ਕੇਂਦਰ ਸਰਕਾਰ ਦੀ ਚਿਤਾਵਨੀ ਨੇ ਭਾਰਤ 'ਚ ਐਲਨ ਮਸਕ ਦੀ ਮੁਸੀਬਤ ਵਧਾ ਦਿੱਤੀ ਹੈ। ਦਰਅਸਲ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੇ ਸੈਟੇਲਾਈਟ ਇੰਟਰਨੈਟ ਸੇਵਾ ਲਈ ਸਬਸਕ੍ਰਿਪਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਸਰਕਾਰ ਨੇ ਲੋਕਾਂ ਨੂੰ ਸਟਾਰਲਿੰਕ ਇੰਟਰਨੈੱਟ ਸੇਵਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਐਲਨ ਮਸਕ ਦੀ Starlinkਨੂੰ ਭਾਰਤ 'ਚ ਸੈਟੇਲਾਈਟ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਅਜੇ ਲਾਇਸੈਂਸ ਨਹੀਂ ਮਿਲਿਆ ਹੈ। ਜਨਤਾ ਨੂੰ Starlink ਦੀ ਇੰਟਰਨੈਟ ਸਰਵਿਸ ਸਬਸਕ੍ਰਿਪਸ਼ਨ ਨੂੰ ਨਾ ਖਰੀਦਣ। ਇਸ ਨਾਲ ਉਨ੍ਹਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਟੈਲੀਕਾਮ ਵਿਭਾਗ ਨੇ ਦਿੱਤਾ ਬਿਆਨ
ਦੂਰਸੰਚਾਰ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਐਲਨ ਮਸਕ ਦੇ Starlink ਦਾ ਭਾਰਤ 'ਚ ਲਾਇਸੈਂਸ ਨਹੀਂ ਮਿਲਿਆ ਹੈ। ਮਸਕ ਦੀ ਕੰਪਨੀ ਨੇ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਮਸਕ ਨੂੰ Starlink ਦੀ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ।
5000 ਪ੍ਰੀ-ਬੁਕਿੰਗ ਦਾ ਅੰਕੜਾ ਕੀਤਾ ਪਾਰ
ਐਲਨ ਮਸਕ ਦੇ ਸਟਾਰਲਿੰਕ ਨੇ ਹਾਲ ਹੀ 'ਚ ਇੰਟਰਨੈਟ ਸੇਵਾ ਲਈ ਪ੍ਰੀ-ਬੁਕਿੰਗ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਹੀ ਸਰਕਾਰ ਨੇ ਲੋਕਾਂ ਨੂੰ ਸਬਸਕ੍ਰਿਪਸ਼ਨ ਨਾ ਖਰੀਦਣ ਦੀ ਅਪੀਲ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ Starlink ਨੇ ਕੁਝ ਸਮਾਂ ਪਹਿਲਾਂ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਭਾਰਤ 'ਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਉਤਸੁਕ ਹੈ। ਦੇਸ਼ 'ਚ ਪ੍ਰੀ-ਬੁਕਿੰਗ ਦੀ ਗਿਣਤੀ 5000 ਨੂੰ ਪਾਰ ਕਰ ਗਈ ਹੈ।
ਇਹ ਵੀ ਪੜ੍ਹੋ: Punjab Election 2022 : ਟੈਂਕੀ 'ਤੇ ਚੜ੍ਹੇ ਅਧਿਆਪਕਾਂ ਨੂੰ ਕੇਜਰੀਵਾਲ ਨੇ ਕਿਹਾ- ਹੇਠਾਂ ਆ ਜਾਓ, ਨਹੀਂ ਤਾਂ ਮੈਂ ਧਰਨੇ ਬੈਠ ਜਾਵਾਂਗਾ
Corona Virus Outbreak: ਸਕੂਲ ਕਾਲਜ ਖੁੱਲ੍ਹਣ ਨਾ ਵਿਦਿਆਰਥੀਆਂ 'ਚ ਤੇਜ਼ੀ ਨਾਲ ਵਧ ਰਿਹੈ ਕੋਰੋਨਾ ਵਾਇਰਸ
ਭਾਰਤ 'ਚ Elon Musk ਨੂੰ ਲੱਗਾ ਝਟਕਾ, ਸਰਕਾਰ ਨੇ ਲੋਕਾਂ ਨੂੰ ਕੀਤੀ Starlink ਤੋਂ ਦੂਰ ਰਹਿਣ ਦੀ ਅਪੀਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/