Provident Fund News: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਖਾਤਾ ਧਾਰਕਾਂ ਨੂੰ ਨਾਮਜ਼ਦ ਵਿਅਕਤੀ ਦਾ ਨਾਮ ਅਕਾਊਂਟ 'ਚ ਸ਼ਾਮਲ ਕਰਨ ਲਈ ਕਿਹਾ ਹੈ। ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਅਜਿਹਾ ਕਿਵੇਂ ਕਰਨਾ ਹੈ। ਬੀਤੇ ਦਿਨੀਂ ਕੀਤੇ ਟਵੀਟ 'ਚ ਈਪੀਐਫਓ ਨੇ ਦੱਸਿਆ ਹੈ ਕਿ ਜੇਕਰ ਈਪੀਐਸ ਨਾਮਜ਼ਦਗੀ ਬਦਲਣਾ ਚਾਹੁੰਦਾ ਹੈ ਤਾਂ ਮੈਂਬਰ ਨਵਾਂ ਨਾਮਜ਼ਦਗੀ ਦਾਖ਼ਲ ਕਰ ਸਕਦੇ ਹਨ।


ਟਵੀਟ ਰਾਹੀਂ ਦਿੱਤੀ ਜਾਣਕਾਰੀ


ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇਕ ਟਵੀਟ ਰਾਹੀਂ ਆਪਣੇ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਇਸ ਬਾਰੇ ਦੱਸਿਆ ਹੈ ਕਿ ਛੇਤੀ ਹੀ ਗਾਹਕਾਂ ਨੂੰ ਆਪਣੇ ਖਾਤੇ 'ਚ ਨਾਮਜ਼ਦ ਵਿਅਕਤੀ ਦਾ ਨਾਮ ਜੋੜਨ ਲਈ ਈਪੀਐਫਓ ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ। ਬੀਤੇ ਦਿਨੀਂ 2 ਟਵੀਟਾਂ ਰਾਹੀਂ ਈਪੀਐਫ ਨੇ ਈ-ਨੋਮੀਨੇਸ਼ਨ ਦੀਆਂ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਦੇ ਤਹਿਤ ਇਹ ਦੱਸਿਆ ਗਿਆ ਹੈ ਕਿ ਈਪੀਐ ਮੈਂਬਰ ਮੌਜੂਦਾ ਈਪੀਐਫ/ਈਪੀਐਸ ਨਾਮਜ਼ਦਗੀ ਨੂੰ ਬਦਲਣ ਲਈ ਨਵਾਂ ਨਾਮਜ਼ਦਗੀ ਦਾਖਲ ਕਰ ਸਕਦੇ ਹਨ।






ਈ-ਨੋਮੀਨੇਸ਼ਨ ਰਾਹੀਂ ਈਪੀਐਫਓ ਮੈਂਬਰਾਂ ਤੇ ਪਰਿਵਾਰ ਨੂੰ ਮਿਲਣ ਵਾਲੇ ਲਾਭ


ਦੂਜੇ ਟਵੀਟ 'ਚ ਕਿਹਾ ਗਿਆ ਹੈ ਕਿ ਤੁਹਾਡੇ ਪਰਿਵਾਰ/ਨਾਮਜ਼ਦ ਵਿਅਕਤੀ ਲਈ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਹੀ ਈ-ਨੋਮੀਨੇਸ਼ਨ ਆਨਲਾਈਨ ਫਾਈਲ ਕਰੋ। ਇਹ ਪਰਿਵਾਰ ਦੇ ਮੈਂਬਰਾਂ ਨੂੰ 7 ਲੱਖ ਰੁਪਏ ਤਕ ਦੇ ਪੀਐਫ, ਪੈਨਸ਼ਨ ਅਤੇ ਬੀਮਾ (EDIL) ਦੀ ਆਨਲਾਈਨ ਅਦਾਇਗੀ ਕਰਨ ਦੀ ਸਹੂਲਤ ਪ੍ਰਦਾਨ ਕਰ ਸਕਦਾ ਹੈ। ਇਸ ਦੇ ਲਈ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਹੋਵੇਗੀ ਅਤੇ ਸਵੈ-ਘੋਸ਼ਣਾ ਹੀ ਕਾਫ਼ੀ ਹੈ।






 EPFO ਨੇ ਦਿੱਤੀ ਹੈ ਜਾਣਕਾਰੀ - ਇੰਝ ਫਾਈਲ ਕਰੋ ਨੋਮਿਨੀ ਦਾ ਨਾਂਅ



  • ਆਨਲਾਈਨ PF ਨਾਮਾਂਕਣ ਕਰਨ ਲਈ ਪਹਿਲਾਂ ਤੁਹਾਨੂੰ EPFO ਦੀ ਅਧਿਕਾਰਤ ਵੈੱਬਸਾਈਟ epfindia.gov.in 'ਤੇ ਲੌਗਇਨ ਕਰਨਾ ਹੋਵੇਗਾ।

  • ਫਿਰ Service 'ਚ ਜਾਓ ਤੇ For Employees ਟੈਬ 'ਤੇ ਕਲਿੱਕ ਕਰੋ।

  • Services 'ਚ Member UAN/Online Service (OCS/OTCP) 'ਚ ਚੈੱਕ ਕਰੋ।

  • ਆਪਣੇ UAN and Password ਨਾਲ ਲੌਗਇਨ ਕਰੋ।

  • Manage tab ਦੇ ਅੰਦਰ E-Nomination ਨੂੰ ਚੁਣੋ।

  • ਫੈਮਿਲੀ ਡਿਕਲਰੇਸ਼ਨ ਨੂੰ ਅਪਡੇਟ ਕਰਨ ਲਈ Yes 'ਤੇ ਕਲਿੱਕ ਕਰੋ।

  • Add Family Details 'ਤੇ ਕਲਿੱਕ ਕਰੋ।

  • ਰਕਮ ਦੇ ਕੁੱਲ ਹਿੱਸੇ ਨੂੰ ਡਿਕਲੇਅਰ ਕਰਨ ਲਈ Nomination Details 'ਤੇ ਕਲਿੱਕ ਕਰੋ।

  • ਡਿਕਲਰੇਸ਼ਨ ਤੋਂ ਬਾਅਦ Save EPF Nomination 'ਤੇ ਕਲਿੱਕ ਕਰੋ।

  • OTP ਪ੍ਰਾਪਤ ਕਰਨ ਲਈ E-sign 'ਤੇ ਕਲਿੱਕ ਕਰੋ।

  • ਤੁਹਾਡੇ ਆਧਾਰ ਕਾਰਡ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ ਇੱਕ OTP ਭੇਜਿਆ ਜਾਵੇਗਾ।

  • OTP ਦਾਖਲ ਕਰੋ

  • ਇਸ ਨਾਲ EPFO 'ਤੇ ਤੁਹਾਡੀ E-nomination ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ।



ਇਹ ਵੀ ਪੜ੍ਹੋ: Punjab Government: ਪੰਜਾਬ 'ਚ ਅੱਧੀ ਰਾਤ ਨੂੰ ਵੱਡਾ ਫੇਰਬਦਲ, ਹੁਣ ਪੰਜਾਬ ਸਰਕਾਰ ਕਰਨਾ ਚਾਹੁੰਦੀ ਵੱਡਾ ਐਕਸ਼ਨ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904