ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਗਾਹਕਾਂ ਨੂੰ ਕੁਝ ਸਥਿਤੀਆਂ ਵਿੱਚ ਆਪਣੇ ਕਰਮਚਾਰੀ ਪ੍ਰਾਵੀਡੈਂਟ ਫੰਡ (Provident Fund) ਖਾਤੇ ਵਿੱਚੋਂ ਗੈਰ-ਰਿਫੰਡੇਬਲ ਅਡਵਾਂਸ ਕਢਵਾਉਣ ਦੀ ਇਜਾਜ਼ਤ ਦਿੰਦਾ ਹੈ। EPF ਨਿਯਮਾਂ ਦੇ ਅਨੁਸਾਰ ਇੱਕ EPFO ਮੈਂਬਰ ਬਕਾਇਆ EPF ਬੈਲੇਂਸ ਦਾ 75 ਪ੍ਰਤੀਸ਼ਤ ਤੱਕ ਜਾਂ ਤਿੰਨ ਮਹੀਨਿਆਂ ਦੀ ਬੇਸਿਕ ਪੇਅ ਪਲੱਸ ਡੀਏ, ਜੋ ਵੀ ਘੱਟ ਹੋਵੇ, ਕਢਵਾ ਸਕਦਾ ਹੈ।
ਇੱਥੇ EPF ਦੀ ਬਕਾਇਆ ਬੈਲੇਂਸ ਦਾ ਮਤਲਬ ਕਰਮਚਾਰੀ ਦਾ ਹਿੱਸਾ, ਕੰਪ੍ਨੀ ਦਾ ਹਿੱਸਾ ਅਤੇ EPF ਵਿਆਜ ਹੁੰਦਾ ਹੈ। ਈਪੀਐਫਓ ਦੀ ਵੈੱਬਸਾਈਟ 'ਤੇ ਉਪਲਬਧ ਸਵਾਲਾਂ ਵਿੱਚ ਰੈਗੂਲੇਟਰ ਨੇ ਦਾਅਵਾ ਕੀਤਾ ਹੈ ਕਿ ਗੈਰ-ਰਿਫੰਡੇਬਲ ਈਪੀਐਫ ਐਡਵਾਂਸ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਆ ਜਾਂਦਾ ਹੈ।
ਯੋਗਤਾ
EPFO ਨੇ ਹਾਲ ਹੀ ਵਿੱਚ ਟਵੀਟ ਕੀਤਾ ਹੈ ਕਿ ਇੱਕ ਵਿਅਕਤੀ ਨੂੰ ਗੈਰ-ਰਿਫੰਡੇਬਲ EPF ਐਡਵਾਂਸ ਪ੍ਰਾਪਤ ਕਰਨ ਲਈ ਯੋਗ ਹੋਣਾ ਚਾਹੀਦਾ ਹੈ। ਇਸ ਦੇ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਇਹ ਹਨ- ਮਕਾਨ ਜਾਂ ਫਲੈਟ ਦੀ ਖਰੀਦ ਜਾਂ ਉਸਾਰੀ ਲਈ ਹਾਊਸਿੰਗ ਲੋਨ ਲਾਗੂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਕਿਸੇ ਮੈਂਬਰ ਦੀ ਬੀਮਾਰੀ , ਖੁਦ , ਪੁੱਤਰ, ਧੀ, ਭਰਾ ਜਾਂ ਭੈਣ ਦਾ ਵਿਆਹ, ਬੱਚਿਆਂ ਦੀ ਪੜ੍ਹਾਈ, ਕੁਦਰਤੀ ਆਫਤ, ਇਕ ਮਹੀਨੇ ਦੀ ਬੇਰੁਜ਼ਗਾਰੀ, ਸੀਨੀਅਰ ਪੈਨਸ਼ਨ ਬੀਮਾ ਸਕੀਮ ਸ਼ਾਮਲ ਹਨ।
EPFO ਦੇ ਟਵੀਟ ਦੇ ਅਨੁਸਾਰ EPF ਮੈਂਬਰ ਯੂਨੀਫਾਈਡ ਮੈਂਬਰ ਪੋਰਟਲ ਜਾਂ UMANG ਐਪ ਰਾਹੀਂ ਗੈਰ-ਰਿਫੰਡੇਬਲ EPF ਐਡਵਾਂਸ ਲਈ ਅਰਜ਼ੀ ਦੇ ਸਕਦੇ ਹਨ।
ਇਹਨਾਂ ਸਟੈਪਸ ਦੀ ਪਾਲਣਾ ਕਰੋ
ਸਭ ਤੋਂ ਪਹਿਲਾਂ ਯੂਨੀਫਾਈਡ ਈਪੀਐਫਓ ਪੋਰਟਲ 'ਤੇ ਲੌਗਇਨ ਕਰੋ। ਇਸਦੇ ਲਈ ਤੁਸੀਂ ਸਿੱਧੇ ਇਸ ਲਿੰਕ 'ਤੇ ਜਾ ਸਕਦੇ ਹੋ- unifiedportal-mem.epfindia.gov.in/memberinterface।
ਇਸ ਤੋਂ ਬਾਅਦ ਔਨਲਾਈਨ ਸਰਵਿਸ ਕਲੇਮ (ਫਾਰਮ 31, 19, 10ਸੀ ਅਤੇ 10ਡੀ) 'ਤੇ ਜਾਓ।
ਫਿਰ ਬੈਂਕ ਚੈੱਕ ਲੀਫ ਨੂੰ ਅਪਲੋਡ ਕਰੋ ,ਜਿਸ 'ਤੇ ਤੁਹਾਡਾ ਨਾਮ ਹੈ।
ਅੰਤ ਵਿੱਚ ਸਬਮਿਟ ਵਿਕਲਪ 'ਤੇ ਕਲਿੱਕ ਕਰਕੇ ਫਾਰਮ ਜਮ੍ਹਾਂ ਕਰੋ।
ਇੱਕ EPFO ਮੈਂਬਰ ਵਿਅਕਤੀ ਦੇ ਐਂਡਰਾਇਡ ਫੋਨ ਜਾਂ ਸਮਾਰਟਫੋਨ ਦੀ ਵਰਤੋਂ ਕਰਕੇ UMANG ਐਪ ਨੂੰ ਡਾਊਨਲੋਡ ਕਰਕੇ EPF ਕਢਵਾਉਣ ਦਾ ਕਲੇਮ ਕਰ ਸਕਦਾ ਹੈ। ਉਹ UMANG ਐਪ 'ਤੇ ਲੌਗਇਨ ਕਰਕੇ ਉਸੇ ਪ੍ਰਕਿਰਿਆ ਦੀ ਪਾਲਣਾ ਕਰ ਸਕਦੇ ਹਨ। ਇਸ ਵਿੱਚ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਪ੍ਰਾਪਤ ਹੋਏ UAN ਅਤੇ OTP ਦੀ ਵਰਤੋਂ ਕਰਨੀ ਹੋਵੇਗੀ।