ਨਵੇਂ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ 8 ਜਨਵਰੀ ਨੂੰ ਨੌਵੇਂ ਦੌਰ ਦੀ ਗੱਲਬਾਤ ਹੋਣ ਜਾ ਰਹੀ ਹੈ। ਪਰ ਇਸ ਗੱਲਬਾਤ ਤੋਂ ਠੀਕ ਪਹਿਲਾਂ ਹਲਚਲ ਤੇਜ਼ ਹੋ ਗਈ ਹੈ। ਕਿਸਾਨ ਸੰਗਠਨ ਅਤੇ ਸਰਕਾਰ ਦਰਮਿਆਨ, ਬਾਬਾ ਲੱਖਾ ਸਿੰਘ ਨੇ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਮਿਲ ਕੇ ਵਿਚੋਲਗੀ ਦੀ ਪੇਸ਼ਕਸ਼ ਕੀਤੀ।

ਬਾਬਾ ਲੱਖਾ ਸਿੰਘ ਨਾਲ ਮੁਲਾਕਾਤ ਦੌਰਾਨ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ- “ਅਸੀਂ ਦਸ ਕਦਮ ਅੱਗੇ ਵਧੇ ਹਾਂ… ਕਿਸਾਨ ਜੱਥੇਬੰਦੀਆਂ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਰੱਦ ਕਰਨ ਨੂੰ ਛੱਡ ਕੇ ਕੋਈ ਪ੍ਰਸਤਾਵ ਦਿਓ… ਫਿਰ ਸਰਕਾਰ ਅੱਗੇ ਵਧੇਗੀ। ਫਿਰ ਇਸ 'ਤੇ ਵਿਚਾਰ ਕਰੇਗੀ।"

ਖੇਤੀਬਾੜੀ ਮੰਤਰੀ ਨਾਲ ਮੁਲਾਕਾਤ 'ਚ ਬਾਬਾ ਲੱਖਾ ਸਿੰਘ ਨੇ ਸਰਕਾਰ ਦਾ ਪੱਖ ਸੁਣਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ - "ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਬੱਚੇ, ਕਿਸਾਨ, ਬਜ਼ੁਰਗ, ਔਰਤਾਂ ਅਤੇ ਆਦਮੀ ਸੜਕਾਂ 'ਤੇ ਹਨ। ਦੁੱਖ ਅਸਹਿ ਹੈ। ਮੈਂ ਸੋਚਿਆ ਕਿ ਇਸ ਦਾ ਹੱਲ ਕਿਵੇਂ ਵੀ ਹੋਣਾ ਚਾਹੀਦਾ ਹੈ। ਇਸ ਲਈ ਮੈਂ ਅੱਜਖੇਤੀਬਾੜੀ ਮੰਤਰੀ ਨਾਲ ਗਲਬਾਤ ਕੀਤੀ। ਗੱਲਬਾਤ ਚੰਗੀ ਰਹੀ ਅਤੇ ਅਸੀਂ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕੀਤੀ।"



ਬਾਬਾ ਲੱਖਾ ਸਿੰਘ ਨੇ ਅੱਗੇ ਕਿਹਾ- ਸਾਡੇ ਕੋਲ ਨਵਾਂ ਪ੍ਰਸਤਾਵ ਹੋਵੇਗਾ ਅਤੇ ਇਸ ਮਸਲੇ ਦਾ ਹੱਲ ਲੱਭਣਾ ਹੋਵੇਗਾ। ਅਸੀਂ ਜਿੰਨੀ ਜਲਦੀ ਹੋ ਸਕੇ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਹੱਲ ਵਿੱਚ ਸਾਡੇ ਨਾਲ ਹਨ।


ਬਾਬਾ ਲੱਖਾ ਸਿੰਘ ਦੇ ਅਚਾਨਕ ਕਿਸਾਨ ਤੇ ਸਰਕਾਰ ਦਰਮਿਆਨ ਵਿਚੋਲਗੀ ਦੀ ਪੇਸ਼ਕਸ਼ ਲੈ ਕੇ ਆਉਣ ਦੇ ਤੌਰ 'ਤੇ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਹਲਚਲ ਵਧੀ ਹੈ। ਬਾਬਾ ਲੱਖਾ ਸਿੰਘ ਮੋਗਾ ਦੇ ਨਾਨਕਸਰ ਸੰਪਰਦਾ ਨਾਲ ਜੁੜੇ ਹੋਏ ਹਨ। ਉਹ ਨਾਨਕਸਰ ਗੁਰਦੁਆਰਾ ਕਲੇਰਾਂ ਦੇ ਮੁਖੀ ਹਨ।