ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸਕੂਲ ਬੈਗ ਪਾਲਿਸੀ ਨੂੰ ਲੈ ਕੇ ਸਰਕੂਲਰ ਜਾਰੀ ਕੀਤਾ ਹੈ। ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ਨੂੰ ਸਕੂਲ ਬੈਗ ਪਾਲਿਸੀ 2020 ਤਹਿਤ ਪ੍ਰਾਇਮਰੀ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਬੈਗ ਦਾ ਬੋਝ ਹਲਕਾ ਕੀਤਾ ਗਿਆ ਹੈ।


ਨਵੀਆਂ ਹਦਾਇਤਾਂ ਦੇ ਮੁਤਾਬਕ ਸਾਰੇ ਸਕੂਲਾਂ ਨੂੰ ਸਕੂਲ ਬੈਗ ਦਾ ਵਜ਼ਨ ਚਾਰਟ ਸਕੂਲ ਦੇ ਨੋਟਿਸ ਬੋਰਡ 'ਤੇ ਅਤੇ ਹਰ ਕਲਾਸ ਰੂਮ 'ਚ ਲਾਉਣਾ ਹੋਵੇਗਾ। ਖ਼ਬਰਾਂ ਦੇ ਮੁਤਾਬਕ ਸਕੂਲਾਂ ਨੂੰ ਚੈਕ ਕਰਨਾ ਹੋਵੇਗਾ ਕਿ ਕਿਤੇ ਵਿਦਿਆਰਥੀਆਂ ਦਾ ਬੈਗ ਜ਼ਿਆਦਾ ਭਾਰੀ ਨਾ ਹੋਵੇ।

ਨਵੀਂ ਸਕੂਲ ਬੈਗ ਪਾਲਿਸੀ ਮੁਤਾਬਕ ਵੱਖ-ਵੱਖ ਕਲਾਸਾਂ ਲਈ ਜਾਰੀ ਸਕੂਲ ਬੈਗ ਦਾ ਵਜ਼ਨ:
ਪ੍ਰੀ-ਪ੍ਰਾਇਮਰੀ-ਕੋਈ ਬੈਗ ਨਹੀਂ
ਕਲਾਸ 1 ਤੇ 2 ਲਈ 1.6 ਤੋਂ 2.2 ਕਿੱਲੋਗ੍ਰਾਮ
ਕਲਾਸ 3,4,5 ਲਈ 1.7 ਤੋਂ 2.5 ਕਿੱਲੋਗ੍ਰਾਮ
ਕਲਾਸ 6 ਤੋਂ 7 ਲਈ 2 ਤੋਂ 3 ਕਿੱਲੋਗ੍ਰਾਮ
ਕਲਾਸ 8 ਲਈ 2.5 ਤੋਂ 4 ਕਿੱਲੋਗ੍ਰਾਮ
ਕਲਾਸ 9 ਤੇ 10 ਲਈ 2.5 ਤੋਂ 4.5 ਕਿੱਲੋਗ੍ਰਾਮ
ਕਲਾਸ 11 ਤੇ 12 ਲਈ 3.5 ਤੋਂ 5 ਕਿੱਲੋਗ੍ਰਾਮ

Education Loan Information:

Calculate Education Loan EMI