Ginger Farming: ਜੇਕਰ ਤੁਸੀਂ ਵੀ ਖੇਤੀ ਦੇ ਸ਼ੌਕੀਨ ਹੋ ਤਾਂ ਹੁਣ ਤੁਸੀਂ ਘਰ ਬੈਠੇ ਹੀ 15 ਲੱਖ ਰੁਪਏ ਕਮਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਬਿਜ਼ਨੈੱਸ ਆਈਡੀਆ (Business Idea) ਬਾਰੇ ਦੱਸਾਂਗੇ, ਜਿਸ ਦੀ ਡਿਮਾਂਡ ਉਂਜ ਤਾਂ 12 ਮਹੀਨੇ ਰਹਿੰਦੀ ਹੈ, ਪਰ ਸਰਦੀਆਂ 'ਚ ਇਸ ਦੀ ਖਾਸ ਵਰਤੋਂ ਕੀਤੀ ਜਾਂਦੀ ਹੈ। ਘਰ 'ਚ ਖਾਣ ਦੇ ਨਾਲ-ਨਾਲ ਇਸ ਦੀ ਵਰਤੋਂ ਦਵਾਈ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਜੀ ਹਾਂ, ਅਸੀਂ ਅਦਰਕ ਦੀ ਖੇਤੀ (earn money from ginger farming) ਬਾਰੇ ਗੱਲ ਕੀਤੀ ਹੈ, ਜਿਸ ਰਾਹੀਂ ਤੁਸੀਂ ਇਹ ਪੈਸਾ ਕਮਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਹ ਖੇਤੀ ਕਿਵੇਂ ਕਰ ਸਕਦੇ ਹੋ-


ਅਦਰਕ ਦੀ ਖੇਤੀ ਕਿਵੇਂ ਕਰੀਏ (How to do Ginger Farming)


ਜੇਕਰ ਤੁਸੀਂ ਘੱਟ ਜਗ੍ਹਾ 'ਤੇ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਹ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ, ਜਿਸ 'ਚ ਤੁਸੀਂ ਵੱਡਾ ਮੁਨਾਫ਼ਾ ਵੀ ਕਮਾ ਸਕਦੇ ਹੋ। ਦੱਸ ਦੇਈਏ ਕਿ ਪੁਰਾਣੀ ਫਸਲ ਦੀ ਵਰਤੋਂ ਅਦਰਕ ਉਗਾਉਣ ਲਈ ਕੀਤੀ ਜਾਂਦੀ ਹੈ।


ਕਿਸ ਮੌਸਮ 'ਚ ਸ਼ੁਰੂ ਹੁੰਦੀ ਹੈ ਖੇਤੀ?


ਜੇਕਰ ਤੁਸੀਂ ਬਰਸਾਤ ਦੇ ਮੌਸਮ 'ਚ ਅਦਰਕ ਦੀ ਖੇਤੀ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਚੰਗਾ ਮੁਨਾਫ਼ਾ ਮਿਲ ਸਕਦਾ ਹੈ। ਇਸ ਦੇ ਲਈ ਤੁਹਾਨੂੰ ਪਹਿਲਾਂ ਖੇਤ ਨੂੰ 2 ਜਾਂ 3 ਵਾਰ ਵਾਹੁਣਾ ਚਾਹੀਦਾ ਹੈ ਤਾਂ ਜੋ ਮਿੱਟੀ ਭੁਰਭੁਰੀ ਬਣ ਜਾਵੇ। ਇਸ ਤੋਂ ਬਾਅਦ ਖੇਤ 'ਚ ਕਾਫ਼ੀ ਮਾਤਰਾ 'ਚ ਗੋਹੇ ਦੀ ਖਾਦ ਪਾਈ ਜਾਂਦੀ ਹੈ ਤਾਂ ਜੋ ਚੰਗਾ ਉਤਪਾਦਨ ਹੋ ਸਕੇ।


ਬੈੱਡ ਬਣਾ ਕੇ ਕਰੋ ਖੇਤੀ


ਅਦਰਕ ਦੀ ਖੇਤੀ ਨੂੰ ਬੈੱਡ ਬਣਾ ਕੇ ਕਰਨੀ ਚਾਹੀਦੀ ਹੈ। ਇਸ ਨਾਲ ਵਧੀਆ ਪੈਦਾਵਾਰ ਹੁੰਦੀ ਹੈ। ਇਸ ਤੋਂ ਇਲਾਵਾ ਵਿਚਕਾਰੋਂ ਨਾਲੀਆਂ ਬਣਾਉਣ ਨਾਲ ਪਾਣੀ ਵੀ ਆਸਾਨੀ ਨਾਲ ਨਿਕਲ ਜਾਂਦਾ ਹੈ। ਧਿਆਨ ਰਹੇ ਕਿ ਅਦਰਕ ਦੀ ਖੇਤੀ ਉਸ ਖੇਤ 'ਚ ਨਾ ਕਰੋ ਜਿੱਥੇ ਪਾਣੀ ਖੜ੍ਹਦਾ ਹੋਵੇ।


ਸਿੰਚਾਈ ਕਿਵੇਂ ਕਰੀਏ?


ਅਦਰਕ ਦੀ ਖੇਤੀ 6-7 ਪੀਐਚ ਵਾਲੀ ਮਿੱਟੀ 'ਚ ਕਰੋ ਅਤੇ ਤੁਪਕਾ ਪ੍ਰਣਾਲੀ ਰਾਹੀਂ ਸਿੰਚਾਈ ਕਰੋ। ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਅਤੇ ਡਰਿੱਪ ਸਿਸਟਮ ਰਾਹੀਂ ਖਾਦ ਵੀ ਆਸਾਨੀ ਨਾਲ ਦਿੱਤੀ ਜਾ ਸਕੇਗੀ। ਇੱਕ ਹੈਕਟੇਅਰ ਖੇਤ 'ਚ ਲਗਭਗ 2.5 ਤੋਂ 3 ਟਨ ਬੀਜ ਬੀਜੇ ਜਾਂਦੇ ਹਨ।


50 ਟਨ ਨਿਕਲਦੀ ਹੈ ਅਦਰਕ


ਇੱਕ ਹੈਕਟੇਅਰ 'ਚ ਅਦਰਕ ਦੀ ਖੇਤੀ ਕਰਨ ਨਾਲ 50 ਟਨ ਤੱਕ ਅਦਰਕ ਦਾ ਝਾੜ ਮਿਲਦਾ ਹੈ। ਬਾਜ਼ਾਰ 'ਚ ਅਦਰਕ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਤੱਕ ਹੈ, ਪਰ ਜੇਕਰ ਅਸੀਂ ਔਸਤਨ 50 ਰੁਪਏ ਮੰਨ ਲਈਏ ਤਾਂ ਇੱਕ ਹੈਕਟੇਅਰ ਤੋਂ ਤੁਹਾਨੂੰ 25 ਲੱਖ ਰੁਪਏ ਦੀ ਕਮਾਈ ਹੋਵੇਗੀ।


ਕਿੰਨਾ ਆਉਂਦਾ ਹੈ ਖਰਚਾ?


ਇਸ ਤੋਂ ਇਲਾਵਾ ਜੇਕਰ ਖਰਚੇ ਦੀ ਗੱਲ ਕਰੀਏ ਤਾਂ 1 ਹੈਕਟੇਅਰ 'ਚ ਅਦਰਕ ਦੀ ਖੇਤੀ 'ਤੇ ਲਗਭਗ 7 ਤੋਂ 8 ਲੱਖ ਰੁਪਏ ਖਰਚ ਹੁੰਦੇ ਹਨ। ਇਸ ਤਰ੍ਹਾਂ 25 ਲੱਖ ਵਿੱਚੋਂ ਤੁਸੀਂ ਆਪਣਾ ਲਗਭਗ 15 ਤੋਂ 18 ਲੱਖ ਰੁਪਏ ਦਾ ਮੁਨਾਫ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਰਕਾਰ ਦੀ ਮੁਦਰਾ ਯੋਜਨਾ ਦੇ ਤਹਿਤ ਇਸ ਦੇ ਲਈ ਕਰਜ਼ਾ ਵੀ ਲੈ ਸਕਦੇ ਹੋ।