ਨਵੀਂ ਦਿੱਲੀ: ਅੱਜ ਦਿੱਲੀ ਵਿਖੇ ਕੇੰਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ ਦੇ ਬੀਜੇਪੀ ਲੀਡਰ ਸੁਰਜੀਤ ਕੁਮਾਰ ਜਿਆਨੀ ਅਤੇ ਹਰਜੀਤ ਸਿੰਘ ਗਰੇਵਾਲ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੀਤੀ ਗੱਲਬਾਤ ਬਾਰੇ ਜਿਆਨੀ ਅਤੇ ਗਰੇਵਾਲ ਨੇ ਦਸਿਆ। ਜਿਆਨੀ ਨੇ ਕਿਹਾ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਪੰਜਾਬ 'ਚ ਬੀਜੇਪੀ ਲੀਡਰਾਂ ਦੇ ਵਿਰੋਧ ਨੂੰ ਲੈ ਕੇ ਗਲਬਾਤ ਹੋਈ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿਤ 'ਚ ਹੈ। ਦੋਹਾਂ ਲੀਡਰਾਂ ਨੇ ਕਿਹਾ ਕਿ ਕਿਸਾਨਾਂ ਦੇ ਵਿਸ਼ੇ 'ਤੇ ਅਮਿਤ ਸ਼ਾਹ ਨਾਲ  ਗੱਲਬਾਤ ਹੋਈ।


ਗਰੇਵਾਲ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਕਿਸੇ ਹੋਰ ਹੱਥਾਂ 'ਚ ਚਲਾ ਗਿਆ ਹੈ ਅਤੇ ਕਮਿਊਨਿਸਟ ਇਹ ਫੈਸਲਾ ਨਹੀਂ ਹੋਣ ਦੇ ਰਹੇ ਹੈ। ਯੋਗਿੰਦਰ ਯਾਦਵ ਵਰਗੇ ਲੋਕ ਕਿਸਾਨ ਹਿਤ ਦੀ ਗੱਲ ਨਹੀਂ ਕਰ ਰਹੇ ਅਤੇ ਕਿਸਾਨਾਂ ਨੂੰ ਗਲਤ ਦਿਸ਼ਾ ਦੇ ਰਹੇ ਹਨ। ਕਿਸਾਨਾਂ ਦੀ ਹਰ ਗਲ ਮੰਨਣ ਲਈ ਕੇਂਦਰ ਸਰਕਾਰ ਤਿਆਰ ਹੈ ਅਤੇ ਕੱਲ੍ਹ ਹੋਣ ਵਾਲੀ ਮੀਟਿੰਗ ਸਕਰਾਤਮਕ ਰਹੇਗੀ। ਜਿਆਨੀ ਨੇ ਕਿਹਾ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਹਨ ਅਤੇ ਅਮਿਤ ਸ਼ਾਹ ਨਾਲ ਬੀਜੇਪੀ ਲੀਡਰਾਂ ਦੀ ਸੁਰੱਖਿਆ ਬਾਰੇ ਵੀ ਚਰਚਾ ਹੋਈ ਹੈ।


ਜਿਆਨੀ ਮੁਤਾਬਕ ਕਿਸਾਨ ਦੇ ਹਿਤ ਦੀ ਹਰ ਗਲ, ਸਰਕਾਰ ਮੰਨਣ ਲਈ ਤਿਆਰ ਹੈ। ਪੰਜਾਬ ਦਾ ਲਾਅ ਐਂਡ ਆਰਡਰ ਤਹਿਸ ਨਹਿਸ ਹੋ ਰੱਖਿਆ ਹੈ। ਬੀਜੇਪੀ ਲੀਡਰਾਂ ਨੂੰ ਅਪਸ਼ਬਦਾਵਲੀ ਬੋਲੀ ਜਾ ਰਹੀ ਹੈ ਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਧਰਨੇ ਲਗੇ ਹੋਏ ਹਨ। ਇਸ ਨੂੰ ਲੈ ਕੇ ਅਮਿਤ ਸ਼ਾਹ ਨਾਲ ਗਲ ਹੋਈ ਹੈ। ਕਿਸਾਨ ਜਥੇਬੰਦੀਆ ਫੈਸਲਾ ਕਰਨਾ ਚਾਹੁੰਦੀਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀ ਨੀਅਤ ਕੁਝ ਹੋਰ ਹੀ ਹੈ।