ਨਵੀਂ ਦਿੱਲੀ: ਟੈਕਨਾਲੋਜੀ ਸੈਕਟਰ ਦੇ ਉਦਮੀ ਐਲਨ ਮਸਕ ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਪਛਾੜਦੇ ਹੋਏ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਮਸਕ ਦੀ ਦੌਲਤ ਹੁਣ 1115.4 ਬਿਲੀਅਨ ਡਾਲਰ ਹੋ ਗਈ ਹੈ, ਜਦੋਂਕਿ ਜ਼ੁਕਰਬਰਗ ਦੀ ਦੌਲਤ 110.8 ਬਿਲੀਅਨ ਡਾਲਰ ਹੈ। ਸ਼ੇਅਰਾਂ ਦੇ ਫਾਰਵਰਡ ਸਟਾਕ ਵੰਡ ਤੋਂ ਬਾਅਦ ਟੈਸਲਾ ਦੇ ਸਟਾਕ ਦੀਆਂ ਕੀਮਤਾਂ ਨਿਰੰਤਰ ਵਧ ਰਹੀਆਂ ਹਨ। ਇਸ ਕਰਕੇ ਐਲਨ ਮਸਕ ਦੀ ਦੌਲਤ ਵਧ ਰਹੀ ਹੈ।


ਜੈਫ ਬੇਜੋਸ ਦੀ ਸਾਬਕਾ ਪਤਨੀ ਬਣੀ ਦੁਨੀਆ ਦੀ ਸਭ ਤੋਂ ਅਮੀਰ ਔਰਤ

ਮਸਕ ਤੋਂ ਇਲਾਵਾ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੈਂਜ਼ੀ ਸਕੌਟ ਵਿਸ਼ਵ ਦੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਉਸ ਨੇ ਲੌਰਿਅਲ ਦੇ ਉੱਤਰਾਧਿਕਾਰੀ, ਫ੍ਰੈਂਕੋ ਬੇਟਨਕੋਰਟ ਮੀਅਰਜ਼ ਨੂੰ ਪਿੱਛੇ ਛੱਡ ਦਿੱਤਾ। ਸਕੌਟ ਨੂੰ ਜੈਫ ਬੇਜੋਸ ਦੀ ਕੰਪਨੀ ਐਮਜ਼ੋਨ ਡਾਟ ਕੌਮ '4 ਪ੍ਰਤੀਸ਼ਤ ਹਿੱਸੇਦਾਰੀ ਮਿਲੀ ਹੈ। ਉਸ ਨੂੰ ਇਹ ਜਾਇਦਾਦ ਬੇਜ਼ੋਸ ਨਾਲ ਤਲਾਕ ਸਮਝੌਤੇ ਤਹਿਤ ਵਿਰਾਸਤ ਵਿੱਚ ਮਿਲੀ ਹੈ। ਸਕੌਟ ਦੀ 4 ਫੀਸਦ ਹਿੱਸੇਦਾਰੀ ਦੀ ਕੀਮਤ 66.4 ਅਰਬ ਡਾਲਰ ਬਣਦੀ ਹੈ।



ਉਧਰ, ਟੈਸਲਾ ਕਾਰ ਦੀ ਵਿਕਰੀ ਵਿਚ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਲਈ ਇਸ ਸਾਲ ਐਲਨ ਮਸਕ ਦੀ ਦੌਲਤ ਵਿਚ 87.8 ਪ੍ਰਤੀਸ਼ਤ ਦਾ ਵਾਧਾ ਹੋਇਆ। ਟੈਸਲਾ ਦੀ ਮਾਰਕੀਟ ਕੀਮਤ 464 ਅਰਬ ਡਾਲਰ ਤੱਕ ਪਹੁੰਚ ਗਈ ਹੈ, ਜੋ ਵਾਲਮਾਰਟ ਦੀ ਮਾਰਕੀਟ ਕੀਮਤ ਨੂੰ ਪਾਰ ਕਰ ਗਈ ਹੈ। ਵਾਲਮਾਰਟ ਆਮਦਨੀ ਦੇ ਮਾਮਲੇ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਹੈ।

ਮੰਦੀ ਵਿੱਚ ਅਮੀਰਾਂ ਦੀ ਵਧ ਰਹੀ ਦੌਲਤ 'ਤੇ ਬਹਿਸ ਤੇਜ਼

ਅਜਿਹੇ ਸਮੇਂ ਜਦੋਂ ਕੋਵਿਡ-19 ਕਾਰਨ ਦੁਨੀਆ ਵਿੱਚ ਵੱਡੀ ਮੰਦੀ ਆਈ ਹੈ। ਐਲਨ ਮਸਕ, ਜੈੱਫ ਬੇਜੋਸ ਵਰਗੇ ਅਮੀਰ ਲੋਕਾਂ ਦੀ ਦੌਲਤ ਵਿੱਚ ਵਾਧਾ ਬਹਿਸ ਦਾ ਵਿਸ਼ਾ ਬਣ ਗਿਆ ਹੈ। ਕਰੋੜਾਂ ਲੋਕਾਂ ਨੇ ਪੂਰੀ ਦੁਨੀਆ ਵਿੱਚ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ। ਇਸ ਨਾਲ ਪੂਰੀ ਦੁਨੀਆ ਵਿੱਚ ਅਸਮਾਨਤਾ ਵਧ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904