ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਨਾਲ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਆਰਬੀਆਈ ਵੱਲੋਂ ਦਿੱਤੇ ਗਏ ਰੈਪੋ ਰੇਟ ਤੋਂ ਬਾਅਦ ਕਈ ਬੈਂਕਾਂ ਨੇ ਆਪਣੀ ਵਿਆਜ ਦਰ ਘਟਾ ਦਿੱਤੀ ਹੈ। ਹੁਣ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ, ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੀ ਵਿਆਜ ਦਰਾਂ ਵਿੱਚ ਕਟੌਤੀ ਕਰਨ ਜਾ ਰਿਹਾ ਹੈ। EPFO ਵਲੋਂ PF ‘ਤੇ ਦਿੱਤੀ ਜਾਣ ਵਾਲੀ ਵਿਆਜ ਦਰ 8.65 ਪ੍ਰਤੀਸ਼ਤ ਸੀ, ਜੋ ਮਾਰਚ 2020 ਵਿਚ ਘਟ ਕੇ 8.50 ਪ੍ਰਤੀਸ਼ਤ ਹੋ ਗਈ ਸੀ।


ਖਬਰਾਂ ਮੁਤਾਬਕ, ਈਪੀਐਫਓ ਦੁਆਰਾ ਵਿਆਜ ਦਰ ਨੂੰ 8.5 ਪ੍ਰਤੀਸ਼ਤ ਤੋਂ ਘਟਾ ਕੇ 8.1 ਪ੍ਰਤੀਸ਼ਤ ਕੀਤੀ ਜਾ ਸਕਦਾ ਹੈ। ਨਿਵੇਸ਼ 'ਤੇ ਲਗਾਤਾਰ ਘੱਟ ਰਹੀ ਰਿਟਰਨ ਕਰਕੇ ਪ੍ਰੋਵੀਡੈਂਟ ਫੰਡਾਂ 'ਤੇ ਵਿਆਜ ਘੱਟ ਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ 6 ਕਰੋੜ ਸ਼ੇਅਰ ਧਾਰਕਾਂ ਨੂੰ ਝਟਕਾ ਲੱਗੇਗਾ। ਇਸ ਸਬੰਧੀ ਫੈਸਲਾ ਈਪੀਐਫਓ ਦੀ ਵਿੱਤ, ਨਿਵੇਸ਼ ਅਤੇ ਆਡਿਟ ਵਿਭਾਗ ਦੀ ਕਮੇਟੀ ਦੀ ਅਗਾਮੀ ਬੈਠਕ ਵਿਚ ਲਿਆ ਜਾਵੇਗਾ। ਵਿੱਤ ਮੰਤਰਾਲੇ ਦੇ ਗ੍ਰੀਨ ਸਿਗਨਲ ਤੋਂ ਬਾਅਦ ਹੀ ਕਿਰਤ ਮੰਤਰਾਲਾ ਇਸ ਦਾ ਐਲਾਨ ਕਰ ਸਕਦਾ ਹੈ।

ਕੋਰੋਨਾ ਸੰਕਟ ਕਰਕੇ ਸਰਕਾਰ ਨੇ ਮਾਰਚ ਵਿੱਚ ਪੀਐਫ ਲਈ ਇੱਕ ਰਾਹਤ ਪੈਕੇਜ ਦਾ ਐਲਾਨ ਕੀਤਾ, ਜਿਸ ਨਾਲ ਕਰਮਚਾਰੀਆਂ ਅਤੇ ਮਾਲਕਾਂ ਦੋਵਾਂ ਨੂੰ ਰਾਹਤ ਮਿਲੀ ਸੀ। ਤਿੰਨ ਮਹੀਨਿਆਂ ਲਈ ਪੀਐਫ ਵਿਚ ਹਿੱਸੇਦਾਰੀ 12 ਪ੍ਰਤੀਸ਼ਤ ਤੋਂ ਘੱਟ ਕੇ 10 ਪ੍ਰਤੀਸ਼ਤ ਹੋ ਗਈ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904