EDLI Insurance Cover: ਕਿਸੇ ਵੀ ਪ੍ਰਾਈਵੇਟ ਜਾਂ ਸਰਕਾਰੀ ਨੌਕਰੀ ਵਾਲੇ ਵਿਅਕਤੀ ਦਾ ਹਰ ਮਹੀਨੇ ਪੀਐਫ (ਪ੍ਰੌਵੀਡੈਂਟ ਫ਼ੰਡ-PF) ਕੱਟਿਆ ਜਾਂਦਾ ਹੈ। ਜੇ ਤੁਸੀਂ ਵੀ ਕੋਈ ਨੌਕਰੀ ਕਰਦੇ ਹੋ ਤੇ ਤੁਹਾਡੇ ਪੀਐਫ ਖਾਤੇ ਵਿੱਚੋਂ ਪੈਸੇ ਕਟਵਾਏ ਜਾਂਦੇ ਹਨ, ਤਾਂ ਤੁਸੀਂ ਵੀ ਇਸ ਨਵੀਂ ਸਹੂਲਤ ਦਾ ਲਾਭ ਵੀ ਲੈ ਸਕਦੇ ਹੋ।


ਇਸ ਸਹੂਲਤ ਮੁਤਾਬਕ, ਈਪੀਐਫਓ ਦੇ ਮੈਂਬਰਾਂ ਨੂੰ ਬੀਮਾ ਕਵਰ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਨੂੰ ਇਹ ਸਹੂਲਤ ਕਰਮਚਾਰੀ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ (ਈਡੀਐਲਆਈ ਬੀਮਾ ਕਵਰ- EDLI Insurance Cover) ਅਧੀਨ ਮਿਲਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬੀਮਾ ਕਵਰ ਵਿੱਚ, ਨਾਮਜ਼ਦ ਵਿਅਕਤੀ (ਨੋਮਿਨੀ) ਵੱਧ ਤੋਂ ਵੱਧ 7 ਲੱਖ ਰੁਪਏ ਦਾ ਬੀਮਾ ਕਵਰ ਪ੍ਰਾਪਤ ਕਰ ਸਕਦਾ ਹੈ। ਪਹਿਲਾਂ ਇਹ ਕਵਰ 6 ਲੱਖ ਰੁਪਏ ਸੀ ਪਰ ਹੁਣ ਸਰਕਾਰ ਨੇ ਇਸ ਨੂੰ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਹੈ।


ਕੀ ਹੈ EPFO ਦਾ ਨਵਾਂ ਨਿਯਮ?


ਈਪੀਐਫਓ ਭਾਵ ‘ਇੰਪਲਾਈਜ਼ ਪ੍ਰੌਵੀਡੈਂਟ ਫ਼ੰਡ ਆਰਗੇਨਾਇਜ਼ੇਸ਼ਨ’ ਆਪਣੇ ਮੈਂਬਰਾਂ ਨੂੰ ਜੀਵਨ ਬੀਮਾ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਹ ਜੀਵਨ ਬੀਮਾ ਡਿਪਾਜ਼ਿਟ ਲਿੰਕਡ ਬੀਮਾ ਯੋਜਨਾ ਅਧੀਨ ਆਉਂਦਾ ਹੈ। ਸਾਲ 2020 ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ, ਇਹ ਸਕੀਮ ਸਤੰਬਰ ਮਹੀਨੇ ਵਿੱਚ ਲਾਂਚ ਕੀਤੀ ਗਈ ਸੀ ਜਿਸ ਵਿੱਚ ਬੀਮੇ ਦੀ ਰਕਮ ਦੀ ਵੱਧ ਤੋਂ ਵੱਧ ਸੀਮਾ ਵਧਾ ਕੇ 7 ਲੱਖ ਕੀਤੀ ਗਈ ਸੀ।


