ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ 07 ਜਨਵਰੀ 2021 ਨੂੰ ਜੇਈਈ ਐਡਵਾਂਸਡ ਪ੍ਰੀਖਿਆ 2021 ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਐਲਾਨ ਕਰਨਗੇ। ਇਸ ਦਿਨ ਉਹ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਪ੍ਰੀਖਿਆ ਦੀ ਮਿਤੀ, ਯੋਗਤਾ ਅਤੇ ਨੰਬਰ ਆਫ ਅਟੈਂਪਟ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਕੁਲ ਮਿਲਾ ਕੇ ਜੇਈਈ ਮੇਨ 2021 ਤੋਂ ਬਾਅਦ ਜੇਈਈ ਐਡਵਾਂਸਡ 2021 ਦੀ ਪ੍ਰੀਖਿਆ ਨਾਲ ਸਬੰਧਤ ਸਾਰੀ ਜਾਣਕਾਰੀ ਸਿੱਖਿਆ ਮੰਤਰੀ ਵਲੋਂ ਦਿੱਤੀ ਜਾਵੇਗੀ।

ਦੱਸ ਦਈਏ ਕਿ 7 ਜਨਵਰੀ ਨੂੰ ਸ਼ਾਮ 6 ਵਜੇ ਪ੍ਰੀਖਿਆ ਨਾਲ ਸਬੰਧਤ ਐਲਾਨ ਹੋਣਗੇ। ਇਹ ਐਲਾਨ ਕੇਂਦਰੀ ਸਿੱਖਿਆ ਮੰਤਰੀ ਨੇ ਟਵਿੱਟਰ ਰਾਹੀਂ ਕੀਤਾ। ਉਨ੍ਹਾਂ ਨੇ ਟਵਿੱਟਰ ਜ਼ਰੀਏ ਕਿਹਾ ਕਿ ਉਹ ਜਲਦੀ ਹੀ ਆਈਆਈਟੀ ਦੀ ਪ੍ਰੀਖਿਆ ਦੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰਨਗੇ। ਵਿਦਿਆਰਥੀਆਂ ਵਲੋਂ ਇਸ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਅਤੇ ਆਖਰਕਾਰ ਇਹ ਇੰਤਜ਼ਾਰ ਵੀਰਵਾਰ ਨੂੰ ਖ਼ਤਮ ਹੋ ਜਾਵੇਗਾ।

ਹੋਰ ਮਹੱਤਵਪੂਰਨ ਜਾਣਕਾਰੀ

ਮਹਾਮਾਰੀ ਤੋਂ ਬਾਅਦ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਵਿਦਿਆਰਥੀ ਇਮਤਿਹਾਨ ਦੇਣ ਲਈ ਵੀ ਨਹੀਂ ਜਾ ਸਕੇ ਸੀ। ਅਜਿਹੇ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਅਤੇ ਆਈਆਈਟੀ ਦਿੱਲੀ ਦੇ ਡਾਇਰੈਕਟਰ ਨਾਲ ਸੰਪਰਕ ਕੀਤਾ ਅਤੇ ਅਪੀਲ ਕੀਤੀ ਕਿ ਇਸ ਪ੍ਰੀਖਿਆ ਲਈ ਹੋਰ ਅਟੈਂਪਟ ਦਿੱਤੇ ਜਾਣ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਆਈਆਈਟੀ ਦਿੱਲੀ ਨੇ ਜੇਈਈ ਐਡਵਾਂਸਡ 2020 ਪ੍ਰੀਖਿਆ ਲਈ ਸੀ।

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ 7 ਜਨਵਰੀ ਨੂੰ ਸਿੱਖਿਆ ਮੰਤਰੀ ਤੋਂ ਲੋੜੀਂਦੇ ਹਨ। ਬਹੁਤੇ ਵਿਦਿਆਰਥੀ ਇੱਥੋਂ ਤਕ ਆਸ ਕਰ ਰਹੇ ਹਨ ਕਿ ਸਿੱਖਿਆ ਮੰਤਰੀ ਵਾਧੂ ਸਹੂਲਤਾਂ ਪ੍ਰਦਾਨ ਕਰ ਸਕਦੇ ਹਨ।

ਸਿਰਫ ਦੋ ਅਟੈਂਪਟ ਅਲਾਉਡ ਹਨ:

ਜੇ ਅਸੀਂ ਮੌਜੂਦਾ ਸਥਿਤੀ ਬਾਰੇ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿਦਿਆਰਥੀਆਂ ਨੂੰ ਜੇਈਈ ਐਡਵਾਂਸਡ ਦੇ ਕੁੱਲ ਦੋ ਅਟੈਂਪਟ ਦੇਣੇ ਅਲਾਉਡ ਹੁੰਦੇ ਹਨ। 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਉਸੇ ਸਾਲ ਜੇਈਈ ਐਡਵਾਂਸਡ ਪ੍ਰੀਖਿਆ ਦੇ ਸਕਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Education Loan Information:

Calculate Education Loan EMI