ਅਜੋਕੇ ਦੌਰ 'ਚ ਮਨੁੱਖ ਦੀਆਂ ਲੋੜਾਂ ਏਨੀਆਂ ਵਧ ਗਈਆਂ ਹਨ ਜਾਂ ਕਹਿ ਲਓ ਕਈ ਵਾਰ ਅਚਾਨਕ ਕੋਈ ਕੰਮ ਅਜਿਹਾ ਆ ਜਾਂਦਾ ਜਿੱਥੇ ਪੈਸਿਆਂ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ 'ਚ ਪਰਸਨਲ ਲੋਨ ਕਾਫੀ ਲਾਹੇਵੰਦ ਸਾਬਿਤ ਹੁੰਦਾ ਹੈ।  ਦੇਸ਼ ਦੀ ਬੈਂਕਿੰਗ ਪ੍ਰਣਾਲੀ 'ਚ ਪਰਸਨਲ ਲੋਨ ਜਾਂ ਆਟੋ ਲੋਨ ਦੇ ਮੁਕਾਬਲੇ ਪਰਸਨਲ ਲੋਨ 'ਚ ਜ਼ਿਆਦਾ ਵਿਆਜ਼ ਦਾ ਭੁਗਤਾਨ ਕਰਨਾ ਪੈਂਦਾ ਹੈ। ਪਰ ਇਸ ਦੇ ਬਾਵਜੂਦ ਲੋਕ ਲੋੜ ਪੈਣ 'ਤੇ ਸਭ ਤੋਂ ਜ਼ਿਆਦਾ ਪਰਸਨਲ ਲੋਨ ਦਾ ਇਸਤੇਮਾਲ ਕਰਦੇ ਹਨ।


ਪਰਸਨਲ ਲੋਨ ਚੁਕਾਣ ਲਊ ਈਐਮਆਈ ਯਾਨੀ ਕਿਸ਼ਤਾਂ ਦਾ ਵਿਕਲਪ ਮਿਲਦਾ ਹੈ। ਕਈ ਵਾਰ ਇਕੱਠਾ ਪੈਸਾ ਆਉਣ 'ਤੇ ਅਸੀਂ ਲੋਨ ਕਿਸ਼ਤਾਂ ਦੀ ਬਜਾਇ ਪ੍ਰੀ ਪੇਮੈਂਟ ਵੀ ਕਰ ਦਿੰਦੇ ਹਾਂ। ਕਈ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਪ੍ਰੀ ਪੇਮੈਂਟ ਲਈ ਚਾਰਜ ਵਸੂਲਦੀਆਂ ਹਨ। ਇਸ ਦੇ ਨਾਲ ਹੀ ਦੂਜੀ ਫੀਸ ਅਦਾ ਕਰਨ ਦੀਆਂ ਸ਼ਰਤਾਂ ਲਾਗੂ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਬੈਂਕ ਨੂੰ ਪਹਿਲਾਂ ਭੁਗਤਾਨ ਕਰਨ 'ਤੇ ਤਹਾਨੂੰ ਕੀ-ਕੀ ਮੁਸ਼ਕਿਲਾਂ ਆ ਸਕਦੀਆਂ ਹਨ।


ਪ੍ਰੀ-ਪੇਮੈਂਟ ਚਾਰਜਸ


ਜਦੋਂ ਤੁਸੀਂ ਪਹਿਲਾਂ ਤੋਂ ਕਰਜ਼ ਦਾ ਭੁਗਤਾਨ ਕਰਨ ਦਾ ਫੈਸਲਾ ਲੈਂਦੇ ਹੋ ਤਾਂ ਜ਼ਿਆਦਾਤਰ ਬੈਂਕ ਅਤੇ ਐਨਬੀਐਫਸੀ ਫੀਸ ਲੈਂਦੇ ਹਨ। ਆਮ ਤੌਰ 'ਤੇ ਪਹਿਲਾਂ ਬੰਦ ਕਰਨ ਦੀ ਫੀਸ ਕਰਜ ਕੋਸ਼ ਦੇ 1 ਫੀਸਦ ਤੋਂ 5 ਫੀਸਦ ਦੀ ਦਰ ਨਾਲ ਲਈ ਜਾਂਦੀ ਹੈ। ਹਾਲਾਂਕਿ ਜੇਕਰ ਤੁਸੀਂ ਕਰਜ਼ ਜਲਦੀ ਬੰਦ ਕਰ ਦਿੰਦੇ ਹੋ ਤਾਂ ਸੰਭਾਵਨਾ ਹੈ ਕਿ ਤੁਸੀਂ ਪਹਿਲਾਂ ਬੰਦ ਕਰਨ ਲਈ ਵਾਧੂ ਰਾਸ਼ੀ ਦਾ ਭੁਗਤਾਨ ਕਰੋਗੇ। ਪਰ ਫਿਰ ਵੀ ਕਰਜ਼ ਵਿਆਜ਼ 'ਤੇ ਇਕ ਖਾਸ ਰਕਮ ਬਚ ਜਾਵੇਗੀ।


ਕ੍ਰੈਡਿਟ ਸਕੋਰ 'ਤੇ ਪ੍ਰਭਾਵ


ਲੋਨ ਦੀ ਪ੍ਰੀਪੇਮੈਂਟ ਤੁਹਾਡੇ ਕ੍ਰੈਡਿਟ ਕਾਰਡ 'ਤੇ ਆਮ ਨਾਲੋਂ ਬਿਹਤਰ ਪ੍ਰਭਾਵ ਪਾਵੇਗੀ। ਪਰ ਹਰ ਬੈਂਕ 'ਚ ਇਹ ਸਥਿਤੀ ਵੱਖ-ਵੱਖ ਹੋ ਸਕਦੀ ਹੈ। ਜੇਕਰ ਤੁਸੀਂ ਆਪਣੇ ਕ੍ਰੈਡਿਟ ਸਕੋਰ 'ਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਕਰਜ਼ ਦਾ ਪੂਰਾ ਭੁਗਤਾਨ ਮਾਸਕ ਕਿਸ਼ਤ ਰਾਹੀਂ ਕਰਨ 'ਤੇ ਬਿਹਤਰ ਰਹੇਗਾ। 


ਪ੍ਰੀਪੇਮੈਂਟ ਦਾ ਸਮਾਂ


ਤੁਸੀਂ ਕਿਸ ਸਮੇਂ ਪ੍ਰੀਪੇਮੈਂਟ ਕਰਦੇ ਹੋ ਇਹ ਵੀ ਮਹਬੱਤਵਪੂਰਨ ਹੈ। ਜੇਕਰ ਤੁਸੀਂ ਆਪਣੇ ਕਰਜ਼ ਦਾ ਇਕ ਵੱਡਾ ਹਿੱਸਾ ਅਦਾ ਕਰ ਦਿੱਤਾ ਹੈ ਤਾਂ ਤੁਸੀਂ ਪ੍ਰੀਪੇਮੈਂਟ ਦਾ ਬਹੁਤਾ ਲਾਭ ਨਹੀਂ ਲੈ ਸਕਦੇ। ਇਕ ਬੈਲੇਂਸ ਲੋਨ ਘੱਟ ਕਰਨ 'ਚ ਵਿਆਜ ਨੂੰ ਆਮ ਤੌਰ 'ਤੇ ਤੁਹਾਡੀਆ ਕਿਸ਼ਤਾਂ 'ਚ ਲੈ ਲਿਆ ਜਾਂਦਾ ਹੈ। ਇਸ ਲਈ ਕਰਜ਼ ਦੀ ਸ਼ੁਰੂਆਤ 'ਚ ਪ੍ਰੀਪੇਮੈਂਟ ਕਰਨ 'ਤੇ ਤਹਾਨੂੰ ਜ਼ਿਆਦਾ ਬੱਚਤ ਕਰਨ 'ਚ ਮਦਦ ਮਿਲ ਸਕਦੀ ਹੈ।


ਪ੍ਰੀ-ਕਲੋਜ਼ਰ ਤਾਜ਼ਾ ਕ੍ਰੈਡਿਟ ਪਾਉਣ 'ਚ ਮਦਦ ਕਰਦਾ ਹੈ


ਇਕ ਵਾਰ ਜਦੋਂ ਇਕ ਕਰਜ਼ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ ਇਹ ਤੁਹਾਡੀ ਆਮਦਨ ਨੂੰ ਨਵੇਂ ਉਧਾਰ ਲਈ ਮੁਕਤ ਕਰਦਾ ਹੈ- ਇਕ ਘਰ, ਇਕ ਕਾਰ, ਇਲੈਕਟ੍ਰੌਨਿਕ ਆਇਟਮ ਜਾਂ ਕੁਝ ਹੋਰ ਲਈ। ਜੇਕਰ ਤੁਹਾਡੀਆਂ ਦੇਣਦਾਰੀਆਂ ਘੱਟ ਹਨ ਤਾਂ ਨਵਾਂ ਕਰਜ਼ ਲੈਣਾ ਸੌਖਾ ਹੋਵਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904