ਇਸ ਬੀਮਾ ਕਵਰ ਦੀ ਖਾਸ ਗੱਲ ਇਹ ਹੈ ਕਿ ਇਸ ਲਈ, ਪੀਐਫ ਖਾਤਾ ਧਾਰਕ ਨੂੰ ਕੋਈ ਵੱਖਰਾ ਬੀਮਾ ਪ੍ਰੀਮੀਅਮ ਨਹੀਂ ਦੇਣਾ ਪਏਗਾ। ਦੱਸ ਦੇਈਏ ਕਿ ਇਸ ਬੀਮਾ ਯੋਜਨਾ ਦੇ ਤਹਿਤ, ਖਾਤਾ ਧਾਰਕ ਦੀ ਮੌਤ ਜਾਂ ਅੰਗਹੀਣਤਾ ਹੋਣ ਤੋਂ ਬਾਅਦ, ਉਸ ਦੀ ਪਤਨੀ/ਪਤੀ ਜਾਂ ਮਾਂ ਨੂੰ 25 ਸਾਲ ਦੀ ਉਮਰ ਤੱਕ ਜੀਵਨ ਅਤੇ ਬੱਚਿਆਂ ਦੀ ਔਸਤ ਰੋਜ਼ਾਨਾ ਉਜਰਤ ਦੇ 90 ਪ੍ਰਤੀਸ਼ਤ ਦੇ ਬਰਾਬਰ ਪੈਨਸ਼ਨ ਮਿਲਦੀ ਰਹੇਗੀ। ਇਹ ਧੀਆਂ ਦੇ ਵਿਆਹ ਦੇ ਸਮੇਂ ਵੀ ਕੰਮ ਆ ਸਕਦਾ ਹੈ।


ਇਸ ਤਰ੍ਹਾਂ ਕਰੋ ਨਾਮਜ਼ਦਗੀ
·        ਸਭ ਤੋਂ ਪਹਿਲਾਂ EPFO ਦੀ ਅਧਿਕਾਰਤ ਵੈਬਸਾਈਟ 'ਤੇ ਜਾਓ।
·        ਫਿਰ ‘Services’ (ਸੇਵਾਵਾਂ) ਵਿਕਲਪ 'ਤੇ ਕਲਿਕ ਕਰੋ।
·        ਹੁਣ ‘For Employees’ (ਕਰਮਚਾਰੀਆਂ ਲਈ) ਭਾਗ 'ਤੇ ਕਲਿਕ ਕਰੋ।
·        ਹੁਣ ਤੁਸੀਂ ‘E-Sewa Portal’ (ਈ-ਸੇਵਾ ਪੋਰਟਲ) ਤੇ ਪਹੁੰਚ ਜਾਓਗੇ।
·        ਹੁਣ ‘Manage’ (ਮੈਨੇਜ) ਵਿਕਲਪ ਨੂੰ ਅਕਸੈਸ ਕਰੋ ਅਤੇ ‘E-Nomination’ (ਈ-ਨਾਮਜ਼ਦਗੀ) ਦੀ ਚੋਣ ਕਰੋ।
·        ਹੁਣ ‘Yes’ (ਹਾਂ) ਵਿਕਲਪ ਚੁਣੋ ਅਤੇ ‘Add Family Details’ (ਪਰਿਵਾਰਕ ਵੇਰਵੇ ਸ਼ਾਮਲ ਕਰੋ) ਤੇ ਜਾਓ।
·        ਹੁਣ ‘Nomination Details’ (ਨਾਮਜ਼ਦਗੀ ਵੇਰਵੇ) ਤੇ ਸਾਰੀ ਜਾਣਕਾਰੀ ਭਰੋ ਅਤੇ ਪੈਸਿਆਂ ਦੀ ਜਾਣਕਾਰੀ ਵੀ ਦਾਖਲ ਕਰੋ।
·        ਹੁਣ ‘Save EPF Nomination’ (ਸੇਵ ਈਪੀਐਫ ਨਾਮਜ਼ਦਗੀ) 'ਤੇ ਕਲਿਕ ਕਰੋ।
·        ਹੁਣ E-Sign  (ਈ-ਸਾਈਨ) ਵਿਕਲਪ ਵਿੱਚ OTP ਆਵੇਗਾ।
·        ਹੁਣ OTP (ਓਟੀਪੀ) ਭਰੋ (ਆਧਾਰ ਕਾਰਡ ਨੰਬਰ)।
·        ਤੁਹਾਡਾ ਨੰਬਰ ਰਜਿਸਟਰਡ ਹੋ ਜਾਵੇਗਾ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904