Twitter Deal: ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿੱਟਰ ਨੂੰ $54.20 ਪ੍ਰਤੀ ਸ਼ੇਅਰ ਦੀ ਅਸਲ ਪੇਸ਼ਕਸ਼ ਕੀਮਤ 'ਤੇ ਖਰੀਦਣ ਦਾ ਪ੍ਰਸਤਾਵ ਦਿੱਤਾ ਹੈ। ਬਲੂਮਬਰਗ ਨਿਊਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਲੋਨ ਮਸਕ ਨੇ ਅਪ੍ਰੈਲ ਵਿੱਚ ਟਵਿੱਟਰ ਨਾਲ $54.20 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਲਗਭਗ $44 ਬਿਲੀਅਨ ਲਈ ਇੱਕ ਸੌਦੇ 'ਤੇ ਹਸਤਾਖਰ ਕੀਤੇ। ਇਸ ਡੀਲ ਤੋਂ ਬਾਅਦ, ਐਲੋਨ ਮਸਕ ਅਤੇ ਟਵਿੱਟਰ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਮਸਕ ਨੇ ਸੌਦਾ ਰੱਦ ਕਰ ਦਿੱਤਾ।


ਐਲੋਨ ਮਸਕ ਅਤੇ ਟਵਿੱਟਰ ਵਿਚਾਲੇ ਵਿਵਾਦ ਦੀ ਸੁਣਵਾਈ ਇਸ ਮਹੀਨੇ ਅਦਾਲਤ 'ਚ ਹੋਣੀ ਹੈ। ਟਵਿੱਟਰ ਨੇ ਮਸਕ ਨੂੰ $54.20 ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਸੌਦਾ ਪੂਰਾ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਐਲੋਨ ਮਸਕ ਟਵਿਟਰ ਨੂੰ ਪੱਤਰ ਲਿਖ ਕੇ ਇਹ ਪ੍ਰਸਤਾਵ ਰੱਖ ਚੁੱਕੇ ਹਨ। ਕੁਝ ਸਮੇਂ ਲਈ ਵਪਾਰ ਰੋਕਣ ਤੋਂ ਬਾਅਦ, ਇਸ ਖਬਰ ਤੋਂ ਬਾਅਦ ਟਵਿੱਟਰ ਦੇ ਸ਼ੇਅਰਾਂ ਵਿੱਚ 18% ਤੱਕ ਦਾ ਵਾਧਾ ਹੋਇਆ ਹੈ।


ਮਸਕ ਨੇ ਟਵਿੱਟਰ 'ਤੇ ਧੋਖਾਧੜੀ ਦਾ ਦੋਸ਼ ਲਗਾਇਆ
ਮਹੱਤਵਪੂਰਨ ਗੱਲ ਇਹ ਹੈ ਕਿ ਅਪ੍ਰੈਲ ਵਿੱਚ ਟਵਿੱਟਰ ਨਾਲ ਸਮਝੌਤੇ ਤੋਂ ਬਾਅਦ ਮਸਕ ਕਈ ਮਹੀਨਿਆਂ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਟਵਿੱਟਰ 'ਤੇ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ ਐਲੋਨ ਮਸਕ ਨੇ ਕਿਹਾ ਕਿ ਸੌਦਾ ਕਰਦੇ ਸਮੇਂ ਟਵਿੱਟਰ ਨੇ ਉਨ੍ਹਾਂ ਨੂੰ ਕਾਰੋਬਾਰ ਦੇ ਸਬੰਧ 'ਚ ਗੁੰਮਰਾਹਕੁੰਨ ਜਾਣਕਾਰੀ ਦਿੱਤੀ ਸੀ। ਮਸਕ ਨੇ ਕਿਹਾ ਸੀ ਕਿ ਜਦੋਂ ਟਵਿਟਰ ਨੇ ਬੋਟ ਅਕਾਊਂਟਸ ਯਾਨੀ ਫਰਜ਼ੀ ਅਕਾਊਂਟਸ ਦੀ ਡਿਟੇਲ ਮੰਗੀ ਤਾਂ ਟਵਿਟਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ।


ਕੇਸ ਅਦਾਲਤ ਵਿੱਚ ਗਿਆ
ਮਸਕ ਨੇ ਫਿਰ ਟਵਿਟਰ ਨੂੰ ਸੌਦਾ ਰੱਦ ਕਰਨ ਦੀ ਚੇਤਾਵਨੀ ਦਿੱਤੀ ਅਤੇ ਫਿਰ ਜੁਲਾਈ ਵਿੱਚ ਉਸਨੇ ਸੌਦਾ ਰੱਦ ਕਰ ਦਿੱਤਾ। ਟੇਸਲਾ ਦੇ ਸੀਈਓ ਨੇ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਅਰਜ਼ੀ ਵੀ ਦਿੱਤੀ ਸੀ। 27 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਟਵਿਟਰ ਨੂੰ ਪਿਛਲੇ ਸਾਲ ਸਰਵੇਖਣ ਕੀਤੇ ਗਏ 9,000 ਖਾਤਿਆਂ ਦੇ ਵੇਰਵੇ ਸਾਂਝੇ ਕਰਨ ਦਾ ਹੁਕਮ ਦਿੱਤਾ ਸੀ।


ਟਵਿੱਟਰ ਨੇ ਵੀ ਕੇਸ ਕੀਤਾ
ਇਸ ਤੋਂ ਬਾਅਦ ਟਵਿੱਟਰ ਨੇ ਵੀ ਮਾਮਲਾ ਦਰਜ ਕਰਕੇ ਇਸ ਡੀਲ ਨੂੰ ਪੂਰਾ ਕਰਨ ਦੀ ਗੱਲ ਕਹੀ। ਇਸ ਮਾਮਲੇ ਦੀ ਸੁਣਵਾਈ ਇਸ ਮਹੀਨੇ ਲਈ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ 14 ਸਤੰਬਰ ਨੂੰ ਟਵਿੱਟਰ ਦੇ ਸ਼ੇਅਰ ਧਾਰਕਾਂ ਵੱਲੋਂ ਐਲੋਨ ਮਸਕ ਦੇ 44 ਬਿਲੀਅਨ ਡਾਲਰ ਦੀ ਖਰੀਦਦਾਰੀ ਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਸੀ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: