ਨਵੀਂ ਦਿੱਲੀ: ਮੁਲਾਜ਼ਮ ਪ੍ਰੋਵੀਡੈਂਟ ਫ਼ੰਡ ਸੰਗਠਨ (EPFO) ਨੇ 6 ਕਰੋੜ ਤੋਂ ਵੱਧ ਅੰਸ਼ਧਾਰਕਾਂ ਨੂੰ 2019-20 ਲਈ ਈਪੀਐਫ਼ ਉੱਤੇ 8.5 ਫ਼ੀਸਦੀ ਦੀ ਦਰ ਨਾਲ ਵਿਆਜ ਦਾ ਭੁਗਤਾਨ ਸ਼ੁਰੂ ਕਰ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਈਪੀਐਫ਼ ਦੇ ਜ਼ਿਆਦਾਤਰ ਮੈਂਬਰ 2019-20 ਲਈ 8.5 ਫ਼ੀਸਦੀ ਵਿਆਜ ਦਰ ਨਾਲ ਆਪਣੇ ਈਪੀਐੱਫ਼ ਖਾਤੇ ਵੇਖ ਸਕਣਗੇ।
ਕਿਰਤ ਮੰਤਰਾਲੇ ਨੇ ਵਿਆਜ ਦੀ ਦਰ ਵਧਾਉਣ ਦੀ ਹਦਾਇਤ ਪਹਿਲਾਂ ਹੀ EPFO ਨੂੰ ਭੇਜ ਦਿੱਤੀ ਸੀ। ਹੁਣ ਮੁਲਾਜ਼ਮਾਂ ਦੇ ਖਾਤਿਆਂ ’ਚ ਇਹ ਵਧਿਆ ਹੋਇਆ ਵਿਆਜ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ। ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਇਸ ਬਾਰੇ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਹੋ ਚੁੱਕਾ ਹੈ। ਜਿਹੜੇ ਮੈਂਬਰ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ, ਉਨ੍ਹਾਂ ਨੂੰ ਸਾਲ 2019-20 ਲਈ 8.5 ਫ਼ੀ ਸਦੀ ਵਿਆਜ ਮਿਲੇਗਾ।
ਦੱਸ ਦੇਈਏ ਕਿ ਇਸ ਵਰ੍ਹੇ ਮਾਰਚ ਮਹੀਨੇ ਈਪੀਐਫ਼ਓ ਦਾ ਫ਼ੈਸਲਾ ਲੈਣ ਵਾਲੀ ਸਰਬਉੱਚ ਇਕਾਈ ਸੈਂਟਰਲ ਬੋਰਡ ਆਫ਼ ਟ੍ਰੱਸਟੀਜ਼ ਨੇ ਮੰਤਰੀ ਗੰਗਵਾਰ ਦੀ ਪ੍ਰਧਾਨਗੀ ਹੇਠ ਈਪੀਐਫ਼ ਉੱਤੇ ਵਿਆਜ ਦਰ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ। ਪਹਿਲਾਂ ਦੋ ਕਿਸ਼ਤਾਂ ’ਚ ਬਕਾਇਆ ਭੁਗਤਾਨ ਕਰਨ ਦੀ ਗੱਲ ਕੀਤੀ ਗਈ ਸੀ ਪਰ ਹੁਣ ਇੱਕੋ ਵਾਰੀ ’ਚ ਇਹ ਅਦਾਇਗੀ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਨਵੇਂ ਸਾਲ 'ਚ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੋਹਫਾ
ਏਬੀਪੀ ਸਾਂਝਾ
Updated at:
01 Jan 2021 11:54 AM (IST)
ਇਸ ਵਰ੍ਹੇ ਮਾਰਚ ਮਹੀਨੇ ਈਪੀਐਫ਼ਓ ਦਾ ਫ਼ੈਸਲਾ ਲੈਣ ਵਾਲੀ ਸਰਬਉੱਚ ਇਕਾਈ ਸੈਂਟਰਲ ਬੋਰਡ ਆਫ਼ ਟ੍ਰੱਸਟੀਜ਼ ਨੇ ਮੰਤਰੀ ਗੰਗਵਾਰ ਦੀ ਪ੍ਰਧਾਨਗੀ ਹੇਠ ਈਪੀਐਫ਼ ਉੱਤੇ ਵਿਆਜ ਦਰ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -