਦੌਰਾਨ ਸੋਨੂੰ ਨੇ ਖੁਦ ਹੀ ਨੌਜਵਾਨ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਉਸ ਨੂੰ ਚੁੱਕ ਕੇ ਆਪਣੀ ਕਾਰ ਵਿਚ ਬਿਠਾ ਕੇ ਹਸਪਤਾਲ ਲੈ ਗਿਆ। ਸਮੇਂ ਸਿਰ ਮਦਦ ਮਿਲਣ ਨਾਲ ਨੌਜਵਾਨ ਦੀ ਜਾਨ ਬਚ ਗਈ। ਫਿਲਹਾਲ ਨੌਜਵਾਨ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਇਹ ਹਾਦਸਾ ਮੋਗਾ-ਬਠਿੰਡਾ ਰੋਡ 'ਤੇ ਦੇਰ ਰਾਤ ਵਾਪਰਿਆ। ਇੱਥੇ ਦੋ ਕਾਰਾਂ ਵਿਚਾਲੇ ਟੱਕਰ ਹੋ ਗਈ। ਜਿਸ ਤੋਂ ਬਾਅਦ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਟੱਕਰ ਹੁੰਦੇ ਹੀ ਕਾਰ ਦਾ ਸੈਂਟਰਲ ਲਾਕ ਲੱਗਾ ਹੋਇਆ ਸੀ। ਇਸ ਕਾਰਨ ਦੋ ਨੌਜਵਾਨ ਕਾਰ ਦੇ ਅੰਦਰ ਹੀ ਫਸ ਗਏ।


ਇਸ ਦੌਰਾਨ ਦੂਜੇ ਪਾਸੇ ਤੋਂ ਅਦਾਕਾਰ ਸੋਨੂੰ ਸੂਦ ਆ ਰਹੇ ਸੀ। ਹਾਦਸੇ ਨੂੰ ਦੇਖਦੇ ਹੀ ਉਨ੍ਹਾਂ ਨੇ ਤੁਰੰਤ ਆਪਣੇ ਕਾਫਲੇ ਨੂੰ ਰੋਕਿਆ। ਕਾਹਲੀ ਵਿੱਚ ਨੌਜਵਾਨ ਕਾਰ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ। ਸੋਨੂੰ ਸੂਦ ਨੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਉਥੇ ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ।


ਦੱਸ ਦਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਵਾਰ ਕਾਂਗਰਸ ਪੰਜਾਬ ਤੋਂ ਚੋਣਾਂ ਲੜ ਰਹੀ ਹੈ। ਅਤੇ ਆਪਣੀ ਭੈਣ ਦੀ ਚੋਣ ਪ੍ਰਚਾਰ 'ਚ ਸੋਨੂੰ ਸੂਦ ਖੂਬ ਮਦਦ ਕਰ ਰਹੇ ਹਨ। ਮੰਗਲਵਾਰ ਰਾਤ ਉਹ ਚੋਣ ਪ੍ਰਚਾਰ ਤੋਂ ਬਾਅਦ ਵਾਪਸ ਜਾ ਰਹੇ ਸੀ। ਜਦੋਂ ਉਨ੍ਹਾਂ ਨੇ ਨੌਜਵਾਨ ਦੀ ਮਦਦ ਕੀਤੀ।



ਇਹ ਵੀ ਪੜ੍ਹੋ: Weather Forecast Updates: ਦਿੱਲੀ 'ਚ ਬੂੰਦਾ-ਬਾਂਦੀ ਨਾਲ ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ-ਹਰਿਆਣਾ ਵਿੱਚ ਹਲਕੀ ਬਾਰਿਸ਼ ਦੇ ਆਸਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904