ਜੇਈਟੀ ਐਡਵਾਂਸਡ 2021 ਦੀ ਪ੍ਰੀਖਿਆ ਇਸ ਸਾਲ ਆਈਆਈਟੀ ਖੜ੍ਹਗਪੁਰ ਵਲੋਂ ਆਯੋਜਿਤ ਕਰੇਗਾ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਉਸ ਸਮੇਂ ਇਹ ਪ੍ਰੀਖਿਆ ਆਈਆਈਟੀ ਦਿੱਲੀ ਨੇ ਕਰਵਾਈ ਸੀ, ਜਿਸ ਵਿਚ ਤਕਰੀਬਨ 2.45 ਲੱਖ ਵਿਦਿਆਰਥੀਆਂ ਨੇ ਕਵਾਲੀਫਾਈ ਕੀਤਾ ਸੀ। ਕੋਰੋਨਾ ਕਰਕੇ ਇਸ ਵਾਰ ਪ੍ਰੀਖਿਆਵਾਂ ਦੇ ਕਾਰਜਕ੍ਰਮ ਨੂੰ ਬਦਲਿਆ ਗਿਆ ਹੈ। ਆਮ ਤੌਰ 'ਤੇ ਜੇਈਈ ਐਡਵਾਂਸਡ ਇਮਤਿਹਾਨ ਜੇਈਈ ਮੈਨ ਦੇ ਨਤੀਜੇ ਦੇ ਕੁਝ ਹਫ਼ਤਿਆਂ ਬਾਅਦ ਆਯੋਜਤ ਕੀਤਾ ਜਾਂਦਾ ਸੀ, ਪਰ ਇਸ ਵਾਰ ਕੋਰੋਨਾ ਕਰਕੇ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।
ਦੇਖੋ ਕੇਂਦਰੀ ਸਿੱਖਿਆ ਮੰਤਰੀ ਨੇ ਕੀ ਕਿਹਾ
ਕੋਰੋਨਾ ਕਾਰਨ ਦੇਰੀ ਨਾਲ ਜਾਰੀ ਕੀਤੀ ਗਈ ਪ੍ਰੀਖਿਆ ਦੀ ਤਾਰੀਖ
ਜੇਈਈ ਐਡਵਾਂਸਡ ਪ੍ਰੀਖਿਆ ਦੀ ਤਾਰੀਖ ਆਮ ਤੌਰ 'ਤੇ ਸਤੰਬਰ ਵਿਚ ਐਲਾਨ ਕੀਤੀ ਜਾਂਦੀ ਹੈ ਅਤੇ ਜੇਈਈ ਐਡਵਾਂਸਡ ਪ੍ਰੀਖਿਆ ਮਈ ਵਿਚ ਆਯੋਜਤ ਕੀਤੀ ਜਾਂਦੀ ਹੈ। ਹਾਲਾਂਕਿ, ਇਸ ਸਾਲ ਕੋਰੋਨਾਵਾਇਰਸ ਮਹਾਮਾਰੀ ਕਰਕੇ ਜੇਈਈ ਐਡਵਾਂਸਡ ਪ੍ਰੀਖਿਆ 2021 ਦੀ ਮਿਤੀ ਦੇਰ ਨਾਲ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ: ਮੌਜੂਦਾ ਵਿੱਤੀ ਸਾਲ 2020-21 ਵਿਚ ਜੀਡੀਪੀ ਵਿਚ 7.7 ਪ੍ਰਤੀਸ਼ਤ ਦੀ ਗਿਰਾਵਟ ਦਾ ਅੰਦਾਜ਼ਾ
ਸੰਯੁਕਤ ਪ੍ਰਵੇਸ਼ ਪ੍ਰੀਖਿਆ ਮੇਨ (JEE Main) ਦੇਸ਼ ਭਰ ਵਿਚ ਅੰਡਰਗ੍ਰੈਜੁਏਟ ਇੰਜੀਨੀਅਰਿੰਗ ਪ੍ਰੋਗਰਾਮਾਂ ਵਿਚ ਦਾਖਲੇ ਲਈ ਆਯੋਜਿਤ ਕੀਤੀ ਜਾਂਦੀ ਹੈ, ਜਦੋਂਕਿ ਜੇਈਈ ਐਡਵਾਂਸਡ ਪ੍ਰੀਖਿਆ ਸਿਰਫ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ (IIT) ਵਿਚ ਦਾਖਲੇ ਲਈ ਲਈ ਜਾਂਦੀ ਹੈ। ਜੇਈਈ ਐਡਵਾਂਸਡ ਇਮਤਿਹਾਨ ਵਿੱਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਜੇਈਈ ਮੇਨ ਨੂੰ ਕਲੀਅਰ ਕਰਨਾ ਪਏਗਾ। ਹਾਲਾਂਕਿ, ਕੋਵੀਡ -19 ਮਹਾਮਾਰੀ ਦੇ ਪ੍ਰਭਾਵ ਕਾਰਨ ਜੇਈਈ ਐਡਵਾਂਸਡ 2021 ਵਿਚ ਕਈ ਬਦਲਾਅ ਕੀਤੇ ਗਏ ਹਨ।
