ਨਾਗਪੁਰ: ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (NEP)-2020 (National Education Policy 2020) ਦਾ ਉਦੇਸ਼ ਇੱਕ ਵਿਅਕਤੀ ਦੀ ਪੂਰੀ ਸ਼ਖਸੀਅਤ ਦਾ ਨਿਰਮਾਣ ਕਰਨਾ ਹੈ। ਆਰਐਸਐਸ ਆਲ ਇੰਡੀਆ ਦੇ ਸਹਿ-ਪ੍ਰਚਾਰਕ ਸੁਨੀਲ ਅੰਬੇਕਰ ਨੇ ਇਹ ਵੀ ਦੋਸ਼ ਲਾਇਆ ਕਿ ਬ੍ਰਿਟਿਸ਼ ਸਿੱਖਿਆ ਪ੍ਰਣਾਲੀ (British Education System) ਨੇ ਦੇਸ਼ ਵਿੱਚ ਪਹਿਲਾਂ ਤੋਂ ਹੀ ਸਿਖਿਆ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਹੈ।

ਉਨ੍ਹਾਂ ਇਹ ਗੱਲ ਦੋ ਰੋਜ਼ਾ ਭਾਸ਼ਣ ‘ਨੈਸ਼ਨਲ ਐਜੂਕੇਸ਼ਨ ਪਾਲਿਸੀ ਟਾਵਰਡਜ਼ ਬ੍ਰਾਈਟ ਇੰਡੀਆ’ ਵਿੱਚ ਆਪਣੇ ਸੰਬੋਧਨ ਵਿੱਚ ਕਹੀ। ਉਨ੍ਹਾਂ ਕਿਹਾ, 'ਲੋਕ ਸੋਚਦੇ ਹਨ ਕਿ ਭਾਰਤ ਵਿੱਚ ਕੋਈ ਸਿੱਖਿਆ ਪ੍ਰਣਾਲੀ ਨਹੀਂ ਸੀ ਤੇ ਇਹ ਦੇਸ਼ ਵਿਚ ਬ੍ਰਿਟਿਸ਼ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਗਲਤ ਹੈ।'

School reopens in Punjab: ਪੰਜਾਬ 'ਚ ਖੁੱਲ੍ਹੇ ਸਕੂਲ, ਜਾਣੋ ਕਿਵੇਂ ਦੀ ਰਹੀਆਂ ਪਹਿਲੇ ਦਿਨ ਤਿਆਰੀਆਂ

ਉਨ੍ਹਾਂ ਕਿਹਾ,  "ਮੇਰੇ ਖ਼ਿਆਲ ਨਾਲ ਭਾਰਤ ਕੋਲ ਵਿਸ਼ਵ ਦੀ ਸਭ ਤੋਂ ਪੁਰਾਣੀ ਸਿਖਿਆ ਪ੍ਰਣਾਲੀ ਸੀ। ਉਨ੍ਹਾਂ ਨੇ ਇੱਕ ਅਜਿਹਾ ਸਿਸਟਮ ਬਣਾਇਆ ਸੀ ਜਿਸ ਨਾਲ ਕਈ ਪੀੜ੍ਹੀਆਂ ਲਈ ਕੀਮਤਾਂ ਇਕੋ ਜਿਹੀਆਂ ਸੀ। ਸਾਨੂੰ ਇਸ ਉਦੇਸ਼ ਨੂੰ ਸਮਝਣ ਦੀ ਲੋੜ ਹੈ। ਜਦੋਂ ਅਸੀਂ ਐਨਈਪੀ -2020 ਬਾਰੇ ਗੱਲ ਕਰਦੇ ਹਾਂ, ਸਾਨੂੰ ਇਹ ਸਵਾਲ ਕਰਨ ਦੀ ਜ਼ਰੂਰਤ ਹੁੰਦੀ ਹੈ ਕਿ ਸਾਨੂੰ ਇਸ ਸਿੱਖਿਆ ਨੀਤੀ ਦੀ ਲੋੜ ਕਿਉਂ ਤੇ ਅਸੀਂ ਇਸ ਰਾਹੀਂ ਕੀ ਬਣਾ ਰਹੇ ਹਾਂ।"

ਸੁਨੀਲ ਅੰਬੇਕਰ ਨੇ ਕਿਹਾ, "ਤੁਹਾਡੀ ਸਿੱਖਿਆ ਪ੍ਰਣਾਲੀ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਤੁਸੀਂ ਸਮਾਜਿਕ ਜੀਵਨ ਤੇ ਮਨੁੱਖਾਂ ਬਾਰੇ ਕਿਵੇਂ ਸੋਚਦੇ ਹੋ... ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਨਵੀਂ ਵਿਦਿਅਕ ਨੀਤੀ ਤੋਂ ਪਹਿਲਾਂ ਸਿੱਖਿਆ ਪ੍ਰਣਾਲੀ ਕਿਵੇਂ ਸੀ ਤੇ ਇਹ ਸਾਲਾਂ ਸੀ ਪਹਿਲਾਂ ਇਹ ਕਿਵੇਂ ਸੀ?"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI