ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਅਤੇ ਵੀਡਿਓਜ਼ ਨੂੰ ਲੈ ਕੇ ਖਬਰਾਂ 'ਚ ਬਣੀ ਹੋਈ ਹੈ। ਨਾਲ ਹੀ ਆਪਣੇ ਫੈਨਸ ਨਾਲ ਜੁੜੇ ਰਹਿਣ ਲਈ ਉਰਵਸ਼ੀ ਰੌਤੇਲਾ ਆਏ ਦਿਨ ਆਪਣੀਆਂ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਰਵਸ਼ੀ ਰੌਤੇਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਨਵੀਂ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੈਕਲੈੱਸ ਡਰੈੱਸ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਫੈਨਸ ਵੀ ਉਸ ਦੀਆਂ ਫੋਟੋਆਂ ਦੀ ਤਰੀਫ ਕਰਦੇ ਨਹੀਂ ਥੱਕ ਰਹੇ।
ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਨੇ ਰੈਡ ਸੀਕੁਐਂਸ ਬੈਕਲੈਸ ਡਰੈੱਸ ਪਹਿਨੇ ਫੋਟੋਆਂ ਸ਼ੇਅਰ ਕੀਤੀਆਂ ਹਨ। ਇਸ ਆਊਟਫਿੱਟ ਦੀ ਕੀਮਤ ਨੂੰ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਉਰਵਸ਼ੀ ਰੌਤੇਲਾ ਦੇ ਇਸ ਡਰੈੱਸ ਦੀ ਕੀਮਤ 32 ਲੱਖ ਰੁਪਏ ਹੈ। ਉਰਵਸ਼ੀ ਰੌਤੇਲਾ ਦੀ ਇਹ ਰੈਡ ਸੀਕਿਨ ਬੈਕਲੈੱਸ ਡਰੈੱਸ Filipino designer Michael Cinco ਨੇ ਡਿਜ਼ਾਇਨ ਕੀਤੀ ਹੈ। ਇਸ ਆਊਟਫਿੱਟ ਨੂੰ ਬਣਾਉਣ 'ਚ 150 ਘੰਟੇ ਯਾਨੀ ਸਾਢੇ ਛੇ ਦਿਨ ਲੱਗੇ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਰਵਸ਼ੀ ਰੌਤੇਲਾ ਦਾ ਮਿਊਜ਼ਿਕ ਵੀਡੀਓ ‘ਵੋ ਚੰਦ ਕਹਾਂ ਸੇ ਲਾਉਂਗੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਰਵਸ਼ੀ ਰੌਤੇਲਾ ਆਪਣੀ ਫਿਲਮ ਵਰਜਿਨ ਭਾਨੂਪ੍ਰਿਆ ਵਿੱਚ ਨਜ਼ਰ ਆਈ ਸੀ।