ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 1970 ਤੋਂ ਲੈ ਕੇ 2018 ਤੱਕ ਦੇ ਵਿਦਿਆਰਥੀਆਂ ਨੂੰ 10ਵੀਂ-12ਵੀਂ ਦੇ ਨੰਬਰ ਵਧਾਉਣ ਦਾ ਮੌਕਾ ਦਿੱਤਾ ਹੈ। ਇੱਕ ਜਾਂ ਇੱਕ ਤੋਂ ਵੱਧ ਪੇਪਰ ਦੇ ਕੇ ਮੈਰਿਟ ’ਚ ਸੁਧਾਰ ਕੀਤਾ ਜਾ ਸਕਦਾ ਹੈ। ਪ੍ਰੀਖਿਆ ਲਈ ਸਿਲੇਬਸ 2018-20 ਵਾਲਾ ਹੀ ਰਹੇਗਾ। ਬੋਰਡ ਨੇ ਇੱਕ ਪ੍ਰਾਸਪੈਕਟਸ ਤਿਆਰ ਕਰ ਕੇ ਵੈੱਬਸਾਈਟ ਉੱਤੇ ਅਪਲੋਡ ਵੀ ਕਰ ਦਿੱਤਾ ਹੈ।
ਬੋਰਡ ਨੇ 50 ਸਾਲ ਪਹਿਲਾਂ ਦੇ ਵਿਦਿਆਰਥੀਆਂ ਦੀ ਅਪੀਲ ਨੂੰ ਪ੍ਰਵਾਨ ਕਰਦਿਆਂ ਬੋਰਡ ਨੇ ਇੱਕ ਖ਼ਾਸ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ 1970 ਤੋਂ ਲੈ ਕੇ 2003 ਤੱਕ ਦੇ ਵਿਦਿਆਰਥੀਆਂ ਨੂੰ ਖ਼ਾਸ ਮੌਕਾ ਦਿੱਤਾ ਗਿਆ ਸੀ। ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।
ਬੋਰਡ ਦੇ ਪ੍ਰੀਖਿਆ ਨਿਯੰਤ੍ਰਕ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬੋਰਡ ਪੁੱਜ ਕੇ ਫ਼ਾਰਮ ਭਰਨਾ ਹੋਵੇ ਤੇ ਯੋਗਤਾ ਸਬੰਧੀ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ। ਪ੍ਰੀਖਿਆ ਫ਼ਾਰਮ ਬੋਰਡ ਦੀ ਵੈੱਬਸਾਈਟ www.pseb.ac.in ਉੱਤੇ ਉਪਲਬਧ ਹਨ। 10ਵੀਂ ਜਮਾਤ ਬਾਰੇ ਹੋਰ ਜਾਣਕਾਰੀ ਟੈਲੀਫ਼ੋਨ ਨੰਬਰਾਂ 0172-5227274, 5227292 ਉੱਤੇ ਮਿਲੇਗੀ; ਜਦ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੰਬਰਾਂ 0172-5227319, 5227305 ਉੱਤੇ ਸੰਪਰਕ ਕਰ ਸਕਦੇ ਹਨ।
ਅਕੈਡਮੀ ਜਾਂ ਅਕੈਡਮੀ ਦੇ ਪਤੇ ਵਾਲਾ ਫ਼ਾਰਮ ਪ੍ਰਵਾਨ ਨਹੀਂ ਹੋਵੇਗਾ। ਰੋਲ ਨੰਬਰ ਨਹੀਂ ਭੇਜਿਆ ਜਾਵੇਗਾ, ਸਗੋਂ ਵੈੱਬਸਾਈਟ ਉੱਤੇ ਉਪਲਬਧ ਹੋਵੇਗਾ। ਰੋਲ ਨੰਬਰ ਨਾ ਆਉਣ ’ਤੇ ਵਿਦਿਆਰਥੀ ਨੂੰ ਬੋਰਡ ਨਾਲ ਸੰਪਰਕ ਕਰਨਾ ਹੋਵੇਗਾ। ਦਿਵਯਾਂਗ ਵਿਦਿਆਰਥੀਆਂ/ਵਿਦਿਆਰਥਣਾਂ ਨੂੰ ਲੇਖਕ ਦੀ ਸਹੂਲਤ ਮਿਲੇਗੀ।
ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ 33 ਫ਼ੀਸਦੀ ਅੰਕ ਲੈਣੇ ਹੋਣਗੇ ਤੇ ਪਿਛਲੇ ਅੰਕਾਂ ਨਾਲੋਂ ਘੱਟੋ-ਘੱਟ ਇੱਕ ਅੰਕ ਵੱਧ ਲੈਣਾ ਹੋਵੇਗਾ। ਜੇ ਹੁਣ ਉਮੀਦਵਾਰ ਦੇ ਅੰਕ ਘਟ ਜਾਂਦੇ ਹਨ, ਤਾਂ ਉਹ ਨਹੀਂ, ਸਗੋਂ ਪਹਿਲਾਂ ਵਾਲੇ ਅੰਕ ਹੀ ਗਿਣੇ ਜਾਣਗੇ।
Education Loan Information:
Calculate Education Loan EMI