Elon Musk Twitter News: ਅਕਤੂਬਰ ਵਿੱਚ ਐਲੋਨ ਮਸਕ (Elon Musk) ਦੇ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਤੋਂ, ਉਹ ਇਸ ਸੋਸ਼ਲ ਮੀਡੀਆ ਪਲੇਟਫਾਰਮ  (Social Media Platform) 'ਤੇ ਲਗਾਤਾਰ ਕੁਝ ਬਦਲਾਅ ਕਰ ਰਹੇ ਹਨ। ਹਾਲ ਹੀ ਵਿੱਚ, ਮਸਕ ਨੇ ਆਪਣੇ ਟਵਿੱਟਰ ਅਕਾਉਂਟ ਯਾਨੀ ਪ੍ਰਾਈਵੇਟ  (Musk Made his Account Private) ਨੂੰ ਲਾਕ ਕਰ ਦਿੱਤਾ। ਕੁਝ ਦਿਨ ਪਹਿਲਾਂ ਹੀ ਕੰਪਨੀ ਨੇ ਪਬਲਿਕ ਅਤੇ ਪ੍ਰਾਈਵੇਟ ਪੋਸਟਾਂ ਦਾ ਫੀਚਰ ਲਾਂਚ ਕੀਤਾ ਹੈ। ਜਦੋਂ ਤੋਂ ਇਸ ਫੀਚਰ ਨੂੰ ਲਾਂਚ ਕੀਤਾ ਗਿਆ ਹੈ, ਟਵਿਟਰ ਯੂਜ਼ਰਸ ਲਗਾਤਾਰ ਇਸ ਨਾਲ ਜੁੜੀਆਂ ਆਪਣੀਆਂ ਸ਼ਿਕਾਇਤਾਂ ਸ਼ੇਅਰ ਕਰ ਰਹੇ ਹਨ। ਇਸ ਤੋਂ ਬਾਅਦ ਬੁੱਧਵਾਰ ਨੂੰ ਮਸਕ ਨੇ ਆਪਣੇ ਟਵਿੱਟਰ ਅਕਾਊਂਟ ਨੂੰ ਅਗਲੀ ਸਵੇਰ ਤੱਕ ਪ੍ਰਾਈਵੇਟ ਕਰ ਦਿੱਤਾ। ਇਸ ਟੈਸਟ ਤੋਂ ਬਾਅਦ ਮਸਕ ਨੇ ਕਿਹਾ ਕਿ ਇਸ ਫੀਚਰ 'ਚ ਕੁਝ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਕੰਪਨੀ ਜਲਦ ਹੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਲਗਾਤਾਰ ਕਰ ਰਹੇ ਯੂਜ਼ਰਸ  ਸ਼ਿਕਾਇਤ 


ਮੰਗਲਵਾਰ ਨੂੰ ਇਆਨ ਮਾਈਲਸ ਚੇਓਂਗ ਨਾਂ ਦੇ ਯੂਜ਼ਰ ਨੇ ਆਪਣੀ ਸ਼ਿਕਾਇਤ 'ਤੇ ਟਵੀਟ ਕੀਤਾ ਕਿ ਜਦੋਂ ਉਸ ਨੇ ਆਪਣੇ ਅਕਾਊਂਟ ਨੂੰ ਪ੍ਰਾਈਵੇਟ ਬਣਾ ਕੇ ਟਵੀਟ ਕੀਤਾ ਤਾਂ ਉਸ ਦਾ ਟਵੀਟ ਪਬਲਿਕ ਫੀਚਰ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਿਆ। ਇਸ ਸ਼ਿਕਾਇਤ ਤੋਂ ਬਾਅਦ ਮਸਕ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਇਹ ਬਹੁਤ 'ਸੰਵੇਦਨਸ਼ੀਲ' ਮਾਮਲਾ ਹੈ ਅਤੇ ਅਸੀਂ ਇਸ ਸ਼ਿਕਾਇਤ ਨੂੰ ਜਲਦੀ ਤੋਂ ਜਲਦੀ ਹਟਾ ਦੇਵਾਂਗੇ। ਇਸ ਤੋਂ ਬਾਅਦ ਹੀ ਮਸਕ ਨੇ ਤੁਰੰਤ ਇਹ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।


ਮਸਕ ਦੇ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਬਹੁਤ ਸਾਰੇ ਬਦਲਾਅ


ਦੱਸ ਦੇਈਏ ਕਿ ਅਕਤੂਬਰ 2022 ਵਿੱਚ ਐਲੋਨ ਮਸਕ ਨੇ ਟਵਿੱਟਰ ਦੇ ਨਾਲ 44 ਬਿਲੀਅਨ ਡਾਲਰ ਦਾ ਸੌਦਾ ਪੂਰਾ ਕਰਦੇ ਹੋਏ ਇਸ ਮਾਈਕ੍ਰੋਬਲਾਗਿੰਗ ਸਾਈਟ ਨੂੰ ਖਰੀਦਿਆ ਸੀ। ਇਸ ਤੋਂ ਬਾਅਦ ਮਸਕ ਨੇ ਕੰਪਨੀ ਦੀ ਲਾਗਤ 'ਚ ਕਟੌਤੀ ਕਰਨ ਲਈ ਟਵਿਟਰ ਦੇ 50 ਫੀਸਦੀ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਮਸਕ ਨੇ 'ਪੇਡ ਟਵਿਟਰ ਬਲੂ ਸਬਸਕ੍ਰਿਪਸ਼ਨ' ਵਰਗੇ ਕਈ ਨਵੇਂ ਫੀਚਰ ਵੀ ਸ਼ੁਰੂ ਕੀਤੇ ਹਨ। ਇਸ 'ਚ ਟਵਿਟਰ ਦੇ ਵੈਰੀਫਾਈਡ ਅਕਾਊਂਟ ਨੂੰ ਹਰ ਮਹੀਨੇ ਫੀਸ ਦੇਣੀ ਪੈਂਦੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ 


Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ


Shane Warne ਦੇ ਸਨਮਾਨ 'ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ 'ਤੇ ਦਿੱਤਾ ਜਾਵੇਗਾ ਇਹ ਐਵਾਰਡ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