ਨਵੀਂ ਦਿੱਲੀ: ਟੈਸਲਾ ਦੇ ਸੀਈਓ ਐਲਨ ਮਸਕ (Elon Musk) ਨੇ ਐਮਜ਼ੋਨ ਦੇ ਜੈੱਫ ਬੇਜੋਸ (Jeff Bezos) ਨੂੰ ਪਿੱਛੇ ਛੱਡ ਕੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ (world’s richest person) ਬਣ ਗਏ ਹਨ। ਐਲਨ ਮਸਕ ਦੀ ਕੁਲ ਸੰਪਤੀ 188 ਬਿਲੀਅਨ ਡਾਲਰ ਤੋਂ ਪਾਰ ਹੋ ਗਈ, ਜੋ ਕਿ ਐਮਜ਼ੋਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੁੱਲ ਕੀਮਤ 187 ਅਰਬ ਡਾਲਰ ਨਾਲੋਂ ਇੱਕ ਅਰਬ ਡਾਲਰ ਜ਼ਿਆਦਾ ਹੈ। ਇਹ ਟੇਸਲਾ ਦੇ ਸ਼ੇਅਰ ਕੀਮਤ ਵਿੱਚ ਲਗਾਤਾਰ ਵਾਧੇ ਕਾਰਨ ਹੋਇਆ ਹੈ।


ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ ਦਾ ਮਾਲਕ ਐਲਨ ਮਸਕ ਹੁਣ ਵਿਸ਼ਵ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਉਸ ਨੇ ਬਲੂਮਬਰਗ ਦੁਆਰਾ ਜਾਰੀ ਅਰਬਪਤੀਆਂ ਦੀ ਸੂਚੀ ਵਿੱਚ ਐਮਜ਼ੋਨ ਦੇ ਮਾਲਕ ਜੈੱਫ ਬੇਜੋਸ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ ਵਿਚ 500 ਅਰਬਪਤੀ ਸ਼ਾਮਲ ਹਨ। ਦੱਸ ਦਈਏ ਕਿ ਬੇਜੋਸ ਸਾਲ 2017 ਤੋਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਸੀ।



ਇਸ ਪ੍ਰਾਪਤੀ ਨੂੰ ਹਾਸਲ ਕਰਨ 'ਤੇ ਮਸਕ ਨੇ ਆਪਣੇ ਅੰਦਾਜ਼ ਵਿਚ ਪ੍ਰਤੀਕ੍ਰਿਆ ਦਿੱਤੀ। ਟਵਿੱਟਰ ਉਪਭੋਗਤਾ ਨੂੰ ਜਵਾਬ ਦਿੰਦੇ ਹੋਏ, ਉਸਨੇ ਟਿੱਪਣੀ ਕੀਤੀ, "ਕਿੰਨੀ ਅਜੀਬ ਗੱਲ ਹੈ।"

2020 ਦੁਨੀਆ ਲਈ ਚਾਹੇ ਜਿਹੋ ਜਾ ਮਰਜ਼ੀ ਰਿਹਾ, ਪਰ ਐਲਨ ਮਸਕ ਲਈ ਪਿਛਲੇ 12 ਮਹੀਨੇ ਸ਼ਾਨਦਾਰ ਰਹੇ। ਲਗਪਗ 27 ਬਿਲੀਅਨ ਡਾਲਰ ਦੀ ਕੀਮਤ ਨਾਲ 2020 ਦੀ ਸ਼ੁਰੂਆਤ ਕਰਨ ਵਾਲੇ ਮਸਕ ਨੇ ਆਪਣੀ ਦੌਲਤ ਵਿਚ 150 ਬਿਲੀਅਨ ਡਾਲਰ ਦਾ ਵਾਧਾ ਕੀਤਾ। ਇਹ ਸ਼ਾਇਦ ਇਤਿਹਾਸ ਵਿੱਚ ਦੌਲਤ ਬਣਾਉਣ ਦੀ ਸਭ ਤੋਂ ਤੇਜ਼ ਰਫਤਾਰ ਰਹੀ। ਇਸ ਵਿਚ ਟੇਸਲਾ ਦਾ ਬਹੁਤ ਵੱਡਾ ਯੋਗਦਾਨ ਹੈ।

ਇਹ ਵੀ ਪੜ੍ਹੋ: Weather Update: ਦਿੱਲੀ ਵਿੱਚ ਅੱਜ ਪੈ ਸਕਦਾ ਹੈ ਮੀਂਹ, ਠੰਢ ਕਾਰਨ ਚੜ੍ਹੇਗਾ ਪਾਰਾ, ਕਿਸਾਨਾਂ ਨੂੰ ਹੋ ਸਕਦੀ ਹੋਰ ਮੁਸ਼ਕਿਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904