ਦਰਅਸਲ, ਕੋਵਿਡ -19 ਮਹਾਮਾਰੀ ਕਰਕੇ ਜੇਈਈ ਮੇਨ 2020 ਨੂੰ ਕੁਆਲੀਫਾਈ ਕਰਨ ਵਾਲੇ ਉਮੀਦਵਾਰ ਜੋ ਜੇਈਈ ਐਡਵਾਂਸਡ 2020 (JEE Advanced 2021) ਲਈ ਪੇਸ਼ ਨਹੀਂ ਹੋ ਸਕੇ ਨੂੰ ਮੁੜ ਬਿਨੈ ਕੀਤੇ ਬਗੈਰ ਸਿੱਧੇ ਜੇਈਈ ਐਡਵਾਂਸਡ 2021 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ: Municipal council elections in Punjab: ਪੰਜਾਬ 'ਚ ਵੱਜਿਆ ਚੋਣ ਬਿਗੁਲ, ਫ਼ਰਵਰੀ 'ਚ ਹੋਣਗੀਆਂ 118 ਸ਼ਹਿਰਾਂ ਦੀਆਂ ਨਗਰ ਕੌਂਸਲ ਚੋਣਾਂ
JEE Main 2021 ਦੀ ਪ੍ਰੀਖਿਆ 4 ਸੈਸ਼ਨਾਂ ਵਿੱਚ ਹੋਵੇਗੀ
ਨੈਸ਼ਨਲ ਟੈਸਟਿੰਗ ਏਜੰਸੀ ਇਸ ਸਾਲ 4 ਸੈਸ਼ਨਾਂ ਵਿੱਚ ਜੇਈਈ ਮੇਨ 2021 (JEE Main 2021) ਦੀ ਪ੍ਰੀਖਿਆ ਲਵੇਗੀ। ਜੇਈਈ ਮੇਨ 2021 ਦੀ ਪ੍ਰੀਖਿਆ ਫਰਵਰੀ, ਮਾਰਚ, ਅਪਰੈਲ ਅਤੇ ਮਈ ਵਿਚ ਲਈ ਜਾਵੇਗੀ। ਫਰਵਰੀ ਸੈਸ਼ਨ ਦੀ ਪ੍ਰੀਖਿਆ 23 ਫਰਵਰੀ ਤੋਂ 26 ਫਰਵਰੀ ਤੱਕ ਹੋਵੇਗੀ। ਜੇ ਕੋਈ ਉਮੀਦਵਾਰ ਜੇਈਈ ਮੇਨ 2021 ਦੀ ਪ੍ਰੀਖਿਆ ਦੇ ਚਾਰ ਸੈਸ਼ਨਾਂ ਵਿਚ ਸ਼ਾਮਲ ਹੁੰਦਾ ਹੈ, ਤਾਂ ਚਾਰ ਸੈਸ਼ਨਾਂ ਚੋਂ ਉਮੀਦਵਾਰ ਦਾ ਸਰਬੋਤਮ ਅੰਕ ਮੰਨਿਆ ਜਾਵੇਗਾ।
JEE Main 2021 ਦੀ ਪ੍ਰੀਖਿਆ 13 ਭਾਸ਼ਾਵਾਂ ਵਿਚ ਹੋਵੇਗੀ
ਪਹਿਲੀ ਵਾਰ ਜੇਈਈ ਮੇਨ 2021 ਦੀ ਪ੍ਰੀਖਿਆ 13 ਭਾਸ਼ਾਵਾਂ ਵਿਚ ਲਈ ਜਾਏਗੀ। ਇਮਤਿਹਾਨ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਰਾਠੀ, ਮਲਿਆਲਮ, ਓਡੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਭਾਸ਼ਾਵਾਂ ਵਿੱਚ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI