ਨਵੀਂ ਦਿੱਲੀ: ਦੇਸ਼ 'ਚ ਰਿਕਾਰਡ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ 'ਚ ਆਕਸੀਜਨ ਦੀ ਕਮੀ ਬਰਕਰਾਰ ਹੈ। ਕੋਰੋਨਾ ਦੀ ਦੂਜੀ ਲਹਿਰ 'ਚ ਫੇਫੜਿਆਂ 'ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਤੇ ਮਰੀਜ਼ਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ 'ਤੇ ਹਸਪਤਾਲਾਂ 'ਚ ਭਰਤੀ ਕਰਾਉਣਾ ਪੈ ਰਿਹਾ ਹੈ। ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਮੈਸੇਜ 'ਚ 10 ਸਕਿੰਟ ਸਾਹ ਰੋਕਣ ਨਾਲ ਕੋਰੋਨਾ ਇਨਫੈਕਸ਼ਨ ਤੋਂ ਮੁਕਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਵਾਇਰਲ ਮੈਸੇਜ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਬਿਨਾਂ ਕਿਸੇ ਅਸੁਵਿਧਾ ਦੇ 10 ਸਕਿੰਟ ਲਈ ਆਪਣਾ ਸਾਹ ਰੋਕ ਸਕਦੇ ਹੋ ਤਾਂ ਤੁਸੀਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਮੁਕਤ ਹੋ। ਇਸ ਮੈਸੇਜ 'ਚ ਏ ਤੇ ਬੀ ਦੋ ਪੁਆਂਇੰਟ ਬਣਾਏ ਗਏ ਹਨ। ਇਸ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਪੁਆਂਇੰਟ ਏ ਤੇ ਬੀ ਦੇ ਵਿਚ ਸਾਹ ਰੋਕ ਲੈਂਦਾ ਹੈ ਤਾਂ ਉਹ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਮੁਕਤ ਹੋ ਸਕਦਾ ਹੈ। ਮੈਸੇਜ ਵਿਚ ਫੇਫੜਿਆਂ ਦਾ ਚਿੱਤਰ ਬਣਾ ਕੇ ਪੁਆਂਇੰਟ ਏ ਤੇ ਬੀ ਨੂੰ ਸਮਝਾਇਆ ਗਿਆ ਹੈ ਤੇ ਏ ਔ ਬੀ ਦੇ ਵਿਚ ਸਾਹ ਰੋਕਣ ਤੇ ਫਿਰ ਛੱਡਣ ਲਈ ਦੱਸਿਆ ਗਿਆ ਹੈ।

एक मैसेज में दावा किया जा रहा है कि यदि आप बिना किसी असुविधा के 10 सेकंड के लिए अपनी सांस रोक सकते हैं, तो आप #कोरोनोवायरस के संक्रमण से मुक्त हो सकते हैं#PIBFactCheck: यह दावा #फ़र्ज़ी है।
सांस रोककर, ऑक्सिजन लेवल चेक करके #COVID19 की जांच नहीं की जा सकती है। pic.twitter.com/hc771d24Wn
— PIB Fact Check (@PIBFactCheck) May 7, 2021

ਸਾਹ ਰੋਕ ਕੇ ਕੋਰੋਨਾ ਮੁਕਤ ਹੋਣ ਦਾ ਦਾਅਵਾ ਫਰਜੀ

ਪੀਆਈਬੀ ਫੈਕਟ ਚੈੱਕ ਨੇ ਇਸ ਵਾਇਰਲ ਮੈਸੇਜ ਦਾ ਸੱਚ ਸਾਹਮਣੇ ਰੱਖਿਆ ਹੈ ਤੇ ਅਜਿਹੇ ਦਾਅਵਿਆਂ ਦਾ ਖੰਡਨ ਕੀਤਾ ਹੈ। ਕੇਂਦਰ ਸਰਕਾਰ ਦੀ ਚਿੱਠੀ ਸੂਚਨਾ ਦਫਤਰ ਦੇ ਤਹਿਤ ਪੀਆਈਬੀ ਫੈਕਟ ਚੈੱਕ ਟੀਮ ਅਜਿਹੀਆਂ ਖ਼ਬਰਾਂ ਦੀ ਸੱਚਾਈ ਦੀ ਜਾਂਚ ਕਰਦੀ ਹੈ। ਪੀਆਈਬੀ ਫੈਕਟ ਚੈਕ ਨੇ ਇਸ ਮੈਸੇਜ ਨੂੰ ਫੇਕ ਦੱਸਿਆ ਹੈ ਤੇ ਕਿਹਾ ਕਿ ਮੈਸੇਜ ਦਾ ਇਹ ਦਾਅਵਾ ਫਰਜੀ ਹੈ। ਸਾਹ ਰੋਕ ਕੇ, ਆਕਸੀਜਨ ਲੈਵਲ ਚੈਕ ਕਰਕੇ ਕੋਵਿਡ-19 ਦੀ ਜਾਂਚ ਨਹੀਂ ਕੀਤੀ ਜਾ ਸਕਦੀ। ਇਸ ਲਈ ਲੋਕਾਂ ਨੂੰ ਇਸ ਮੈਸੇਜ ਦੇ ਦਾਅਵੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।