ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾਵਾਇਰਸ (Coronavirus) ਨਾਲ ਹੋ ਰਹੀ ਤਬਾਹੀ ਰੁੱਕਣ ਦਾ ਨਾਂ ਨਹੀਂ ਲੈ ਰਹੀ। ਬ੍ਰਾਜ਼ੀਲ, ਭਾਰਤ, ਪਾਕਿਸਤਾਨ ਸਣੇ ਕਈ ਦੇਸ਼ਾਂ ਵਿਚ ਇਸ ਨਾਲ ਜੁੜੇ ਕੇਸ (Covid-19 cases) ਨਿਰੰਤਰ ਵੱਧ ਰਹੇ ਹਨ ਅਤੇ ਸਥਿਤੀ ਗੰਭੀਰ ਬਣੀ ਹੋਈ ਹੈ। ਵਿਸ਼ਵ ਭਰ ਵਿੱਚ ਸੰਕਰਮਿਤ ਮਾਮਲਿਆਂ ਦੀ ਗਿਣਤੀ 1 ਕਰੋੜ ਦੇ ਨੇੜੇ ਪਹੁੰਚਣ ਜਾ ਰਹੀ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ (Death toll) ਵੀ 5 ਲੱਖ ਦੇ ਨੇੜੇ ਹੈ।

ਵੈਬਸਾਈਟ 'ਵਰਲਡਮੀਟਰ' ਮੁਤਾਬਕ, ਹੁਣ ਤੱਕ ਪੂਰੀ ਦੁਨੀਆ ਵਿੱਚ ਕੋਰੋਨਾ ਸੰਕਰਮਣ 99 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ 4 ਲੱਖ 96 ਹਜ਼ਾਰ ਤੋਂ ਵੱਧ ਲੋਕ ਇਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਤੋਂ ਇਲਾਵਾ 53 ਲੱਖ ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।

ਦੁਨੀਆਂ ਵਿਚ ਕਿੰਨੇ ਕੇਸ, ਕਿੰਨੀਆਂ ਮੌਤਾਂ:

ਕੋਰੋਨਾ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਜੇ ਵੀ ਅਮਰੀਕਾ ਸਭ ਤੋਂ ਉੱਪਰ ਹੈ। ਹੁਣ ਤੱਕ ਸਾਢੇ 25 ਲੱਖ ਤੋਂ ਵੱਧ ਲੋਕ ਸੰਕ੍ਰਮਿਤ ਹੋ ਚੁੱਕੇ ਹਨ, ਜਦੋਂ ਕਿ ਇੱਕ ਲੱਖ 27 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਧਰ ਬ੍ਰਾਜ਼ੀਲ ਵਿਚ ਵੀ ਸਿਲਸਿਲਾ ਰੁਕ ਨਹੀਂ ਰਿਹਾ। ਅਮਰੀਕਾ ਨਾਲੋਂ ਇੱਥੇ ਵਧੇਰੇ ਕੇਸ ਅਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਪਿਛਲੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿੱਚ 46 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ 1055 ਵਿਅਕਤੀਆਂ ਦੀ ਮੌਤ ਹੋਈ।

ਅਮਰੀਕਾ: ਕੇਸ- 25,52,956; ਮੌਤ - 1,27,640

ਬ੍ਰਾਜ਼ੀਲ: ਕੇਸ- 12,80,054; ਮੌਤ - 56,109

ਰੂਸ: ਕੇਸ- 6,20,794; ਮੌਤ - 8,781

ਭਾਰਤ: ਕੇਸ- 5,09,446; ਮੌਤ - 15,689

ਯੂਕੇ: ਕੇਸ- 3,09,360; ਮੌਤ - 43,414

ਸਪੇਨ: ਕੇਸ- 2,94,985; ਮੌਤ- 28,338

ਪੇਰੂ: ਕੇਸ- 2,72,36; ਮੌਤ - 8,939

ਚਿਲੀ: ਕੇਸ- 2,63,360; ਮੌਤ - 5,068

ਇਟਲੀ: ਕੇਸ- 2,39,961; ਮੌਤ- 34,708

ਇਰਾਨ: ਕੇਸ- 2,17,724; ਮੌਤ - 10,239

11 ਦੇਸ਼ਾਂ ਵਿੱਚ ਦੋ ਲੱਖ ਤੋਂ ਵੱਧ ਕੇਸ:

ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿਲੀ, ਇਟਲੀ, ਇਰਾਨ ਅਤੇ ਮੈਕਸੀਕੋ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ, ਤੁਰਕੀ ਅਤੇ ਜਰਮਨੀ ਵਿਚ 1 ਲੱਖ 90 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਕੇਸਾਂ ਦੇ ਮਾਮਲੇ ਵਿੱਚ ਚੌਥੇ ਨੰਬਰ ‘ਤੇ ਹੈ, ਜਦੋਂ ਕਿ ਮੌਤ ਹੋਣ ਦੀ ਸੂਚੀ ਵਿੱਚ ਉਹ ਅੱਠਵੇਂ ਨੰਬਰ ‘ਤੇ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904